ਪੰਜਾਬ ਸਰਕਾਰ ਵੱਲੋਂ ਲਗਾਤਾਰ ਵੱਡੇ-ਵੱਡੇ ਫੈਸਲੇ ਲਏ ਜਾ ਰਹੇ ਹਨ। ਸਿਹਤ ਮੰਤਰੀ ਵਿਜੈ ਸਿੰਗਲਾ ਵੱਲੋਂ ਅੱਜ ਵੱਡਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਪਲਾਸਟਿਕ ਦੀ ਬੋਤਲ ਦੀ ਵਰਤੋਂ ਤੇ ਸਮਾਗਮਾਂ ਵਿਚ ‘ਬੁੱਕੇ’ ਨਾਲ ਸਬੰਧਤ ਹੈ।
ਸਿਹਤ ਵਿਭਾਗ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਹੁਣ ਸਰਕਾਰੀ ਸਮਾਗਮਾਂ ਵਿਚ ਪਲਾਸਟਿਕ ਦੀ ਬੋਤਲ ਦੀ ਵਰਤੋਂ ਨਾ ਕੀਤੀ ਜਾਵੇ ਤੇ ਨਾ ਹੀ ਕਿਸੇ ਚੀਫ ਗੈਸਟ ਜਾਂ ਕਿਸੇ ਹੋਰ ਅਧਿਕਾਰੀ ਨੂੰ ‘ਬੁੱਕੇ’ ਦਿੱਤੇ ਜਾਣ। ਅਸੀਂ ਆਮ ਤੌਰ ‘ਤੇ ਦੇਖਦੇ ਹਾਂ ਕਿ ਜਦੋਂ ਵੀ ਕੋਈ ਮੀਟਿੰਗ ਜਾਂ ਸਰਕਾਰੀ ਸਮਾਗਮ ਵਗੈਰਾ ਹੁੰਦਾ ਹੈ ਤਾਂ ਪਲਾਸਟਿਕ ਦੀ ਬੋਤਲ ਵਰਤੀ ਜਾਂਦੀ ਹੈ ਪਰ ਹੁਣ ਸਿਹਤ ਮੰਤਰੀ ਨੇ ਕਿਹਾ ਹੈ ਕਿ ਖਾਸ ਕਰਕੇ ਸਿਹਤ ਵਿਭਾਗ ਦੇ ਸਰਕਾਰੀ ਸਮਾਗਮਾਂ ਵਿਚ ਪਾਣੀ ਦੀ ਪਲਾਸਟਿਕ ਵਾਲੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਇਸ ਨਾਲ ਪਲਾਸਟਿਕ ਦੀ ਵੇਸਟਜ਼ ਵਿਚ ਵਾਧਾ ਹੁੰਦਾ ਹੈ।
ਪੰਜਾਬ ਦੇ ਸਾਰੇ ਸਿਵਲ ਸਰਜਨਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਸਰਕਾਰੀ ਸਮਾਗਮਾਂ ਵਿਚ ਬੁੱਕੇ ਨਾ ਦਿੱਤੇ ਜਾਣ ਤੇ ਮੀਟਿੰਗ ਦੌਰਾਨ ਪਲਾਸਟਿਕ ਦੀ ਬੋਤਲ ਦੀ ਵਰਤੋਂ ਨਾ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -: