ਦਿੱਲੀ ‘ਚ ਸ਼ਰਾਬ ਦੇ ਨਸ਼ੇ ‘ਚ ਇਕ ਵਿਅਕਤੀ ਦਾ ਆਪਣੀ ਪਤਨੀ ਨਾਲ ਝਗੜਾ ਹੋ ਗਿਆ। ਫਿਰ ਗੁੱਸੇ ‘ਚ ਆ ਕੇ ਉਸ ਨੇ ਖੌਫਨਾਕ ਕਦਮ ਚੁੱਕ ਲਿਆ। ਉਸ ਨੇ ਪਹਿਲਾਂ ਆਪਣੇ 2 ਸਾਲ ਦੇ ਪੁੱਤਰ ਨੂੰ ਪਹਿਲੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ ਵੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਫਿਲਹਾਲ ਦੋਵੇਂ ਏਮਜ਼ ‘ਚ ਦਾਖਲ ਹਨ, ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਹ ਘਟਨਾ ਕਾਲਕਾਜੀ ਇਲਾਕੇ ‘ਚ ਸਥਿਤ ਝੁੱਗੀ ‘ਚ ਸ਼ੁੱਕਰਵਾਰ ਰਾਤ ਨੂੰ ਵਾਪਰੀ। ਦੋਸ਼ੀ ਮਾਨ ਸਿੰਘ ਉਮਰ 30 ਸਾਲ ਦਾ ਹੈ। ਉਸ ਦੀ ਪਤਨੀ ਪੂਜਾ ਨੇ ਦੱਸਿਆ ਕਿ ਪਤੀ ਨਾਲ ਝਗੜੇ ਤੋਂ ਬਾਅਦ ਉਹ 2 ਸਾਲ ਦੇ ਪੁੱਤਰ ਨਾਲ ਆਪਣੀ ਦਾਦੀ ਦੇ ਘਰ ਰਹਿੰਦੀ ਹੈ। ਸ਼ੁੱਕਰਵਾਰ ਰਾਤ ਨੂੰ ਮਾਨ ਸ਼ਰਾਬ ਦੇ ਨਸ਼ੇ ਵਿੱਚ ਉਥੇ ਆਇਆ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਦੋਂ ਪੂਜਾ ਨੇ ਵਿਰੋਧ ਕੀਤਾ ਤਾਂ ਮਾਨ ਨੇ ਬੇਟੇ ਨੂੰ ਪਹਿਲੀ ਮੰਜ਼ਿਲ ਦੀ ਛੱਤ ਤੋਂ ਹੇਠਾਂ ਸੁੱਟ ਦਿੱਤਾ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਮਾਪਿਆਂ ਨੂੰ ਸੌਂਪੀ ਗਈ ਪੁੱਤ ਦੇ ਕਤਲ ਵਾਲੀ ਬਲੈਕ ਥਾਰ, ਅਦਾਲਤ ਨੇ ਦਿੱਤੇ ਹੁਕਮ
ਇਸ ਤੋਂ ਬਾਅਦ ਮਾਨ ਸਿੰਘ ਨੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਬੱਚੇ ਨੂੰ ਨਿੱਜੀ ਹਸਪਤਾਲ ਅਤੇ ਮਾਨ ਸਿੰਘ ਨੂੰ ਏਮਜ਼ ਦੇ ਟਰੌਮਾ ਸੈਂਟਰ ‘ਚ ਦਾਖਲ ਕਰਵਾਇਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਨੇ ਬੱਚੇ ਨੂੰ ਕਰੀਬ 21 ਫੁੱਟ ਦੀ ਉਚਾਈ ਤੋਂ ਸੁੱਟ ਦਿੱਤਾ। ਪਤਨੀ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: