Happy Raikoti’s Song’s Teaser Released : ਪੰਜਾਬੀ ਗਾਇਕ ਹੈਪੀ ਰਾਏਕੋਟੀ ਬਹੁਤ ਜਲਦ ਆਪਣਾ ਪਹਿਲਾ ਧਾਰਮਿਕ ਸ਼ਬਦ ‘ਵਾਹ ਗੁਰੂ’ ਲੈ ਕੇ ਆ ਰਹੇ ਨੇ । ਪੋਸਟਰ ਤੋਂ ਬਾਅਦ ਸ਼ਬਦ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਟੀਜ਼ਰ ਨੂੰ ਹੈਪੀ ਰਾਏਕੋਟੀ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਹੈ । ਇਸ ਧਾਰਮਿਕ ਗੀਤ ਦੇ ਬੋਲ ਖੁਦ ਹੈਪੀ ਰਾਏਕੋਟੀ ਨੇ ਹੀ ਲਿਖੇ ਤੇ ਸੰਗੀਤ ਲਾਡੀ ਗਿੱਲ ਨੇ ਦਿੱਤਾ ਹੈ । ਵੀਡੀਓ Sudh Singh ਨੇ ਤਿਆਰ ਕੀਤੀ ਹੈ ।
ਹੈਪੀ ਰਾਏਕੋਟੀ ਨੇ ਪੋਸਟ ਪਾ ਕੇ ਦੱਸਿਆ ਹੈ ਇਹ ਉਨ੍ਹਾਂ ਦਾ ਪਹਿਲਾ ਧਾਰਮਿਕ ਸ਼ਬਦ ਹੈ । ਉਨ੍ਹਾਂ ਕਿਹਾ ਹੈ ਕਿ ਜਿਸ ਦਿਨ ਦਾ ਰਿਕਾਰਡ ਹੋਇਆ ਹੈ ਮੇਰੀ ਸਵੇਰ ਇਸ ਤੋਂ ਸ਼ੁਰੂ ਹੁੰਦੀ ਹੈ । ਉਮੀਦ ਹੈ ਤੁਹਾਡੀ ਵੀ ਹੋਇਆ ਕਰੇਗੀ । ਬਹੁਤ ਜਲਦ ਇਹ ਧਾਰਮਿਕ ਸ਼ਬਦ ਯੂਟਿਊਬ ਚੈਨਲ ਉੱਤੇ ਰਿਲੀਜ਼ ਹੋਵੇਗਾ ।
ਜੇਕਰ ਹੈਪੀ ਰਾਏਕੋਟੀ ਦੇ ਕੈਰੀਅਰ ਦੀ ਗੱਲ ਕਰੀਏ ਤਾ ਉਹ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਤੇ ਅਦਾਕਾਰ ਹਨ । ਉਹਨਾਂ ਨੇ ਬਹੁਤ ਸਾਰੇ ਗਾਣੇ ਹਨ ਜੋ ਕਿ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆਓਂਦੇ ਹਨ ।
ਦੇਖੋ ਵੀਡੀਓ : ਮੋਰਚੇ ‘ਚ ਕੱਲ੍ਹੀ ਡਟੀ ਪੰਜਾਬ ਦੀ ਇਹ ਧੀ, ਮੋਦੀ ਸਰਕਾਰ ਦੇ ਕੱਢ ਦਿੱਤੇ ਚੰਗਿਆੜੇ