ਮਸ਼ਹੂਰ ਲੋਕ ਗਾਇਕ ਹੰਸ ਰਾਜ ਹੰਸ ਨੇ ਸਿਆਸਤ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਨੇ ਮੀਡੀਆ ਨੂੰ ਕਿਹਾ ਕਿ ਉਹ ਪਹਿਲਾਂ ਹੀ ਸਿਆਸਤ ਛੱਡ ਚੁੱਕੇ ਹਨ ਅਤੇ ਸਿਰਫ਼ ਸੰਗੀਤ ‘ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਬਾਰੇ ਮੀਡੀਆ ਦੇ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਬਾਦਸ਼ਾਹ ਨੂੰ ਬਾਦਸ਼ਾਹ ਦੀ ਮਰਜ਼ੀ ਨਾਲ ਹੀ ਮਿਲਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਗ਼ਰੀਬਾਂ ਦੇ ਗੁਰੂ ਹਨ ਅਤੇ ਉਨ੍ਹਾਂ ਜਾਤੀ-ਪਾਤ ਦਾ ਖੰਡਨ ਕੀਤਾ ਹੈ। ਗਾਇਕ ਨੇ ਕਿਹਾ ਕਿ ਬੇਗਮਪੁਰਾ ਇਕ ਅਜਿਹਾ ਸ਼ਬਦ ਹੈ, ਜਿਸ ਨੂੰ ਜੇਕਰ ਯਾਦ ਰੱਖਿਆ ਜਾਵੇ ਤਾਂ ਇਹ ਰਾਸ਼ਟਰੀ ਗੀਤ ਬਣ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ “ਬੇਗਮ” ਸ਼ਬਦ ਆਪਣੇ ਆਪ ‘ਚ ਇਕ ਪਛਾਣ ਹੈ। ਉਨ੍ਹਾਂ ਨੇ ਇਹ ਵੀ ਚਿੰਤਾ ਪ੍ਰਗਟ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਤੋਂ ਪਹਿਲਾਂ ਇਕ ਵੱਖਵਾਦੀ ਸੰਗਠਨ ਨੇ ਧਮਕੀ ਦਿੱਤੀ ਹੈ। ਧਮਕੀ ਸਬੰਧੀ ਗਾਇਕ ਨੇ ਕਿਹਾ ਕਿ ਦਾਤਾ ਰਹਿਮ ਕਰੇ ਅਤੇ ਉਨ੍ਹਾਂ ਨੂੰ ਇਨ੍ਹਾਂ ਧਮਕੀਆਂ ਤੋਂ ਮੁਕਤ ਕਰੇ। ਪੰਜਾਬ ਵਿਚ ਜਦੋਂ ਵੀ ਕੋਈ ਆਏ, ਉਹ ਬੇਖ਼ੌਫ਼ ਹੋ ਕੇ ਆਏ। ਗਾਇਕ ਨੇ ਕਿਹਾ ਕਿ ਪੰਜਾਬ ਵਿਚ ਕਦੇ ਕੋਈ ਅਜਿਹੀ ਦੁਖ਼ਦ ਖ਼ਬਰ ਨਾ ਸੁਣਨ ਨੂੰ ਮਿਲੇ, ਉਹ ਇਸ ਸਭ ਲਈ ਅਰਦਾਸ ਕਰਦੇ ਹਨ।
ਇਹ ਵੀ ਪੜ੍ਹੋ : SGPC ਟਾਸਕ ਫੋਰਸ ਨੇ ਫੜੇ ਸ੍ਰੀ ਹਰਿਮੰਦਰ ਸਾਹਿਬ ਨੇੜੇ ਛਾਪਾ ਮਾ.ਰ/ਨ ਆਏ CIA ਸਟਾਫ਼ ਦੇ ਮੁਲਾਜ਼ਮ!
ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿਥੇ ਚੋਣਾਂ ਹੋ ਰਹੀਆਂ ਨੇ, ਕੌਣ ਜਿੱਤ ਰਿਹਾ? ਮੈਂ ਜਿੰਨਾ ਚਿਰ ਸਿਆਸਤ ਵਿਚ ਰਿਹਾਂ ਮੈਂ ਇਸ ਆਪਣੇ ਕੰਮ ਨਾਲ ਨਿਆਂ ਕੀਤਾ, ਹੁਣ ਮੈਂ ਸਿਰਫ ਸੰਗੀਤ ਬਾਰੇ ਸੋਚਦਾ ਹਾਂ। ਉਨ੍ਹਾਂ ਸਾਰਿਆਂ ਨੂੰ ਗੁਰੂ ਰਵਿਦਾਸ ਮਹਾਰਾਜ ਦੇ ਗੁਰਪੁਰਬ ਦੀ ਵਧਾਈ ਦਿੱਤੀ। ਜਦੋਂ ਉਨ੍ਹਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ‘ਤੇ ਆਉਣ ਬਾਰੇ ਮੁਲਾਕਾਤ ਕਰਨ ਲਈ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਬਾਦਸ਼ਾਹ ਨੂੰ ਬਾਦਸ਼ਾਹ ਮਰਜ਼ੀ ਨਾਲ ਹੀ ਮਿਲਿਆ ਜਾ ਸਕਦਾ ਹੈ, ਮੈਂ ਹੁਣ ਕੋਸ਼ਿਸ਼ ਇਹੀ ਕਰਦਾ ਹਾਂ ਕਿ ਮੈਂ ਬਸ ਰਿਆਜ ਕਰਾਂ।
ਵੀਡੀਓ ਲਈ ਕਲਿੱਕ ਕਰੋ -:
























