ਪੰਜਾਬ ਕਾਂਗਰਸ ਆਪਣੀ ਲੜਾਈ ਕਰਕੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹੈ। ਇਸ ਵਾਰ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ‘ਤੇ ਵੱਡਾ ਹਮਲਾ ਬੋਲਿਆ।
ਬੀਬਾ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਹੀਂ, 100 ਦਿਨ ਦੀ ਕਾਮੇਡੀ ਚੱਲ ਰਹੀ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਖਜ਼ਾਨਾ ਖਾਲੀ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਕਹਿ ਰਹੇ ਹਨ ਕਿ ਇਹ ਭਰਿਆ ਹੋਇਆ ਹੈ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਕਹਿ ਰਹੇ ਹਨ ਕਿ ਉਹ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਆਪਸ ਵਿੱਚ ਸਲਾਹ ਕਰਕੇ ਫੈਸਲਾ ਕਰੋ ਕਿ ਖਜ਼ਾਨਾ ਭਰਿਆ ਹੈ ਜਾਂ ਖਾਲੀ।
ਹਰਸਿਮਰਤ ਨੇ ਕਿਹਾ ਕਿ ਪੰਜਾਬ ‘ਚ ਕਾਂਗਰਸ ਸਿਰਫ ਸ਼ੋਅਬਾਜੀ ਕਰ ਰਹੀ ਹੈ। ਕਾਂਗਰਸ ਦਾ ਇੱਕ ਟਾਇਰ ਦਿੱਲੀ ਤੇ ਦੂਜਾ ਪੰਜਾਬ ਵੱਲ ਜਾ ਰਿਹਾ ਹੈ। ਤਾਂ ਇਹ ਕਾਰ ਕਿਵੇਂ ਚੱਲੇਗੀ? ਇਹ ਲੋਕ ਅਗਲੇ 5 ਸਾਲਾਂ ਤੱਕ ਇਹੀ ਕੁਝ ਕਰਦੇ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਅਕਾਲੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਦੋਂ ਉੱਤਰ ਪ੍ਰਦੇਸ਼ ਵਿੱਚ ਕਿਸਾਨਾਂ ਦੀ ਮੌਤ ਹੋਈ ਤਾਂ ਸੀਐਮ ਚਰਨਜੀਤ ਚੰਨੀ ਉੱਥੇ ਪੁੱਜੇ। ਉਨ੍ਹਾਂ ਨੇ ਉੱਥੇ 50 ਲੱਖ ਦਾ ਮੁਆਵਜ਼ਾ ਦਿੱਤਾ। ਕਿਸਾਨ ਅੰਦੋਲਨ ਵਿੱਚ ਜਿਨ੍ਹਾਂ ਔਰਤਾਂ ਦੀ ਮੌਤ ਹੋਈ ਉਹ ਇਕੱਲੀਆਂ ਹੀ ਘਰ ‘ਚੋਂ ਕਮਾਉਣ ਵਾਲੀਾਂ ਸਨ। ਉਨ੍ਹਾਂ ਨੂੰ ਕੁਝ ਨਹੀਂ ਦਿੱਤਾ ਗਿਆ। ਹਰਸਿਮਰਤ ਨੇ ਕਿਹਾ ਕਿ ਪੰਜਾਬ ਦਾ ਖਜ਼ਾਨਾ ਗਾਂਧੀ ਪਰਿਵਾਰ ਦਾ ਨਹੀਂ, ਪੰਜਾਬੀਆਂ ਦਾ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ ‘ਚੋਂ ਟਿਫਿਨ ਬੰਬ ਮਿਲਣ ਨਾਲ ਪਈਆਂ ਭਾਜੜਾਂ, ਜਲਾਲਾਬਾਦ ਧਮਾਕੇ ਨਾਲ ਜੁੜੇ ਤਾਰ
ਹਰਸਿਮਰਤ ਬਾਦਲ ਨੇ ਕਿਹਾ ਕਿ ਬਹਾਦਰਗੜ੍ਹ ਵਿੱਚ ਮਰਨ ਵਾਲੀਆਂ ਮਾਨਸਾ ਦੀਆਂ ਔਰਤਾਂ ਦੇ ਘਰ ਕੋਈ ਨਹੀਂ ਗਿਆ। ਨਾ ਕੋਈ ਅਧਿਕਾਰੀ ਨਾ ਮੰਤਰੀ। ਉੱਥੇ ਸਿਰਫ਼ ਸੀਐਮ ਚਰਨਜੀਤ ਚੰਨੀ ਹੀ ਫੋਟੋ ਖਿਚਵਾਉਣ ਜਾਣਗੇ। ਉਨ੍ਹਾਂ ਔਰਤਾਂ ਦੇ ਘਰਾਂ ਦੀ ਦੁਰਦਸ਼ਾ ਕਿਸੇ ਨੂੰ ਨਜ਼ਰ ਨਹੀਂ ਆ ਰਹੀ। ਉਨ੍ਹਾਂ ਦੇ ਪਰਿਵਾਰ ਨੂੰ ਭਟਕਣਾ ਪੈ ਰਿਹਾ ਹੈ। ਜ਼ਖਮੀਆਂ ਦਾ ਇਲਾਜ ਵੀ ਸਹੀ ਢੰਗ ਨਾਲ ਨਹੀਂ ਕੀਤਾ ਗਿਆ। ਉਹ ਖੁਦ ਪਰਿਵਾਰ ਦੀ ਹਾਲਤ ਵੇਖ ਕੇ ਆਈ ਸੀ।