ਗੁਜਰਾਤ ਚੋਣਾਂ ਤੋਂ ਪਹਿਲਾਂ ਸੂਬੇ ‘ਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਪਾਟੀਦਾਰ ਨੇਤਾ ਹਾਰਦਿਕ ਪਟੇਲ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਜਿੱਥੇ ਕਾਂਗਰਸ ਦੀ ਉੱਚ ਲੀਡਰਸ਼ਿਪ ‘ਤੇ ਨਿਸ਼ਾਨਾ ਵਿੰਨ੍ਹਿਆ, ਉੱਥੇ ਹੀ ਮੋਦੀ ਸਰਕਾਰ ਦੀ ਤਾਰੀਫ਼ ‘ਚ ਕਸੀਦੇ ਵੀ ਪੜ੍ਹੇ।
ਹਾਰਦਿਕ ਪਟੇਲ ਨੇ ਟਵਿਟਰ ‘ਤੇ ਅਸਤੀਫੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ, “ਅੱਜ ਮੈਂ ਦਲੇਰੀ ਨਾਲ ਕਾਂਗਰਸ ਪਾਰਟੀ ਦੇ ਅਹੁਦੇ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ। ਮੈਨੂੰ ਯਕੀਨ ਹੈ ਕਿ ਮੇਰੇ ਸਾਰੇ ਸਾਥੀਆਂ ਅਤੇ ਗੁਜਰਾਤ ਦੇ ਲੋਕਾਂ ਵੱਲੋਂ ਮੇਰੇ ਫੈਸਲੇ ਦਾ ਸਵਾਗਤ ਕੀਤਾ ਜਾਵੇਗਾ। ਮੈਨੂੰ ਵਿਸ਼ਵਾਸ ਹੈ ਕਿ ਮੇਰੇ ਇਸ ਕਦਮ ਤੋਂ ਬਾਅਦ ਮੈਂ ਕੀ ਵਿੱਚ ਗੁਜਰਾਤ ਲਈ ਸੱਚਮੁੱਚ ਸਕਾਰਾਤਮਕ ਕੰਮ ਕਰ ਸਕਾਂਗਾ।
ਹਾਰਦਿਕ ਪਟੇਲ ਨੇ ਲਿਖਿਆ ਕਿ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਕਾਂਗਰਸ ਪਾਰਟੀ ਵੱਲੋਂ ਦੇਸ਼ ਅਤੇ ਸਮਾਜ ਦੇ ਹਿੱਤ ‘ਚ ਬਿਲਕੁਲ ਉਲਟ ਕੰਮ ਕਰਨ ਕਰਕੇ ਪਾਰਟੀ ਤੋਂ ਅਸਤੀਫਾ ਦੇ ਰਿਹਾ ਹਾਂ। ਦੇਸ਼ ਦੇ ਨੌਜਵਾਨ ਇੱਕ ਯੋਗ ਤੇ ਮਜ਼ਬੂਤ ਲੀਡਰਸ਼ਿਪ ਚਾਹੁੰਦੇ ਹਨ ਪਰ ਕਾਂਗਰਸ ਪਾਰਟੀ ਸਿਰਫ਼ ਵਿਰੋਧ ਦੀ ਰਾਜਨੀਤੀ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ। ਜਦਕਿ ਦੇਸ਼ ਦੇ ਲੋਕਾਂ ਨੂੰ ਵਿਰੋਧ ਨਹੀਂ ਸਗੋਂ ਭਵਿੱਖ ਬਾਰੇ ਸੋਚਣ ਵਾਲੇ ਬਦਲ ਦੀ ਲੋੜ ਹੈ। ਉਨ੍ਹਾਂ ਕਿਹਾ ਸਾਡੇ ਵਰਕਰ ਆਪਣੇ ਖਰਚੇ ‘ਤੇ 500 ਤੋਂ 600 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਜਨਤਾ ‘ਚ ਜਾਂਦੇ ਹਨ ਅਤੇ ਗੁਜਰਾਤ ਕਾਂਗਰਸ ਦੇ ਵੱਡੇ ਨੇਤਾਵਾਂ ਦਾ ਸਿਰਫ਼ ਇਹੀ ਧਿਆਨ ਹੈ ਕਿ ਦਿੱਲੀ ਤੋਂ ਆਏ ਨੇਤਾ ਨੂੰ ਸਮੇਂ ‘ਤੇ ਚਿਕਨ ਸੈਂਡਵਿਚ ਮਿਲਿਆ ਜਾਂ ਨਹੀਂ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਹਾਰਦਿਕ ਪਟੇਲ ਨੇ ਸਿੱਧੇ ਤੌਰ ‘ਤੇ ਮੋਦੀ ਸਰਕਾਰ ਜਾਂ ਭਾਜਪਾ ਦਾ ਨਾਂ ਨਹੀਂ ਲਿਆ ਪਰ ਆਪਣੇ ਅਸਤੀਫੇ ‘ਚ ਪਾਟੀਦਾਰ ਨੇਤਾ ਨੇ ਲਿਖਿਆ ਕਿ ਚਾਹੇ ਅਯੁੱਧਿਆ ‘ਚ ਰਾਮ ਮੰਦਰ ਹੋਵੇ, CAA-NRC ਦਾ ਮੁੱਦਾ ਹੋਵੇ, ਕਸ਼ਮੀਰ ‘ਚ ਧਾਰਾ 370 ਹੋਵੇ ਜਾਂ ਫਿਰ GST ਲਾਗੂ ਕਰਨ ਦਾ ਫੈਸਲਾ ਹੋਵੇ। ..ਦੇਸ਼ ਲੰਬੇ ਸਮੇਂ ਤੋਂ ਇਹਨਾਂ ਸਮੱਸਿਆਵਾਂ ਦਾ ਹੱਲ ਚਾਹੁੰਦਾ ਸੀ ਅਤੇ ਕਾਂਗਰਸ ਪਾਰਟੀ ਇਸ ਵਿੱਚ ਅੜਿੱਕਾ ਬਣ ਕੇ ਕੰਮ ਕਰਦੀ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਦੀ ਉੱਚ ਲੀਡਰਸ਼ਿਪ ਵਿੱਚ ਗੰਭੀਰਤਾ ਦੀ ਘਾਟ ਹੈ। ਜਦੋਂ ਵੀ ਮੈਂ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਨੂੰ ਮਿਲਿਆ ਤਾਂ ਲੱਗਦਾ ਸੀ ਕਿ ਉਨ੍ਹਾਂ ਦਾ ਧਿਆਨ ਗੁਜਰਾਤ ਦੇ ਲੋਕਾਂ ਨਾਲੋਂ ਆਪਣੇ ਮੋਬਾਈਲ ਅਤੇ ਹੋਰ ਚੀਜ਼ਾਂ ਵੱਲ ਜ਼ਿਆਦਾ ਸੀ। ਜਦੋਂ ਦੇਸ਼ ਵਿੱਚ ਸੰਕਟ ਸੀ ਤਾਂ ਸਾਡੇ ਆਗੂ ਵਿਦੇਸ਼ ਵਿੱਚ ਸਨ।