ਪੰਜਾਬ ਕਾਂਗਰਸ ਵਿੱਚ ਚੱਲ ਰਹੇ ਘਮਾਸਾਨ ਨੂੰ ਹੱਲ ਕਰਨ ਲਈ 3 ਮੈਂਬਰੀ ਕਮੇਟੀ ਨੇ ਸੋਮਵਾਰ ਨੂੰ ਨੇਤਾਵਾਂ ਦੀ ਮੀਟਿੰਗ ਦਾ ਸਿਲਸਿਲਾ ਸ਼ੁਰੂ ਕੀਤਾ। ਕਮੇਟੀ ਵਿੱਚ ਮੱਲਿਕਾਰਜੁਨ ਖੜਗੇ, ਜੈਪ੍ਰਕਾਸ਼ ਅਗਰਵਾਲ ਅਤੇ ਹਰੀਸ਼ ਰਾਵਤ ਸ਼ਾਮਲ ਹਨ। ਇਨ੍ਹਾਂ ਨੇ ਫੀਡਬੈਕ ਮੀਟਿੰਗ ਨੂੰ 3 ਹਿੱਸਿਆਂ ਵਿੱਚ ਵੰਡਿਆ ਹੈ। ਇਕ ਹਿੱਸੇ ਵਿੱਚ ਮੰਤਰੀ ਅਤੇ ਵਿਧਾਇਕ ਹਨ, ਦੂਜੇ ਹਿੱਸੇ ਵਿਚ ਪਾਰਟੀ ਦੇ ਸੰਸਦ ਮੈਂਬਰ, ਰਾਜ ਸਭਾ ਮੈਂਬਰ ਅਤੇ ਸੂਬਾ ਪ੍ਰਧਾਨ ਹਨ ਅਤੇ ਤੀਜੇ ਪੜਾਅ ਵਿਚ ਕਮੇਟੀ ਮੁੱਖ ਮੰਤਰੀ ਨਾਲ ਗੱਲਬਾਤ ਕਰੇਗੀ।
ਇਹ ਮੀਟਿੰਗ ਤਿੰਨ ਦਿਨਾਂ ਤੱਕ ਚੱਲੇਗੀ। ਸੋਮਵਾਰ ਨੂੰ ਕਮੇਟੀ ਨੇ ਦਿੱਲੀ ਦੇ ਕਾਂਗਰਸ ਭਵਨ ਵਿਖੇ ਮੰਤਰੀਆਂ, ਵਿਧਾਇਕਾਂ ਨਾਲ ਇੱਕ-ਇੱਕ ਕਰਕੇ ਗੱਲਬਾਤ ਕੀਤੀ। ਬਹੁਤੇ ਨੇਤਾਵਾਂ ਨੇ ਮੁੱਖ ਮੰਤਰੀ ਦੀ ਕਾਰਜਸ਼ੈਲੀ ‘ਤੇ ਸਵਾਲ ਖੜ੍ਹੇ ਕੀਤੇ। ਬੇਅਦਬੀ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਦੋਸ਼ੀਆਂ ਨੂੰ ਸਜ਼ਾ ਨਹੀਂ ਦੇ ਸਕਦੀ। ਸਹੀ ਜਾਂਚ ਨਾ ਕਰਨ ਵਾਲੇ ਐਸਆਈਟੀ ਅਧਿਕਾਰੀਆਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਨਵੀਂ ਐਸਆਈਟੀ 60 ਦਿਨਾਂ ਵਿੱਚ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਏ। ਵਿਧਾਇਕਾਂ ਤੇ ਆਗੂਆਂ ਨੂੰ ਵਿਜੀਲੈਂਸ ਦੇ ਨਾਂ ’ਤੇ ਧਮਕਾਉਣ ’ਤੇ ਵੀ ਨਾਰਾਜ਼ਗੀ ਜਤਾਈ ਗਈ।
ਕੈਬਨਿਟ ਮੰਤਰੀਆਂ ਵਿੱਚ ਬ੍ਰਹਮ ਮਹਿੰਦਰਾ, ਮਨਪ੍ਰੀਤ ਬਾਦਲ, ਓ ਪੀ ਸੋਨੀ, ਸਾਧੂ ਸਿੰਘ ਧਰਮਸੋਤ, ਸੁੰਦਰ ਸ਼ਾਮ ਅਰੋੜਾ, ਅਰੁਣਾ ਚੌਧਰੀ, ਸੁਖਜਿੰਦਰ ਰੰਧਾਵਾ, ਬਲਬੀਰ ਸਿੰਘ ਸਿੱਧੂ, ਸਪੀਕਰ ਰਾਣਾ ਕੇਪੀ ਸਿੰਘ, ਰਾਣਾ ਗੁਰਜੀਤ, ਰਣਦੀਪ ਸਿੰਘ ਨਾਭਾ, ਸੰਗਤ ਸਿੰਘ ਗਿਲਜੀਆਂ, ਗੁਰਕੀਰਤ ਕੋਟਲੀ, ਕੁਲਜੀਤ ਨਾਗਰਾ, ਪਵਨ ਆਦੀਆ, ਰਾਜਕੁਮਾਰ ਵੇਰਕਾ, ਇੰਦਰਬੀਰ ਬੁਲਾਰੀਆ, ਸੁਖਵਿੰਦਰ ਡੈਨੀ, ਸੁਰਜੀਤ ਧੀਮਾਨ, ਅਜੈਬ ਭੱਟੀ, ਅਮਰਿੰਦਰ ਰਾਜਾ ਵੜਿੰਗ, ਅੰਗਦ ਸਿੰਘ, ਸੁਖਪਾਲ ਭੁੱਲਰ, ਮੁੱਖ ਮੰਤਰੀ ਦੇ ਸਲਾਹਕਾਰ ਸੰਦੀਪ ਸੰਧੂ ਆਦਿ ਕਮੇਟੀ ਸਾਹਮਣੇ ਸ਼ਾਮਲ ਸਨ।
ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਬਹੁਤ ਸਾਰੇ ਨੇਤਾਵਾਂ ਨੇ ਬੇਅਦਬੀ ਦਾ ਮੁੱਦਾ ਚੁੱਕਿਆ। ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਲੋਕਾਂ ਨੂੰ ਝਟਕਾ ਲੱਗਾ ਹੈ। ਜਿੱਥੋਂ ਤੱਕ ਮੁੱਖ ਮੰਤਰੀ ਦੀ ਢਿੱਲ ਦਾ ਸਵਾਲ ਹੈ ਤਾਂ ਜੱਜਾਂ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ, ਇਹ ਕੋਈ ਨਹੀਂ ਪੜ੍ਹ ਸਕਦਾ। ਸਰਕਾਰ ਦੁਆਰਾ ਇੱਕ ਚੰਗੀ ਟੀਮ ਬਣਾਈ ਗਈ ਸੀ। ਹੁਣ ਹਰ ਕੋਈ ਕਰੈਕਟਿਵ ਸਪੇਸ ਚਾਹੁੰਦੇ ਹਨ। ਨੇਤਾਵਾਂ ਨੇ ਨਸ਼ਿਆਂ ਅਤੇ ਟਰਾਂਸਪੋਰਟ ਮਾਫੀਆ ‘ਤੇ ਸਖਤੀ ਅਤੇ ਪ੍ਰਸ਼ਾਸਨ ਨੂੰ ਟਾਈਟ ਕਰਨ ‘ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ : ਬਰਨਾਲਾ ਪੁਲਿਸ ਦੀ ਨਸ਼ਿਆਂ ਖਿਲਾਫ ਵੱਡੀ ਕਾਰਵਾਈ, ਔਰਤ ਸਣੇ ਗ੍ਰਿਫਤਾਰ ਕੀਤੇ 15 ਨਸ਼ਾ ਤਸਕਰ
ਹਰੀਸ਼ ਰਾਵਤ ਨੇ ਕਿਹਾ ਕਿ ਲੀਡਰਸ਼ਿਪ ਵਿਚ ਤਬਦੀਲੀ ਦਾ ਕੋਈ ਮੁੱਦਾ ਨਹੀਂ ਹੈ। ਲੋਕਾਂ ਨੂੰ ਸਾਡੇ ਤੋਂ ਵੱਡੀਆਂ ਉਮੀਦਾਂ ਹਨ। ਇਸ ਲਈ ਵਧੇਰੇ ਸ਼ਿਕਾਇਤਾਂ ਹਨ। ਪਿਛਲੇ ਦਿਨੀਂ ਦੋਵੇਂ ਧਿਰਾਂ ਵੱਲੋਂ ਜੋ ਬਿਆਨ ਆਏ ਸਨ ਉਹ ਸਹੀ ਨਹੀਂ ਸਨ। ਭਾਜਪਾ ਵੱਲੋਂ ਦਲਿਤ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਡਿਪਟੀ ਮੁੱਖ ਮੰਤਰੀ ਦੀ ਘੋਸ਼ਣਾ ਕਰਨ ‘ਤੇ ਰਾਵਤ ਨੇ ਕਿਹਾ ਕਿ ਦਲਿਤ ਬੱਚਿਆਂ ਦੀ ਵਜ਼ੀਫੇ, ਪਿੰਡਾਂ ਵਿੱਚ ਦਲਿਤਾਂ ਨੂੰ ਜ਼ਮੀਨ ਦੇਣ ਅਤੇ ਕਾਨੂੰਨੀ ਕੇਸਾਂ ਸਮੇਤ ਕਈ ਮੁੱਦੇ ਹਨ, ਜਿਨ੍ਹਾਂ ‘ਤੇ ਅਸੀਂ ਕੰਮ ਕਰਾਂਗੇ।