ਓਡੀਸ਼ਾ ਦੇ ਨਬਰੰਗਪੁਰ ਜ਼ਿਲ੍ਹੇ ਵਿੱਚ ਇੱਕ 70 ਸਾਲਾਂ ਔਰਤ ਨੂੰ ਬੁਢਾਪਾ ਪੈਨਸ਼ਨ ਲੈਣ ਲਈ ਸੰਘਰਸ਼ ਕਰਦੀ ਨਜ਼ਰ ਆਈ। ਵਾਇਰਲ ਵੀਡੀਓ ‘ਚ ਉਹ ਆਪਣੀ ਪੈਨਸ਼ਨ ਲੈਣ ਲਈ ਟੁੱਟੀ ਹੋਈ ਕੁਰਸੀ ਨਾਲ ਬੈਂਕ ਨੂੰ ਜਾਂਦੀ ਸੜਕ ‘ਤੇ ਨੰਗੇ ਪੈਰੀਂ ਤੁਰਦੀ ਨਜ਼ਰ ਆ ਰਹੀ ਹੈ।
ਰਿਪੋਰਟ ਮੁਤਾਬਕ ਬਜ਼ੁਰਗ ਔਰਤ ਦੀ ਪਛਾਣ ਨਾਬਰੰਗਪੁਰ ਜ਼ਿਲ੍ਹੇ ਦੇ ਝਰੀਗਨ ਬਲਾਕ ਦੇ ਬਨੁਆਗੁੜਾ ਪਿੰਡ ਦੀ ਸੂਰਿਆ ਹਰੀਜਨ ਵਜੋਂ ਹੋਈ ਹੈ। ਰਿਪੋਰਟ ਮੁਤਾਬਕ ਬਜ਼ੁਰਗ ਔਰਤ ਬਹੁਤ ਗਰੀਬ ਹੈ। ਉਸਦਾ ਵੱਡਾ ਪੁੱਤਰ ਹੁਣ ਕਿਸੇ ਹੋਰ ਸੂਬੇ ਵਿੱਚ ਪਰਵਾਸੀ ਮਜ਼ਦੂਰ ਵਜੋਂ ਕੰਮ ਕਰ ਰਿਹਾ ਹੈ। ਉਹ ਆਪਣੇ ਛੋਟੇ ਪੁੱਤ ਦੇ ਪਰਿਵਾਰ ਨਾਲ ਰਹਿ ਰਹੀ ਹੈ, ਜੋ ਹੋਰ ਲੋਕਾਂ ਦੇ ਪਸ਼ੂ ਚਾਰ ਕੇ ਆਪਣਾ ਗੁਜ਼ਾਰਾ ਚਲਾ ਰਿਹਾ ਹੈ। ਉਸ ਦਾ ਪਰਿਵਾਰ ਇੱਕ ਝੌਂਪੜੀ ਵਿੱਚ ਰਹਿੰਦਾ ਹੈ।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਬੈਂਕ ਕਰਮਚਾਰੀਆਂ ‘ਤੇ ਸਵਾਲ ਉਠਾ ਰਹੇ ਹਨ, ਕਿਉਂਕਿ ਬੈਂਕ ਦਾ ਨਿਯਮ ਹੈ ਕਿ ਬਜ਼ੁਰਗਾਂ ਨੂੰ ਉਨ੍ਹਾਂ ਦੇ ਘਰ ਪੈਸੇ ਪਹੁੰਚਾਏ ਜਾਣ। ਹਾਲਾਂਕਿ, ਬੈਂਕ ਅਥਾਰਟੀ ਮੁਤਾਬਕ ਉਸ ਦੇ ਖੱਬੇ ਅੰਗੂਠੇ ਦਾ ਨਿਸ਼ਾਨ (LTI) ਕਈ ਵਾਰ ਨਮੂਨੇ ਨਾਲ ਮੇਲ ਨਹੀਂ ਖਾਂਦਾ, ਜਿਸ ਕਾਰਨ ਉਸਦੀ ਪੈਨਸ਼ਨ ਦਾ ਭੁਗਤਾਨ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਕਾਰਨ ਕਰਕੇ ਉਸ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਪੈਨਸ਼ਨ ਨਹੀਂ ਮਿਲੀ ਹੈ। ਵੈਸੇ ਵੀ ਵੀਡੀਓ ਵਿੱਚ ਬਜ਼ੁਰਗ ਵਿਅਕਤੀ ਬਹੁਤ ਕਮਜ਼ੋਰ ਨਜ਼ਰ ਆ ਰਹੀ ਹੈ ਅਤੇ ਠੀਕ ਤਰ੍ਹਾਂ ਨਾਲ ਤੁਰ ਵੀ ਨਹੀਂ ਪਾ ਰਹੀ ਹੈ। ਉਸ ਨੇ ਕੁਰਸੀ ਨੂੰ ਤੁਰਨ ਵਾਲੇ ਸਟੈਂਡ ਵਜੋਂ ਵਰਤਿਆ।
ਇਹ ਵੀ ਪੜ੍ਹੋ : ਵਿਆਹਾਂ/ਨਿੱਜੀ ਪ੍ਰੋਗਰਾਮਾਂ ਲਈ ਸ਼ਰਾਬ ਪਰਮਿਟ ਦੇ ਨਾਲ MRP ਲਿਸਟ ਵੀ ਹੋਵੇਗੀ ਜਾਰੀ, ਮਾਨ ਸਰਕਾਰ ਦਾ ਫ਼ੈਸਲਾ
ਇੱਕ ਵਾਰ ਉਹ ਬੈਂਕ ਦੇ ਰਸਤੇ ਵਿੱਚ ਡਿੱਗ ਪਈ, ਉਦੋਂ ਤੋਂ ਉਹ ਟੁੱਟੀ ਹੋਈ ਕੁਰਸੀ ਦੇ ਸਹਾਰੇ ਤੁਰ ਰਹੀ ਹੈ। ਡਿੱਗਣ ਕਾਰਨ ਉਸ ਦੀ ਲੱਤ ‘ਤੇ ਸੱਟ ਲੱਗ ਗਈ। ਉਦੋਂ ਤੋਂ ਉਸ ਨੂੰ ਤੁਰਨ-ਫਿਰਨ ਵਿਚ ਜ਼ਿਆਦਾ ਮੁਸ਼ਕਲ ਆ ਰਹੀ ਹੈ। ਹਾਲਾਂਕਿ, ਉਸ ਨੇ ਆਪਣਾ ਸਬਰ ਨਹੀਂ ਗੁਆਇਆ ਹੈ। ਉਹ ਪੈਨਸ਼ਨ ਲੈਣ ਲਈ ਅਤੇ ਆਪਣੇ ਅੰਗੂਠੇ ਦੇ ਨਿਸ਼ਾਨ ਨੂੰ ਰਿਕਾਰਡ ਕਰਨ ਲਈ ਬੈਂਕ ਵਿੱਚ ਨਿਜੀ ਤੌਰ ‘ਤੇ ਹਾਜ਼ਰ ਹੋਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: