ਨੀਰਜ ਚੋਪੜਾ ਨੇ ਟੋਕੀਓ ਓਲੰਪਿਕਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਥਲੈਟਿਕਸ ਵਿੱਚ ਭਾਰਤ ਦਾ ਪਹਿਲਾ ਓਲੰਪਿਕ ਸੋਨ ਤਮਗਾ ਜਿੱਤਿਆ ਹੈ। ਨੀਰਜ ਚੋਪੜਾ ਦੀ ਜਿੱਤ ‘ਤੇ ਹਰਿਆਣਾ ਸਰਕਾਰ ਨੇ ਉਸ ਲਈ ਵੱਡਾ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਹਰਿਆਣਾ ਸਰਕਾਰ ਨੀਰਜ ਚੋਪੜਾ ਨੂੰ ਛੇ ਕਰੋੜ ਰੁਪਏ ਦੇਵੇਗੀ। ਇਸ ਦੇ ਨਾਲ ਹੀ ਨੀਰਜ ਚੋਪੜਾ ਨੂੰ ਕਲਾਸ-1 ਦੀ ਨੌਕਰੀ ਵੀ ਦਿੱਤੀ ਜਾਵੇਗੀ। ਨੀਰਜ ਚੋਪੜਾ ਪੰਚਕੂਲਾ ਵਿੱਚ ਸਥਾਪਤ ਕੀਤੇ ਜਾਣ ਵਾਲੇ ਅਥਲੈਟਿਕਸ ਕੇਂਦਰ ਦੇ ਮੁਖੀ ਹੋਣਗੇ। ਇਸ ਦੇ ਨਾਲ ਹੀ ਓਲੰਪਿਕਸ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ 13 ਅਗਸਤ ਨੂੰ ਪੰਚਕੂਲਾ ਵਿੱਚ ਸਨਮਾਨਿਤ ਕੀਤਾ ਜਾਵੇਗਾ।
23 ਸਾਲਾ ਨੀਰਜ ਚੋਪੜਾ ਨੇ ਸੋਨ ਤਮਗਾ ਜਿੱਤਣ ਲਈ ਚੇਕ ਗਣਰਾਜ ਦੀ ਜੋੜੀ ਜੈਕਬ ਵਾਡਲੇਜ ਅਤੇ ਵਿਟੇਜਸਲਾਵ ਵੇਸਲੀ ਤੋਂ ਅੱਗੇ ਨਿਕਲਣ ਲਈ 87.58 ਮੀਟਰ ਦੂਰ ਭਾਲਾ ਸੁੱਟ ਕੇ ਸਰਵਸ੍ਰੇਸ਼ ਕੋਸ਼ਿਸ਼ ਦਰਜ ਕੀਤੀ। ਟੋਕਿਓ ਓਲੰਪਿਕਸ ਵਿੱਚ ਇਹ ਭਾਰਤ ਦਾ ਪਹਿਲਾ ਸੋਨ ਤਮਗਾ ਹੈ ਅਤੇ ਬੀਜਿੰਗ 2008 ਵਿੱਚ ਅਭਿਨਵ ਬਿੰਦਰਾ ਤੋਂ ਬਾਅਦ ਓਲੰਪਿਕਸ ਇਤਿਹਾਸ ਵਿੱਚ ਦੇਸ਼ ਦਾ ਦੂਜਾ ਨਿੱਜੀ ਸੋਨ ਤਮਗਾ ਵੀ ਹੈ।
ਨੀਰਜ ਚੋਪੜਾ ਨੇ ਦੂਜੀ ਕੋਸ਼ਿਸ਼ ਵਿੱਚ ਇੱਕ ਹੋਰ ਸ਼ਾਨਦਾਰ ਥ੍ਰੋਅ ਕੀਤਾ। ਉਸ ਨੇ ਜੈਵਲਿਨ ਨੂੰ 87.58 ਮੀਟਰ ਦੂਰ ਸੁੱਟਿਆ ਹੈ। ਤੀਜੀ ਕੋਸ਼ਿਸ਼ ਵਿੱਚ ਨੀਰਜ ਚੋਪੜਾ ਦਾ ਥ੍ਰੋ ਜ਼ਿਆਦਾ ਦੂਰ ਨਹੀਂ ਗਿਆ। ਉਹ ਜੈਵਲਿਨ ਨੂੰ ਸਿਰਫ 76.79 ਮੀਟਰ ਦੂਰ ਹੀ ਸੁੱਟ ਸਕੇ ਹਨ। ਨੀਰਜ ਦਾ ਸਰਬੋਤਮ ਥ੍ਰੋਅ 87.58 ਮੀਟਰ ਹੈ। ਫਿਲਹਾਲ ਉਹ ਪਹਿਲੇ ਸਥਾਨ ‘ਤੇ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੁੱਖ ਮੰਤਰੀ ਨੇ Olympics ‘ਚ ਗੋਲਡ ਜਿੱਤਣ ਵਾਲੇ ਨੀਰਜ ਚੋਪੜਾ ਲਈ ਕੀਤਾ ਵੱਡਾ ਐਲਾਨ
ਓਲੰਪਿਕਸ ਵਿੱਚ ਸੋਨ ਤਮਗਾ ਮਿਲਣ ਨਾਲ ਸਾਰੇ ਦੇਸ਼ ਵਿੱਚ ਖੁਸ਼ੀ ਦਾ ਮਾਹੌਲ ਹੈ। ਜਦੋਂ ਨੀਰਜ ਚੋਪੜਾ ਨੇ ਟੋਕੀਓ ਓਲੰਪਿਕਸ ਵਿੱਚ ਸੋਨ ਤਮਗਾ ਜਿੱਤਿਆ, ਇਹ ਖਬਰ ਸਾਹਮਣੇ ਆਉਂਦੇ ਹੀ ਹਰਿਆਣਾ ਦੇ ਗ੍ਰਹਿ ਮੰਤਰੀ ਨੇ ਨੱਚ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ। ਅਨਿਲ ਵਿੱਜ ਨੇ ਵਰਕਰਾਂ ਨਾਲ ਭੰਗੜਾ ਪਾਇਆ।