ਗੁਰਦਾਸਪੁਰ ਦੇ ਨਵਦੀਪ ਨੇ ਆਸਟ੍ਰੇਲੀਆ ‘ਚ ਗੋਰੀ ਮੇਮ ਦੀ ਸੋਨੇ ਦੀ ਵਾਲੀ ਵਾਪਸ ਕਰਕੇ ਈਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ । ਨਵਦੀਪ ਗੁਰਦਾਸਪੁਰ ਦੇ ਨਿਊ ਸੰਤ ਨਗਰ ਦਾ ਰਹਿਣ ਵਾਲਾ ਹੈ ਤੇ ਉਹ ਆਸਟ੍ਰੇਲੀਆ ਵਿਚ ਟੈਕਸੀ ਚਲਾਉਂਦਾ ਹੈ।
ਜਾਣਕਾਰੀ ਦਿੰਦਿਆਂ ਨਵਦੀਪ ਨੇ ਦੱਸਿਆ ਕਿ ਉਸ ਦੀ ਗੱਡੀ ‘ਚ ਆਸਟ੍ਰੇਲੀਆ ਦੀ ਰਹਿਣ ਵਾਲੀ ਨਿਊਲੀ ਨਾਂ ਦੀ ਗੋਰੀ ਸਫਰ ਕਰ ਰਹੀ ਸੀ, ਜਿਸ ਦੇ ਕੰਨਾਂ ‘ਚੋਂ ਇਕ ਸੋਨੇ ਦੀ ਵਾਲੀ ਗੁਆਚ ਗਈ। ਵਾਲੀ ਦਾ ਵਜ਼ਨ 10 ਗ੍ਰਾਮ ਸੀ। ਜਦੋਂ ਉਸ ਨੇ ਘਰ ਆ ਕੇ ਆਪਣੀ ਗੱਡੀ ਚੈੱਕ ਕੀਤੀ ਤਾਂ ਵਾਲੀ ਉਸ ਦੀ ਗੱਡੀ ‘ਚੋਂ ਮਿਲੀ।
ਨਵਦੀਪ ਨੇ ਗੋਰੀ ਮੇਮੀ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਅਤੇ ਸੋਨੇ ਦੀ ਵਾਲੀ ਵਾਪਸ ਕਰ ਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਤੇ ਨਾਲ ਹੀ ਪੂਰੇ ਪੰਜਾਬ ਤੇ ਗੁਰਦਾਸਪੁਰ ਦਾ ਮਾਣ ਵਧਾਇਆ। ਵਾਲੀ ਮਿਲਣ ਤੋਂ ਬਾਅਦ ਗੋਰੀ ਨੇ ਕਿਹਾ ਕਿ ਪੰਜਾਬੀਆਂ ਦੀ ਈਮਾਨਦਾਰੀ ਬਾਰੇ ਸੁਣਿਆ ਤਾਂ ਬਹੁਤ ਸੀ ਪਰ ਅੱਜ ਆਪਣੀ ਅੱਖੀਂ ਦੇਖ ਵੀ ਲਿਆ।
ਇਹ ਵੀ ਪੜ੍ਹੋ : ਵੱਡੀ ਖਬਰ : ਕਾਂਗਰਸ ਵਿਚਲੇ ਕਲੇਸ਼ ਨੂੰ ਖਤਮ ਕਰਨ ਲਈ ਹਾਈਕਮਾਨ ਨੇ ਨਵਜੋਤ ਸਿੱਧੂ ਨੂੰ ਭਲਕੇ ਬੁਲਾਇਆ ਦਿੱਲੀ