ਮੌਸਮ ਵਿਭਾਗ ਨੇ ਪੰਜਾਬ ਵਿਚ ਮੰਗਲਵਾਰ ਤੋਂ 5 ਦਿਨ ਲਈ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਐਤਵਾਰ ਸਵੇਰੇ 8 ਵਜੇ ਤੱਕ ਅੰਮ੍ਰਿਤਸਰ ‘ਚ 84.6 ਐੱਮਐੱਮ, ਫਰੀਦਕੋਟ ‘ਚ 90.8, ਗੁਰਦਾਸਪੁਰ ‘ਚ 10.3, ਐੱਸਬੀਐੱਸ ਨਗਰ ‘ਚ 8.4, ਫਿਰੋਜ਼ਪੁਰ ‘ਚ 74.0, ਜਲੰਧਰ ‘ਚ 54.5, ਮੋਗਾ ‘ਚ 45.5, ਮੋਹਾਲੀ ‘ਚ 4.0 ਐੱਮਐੱਮ ਦਾ ਮੀਂਹ ਪਿਆ।
ਲਗਾਤਾਰ ਪੈ ਰਹੇ ਮੀਂਹ ਕਾਰਨ ਨਦੀਆਂ ਤੇ ਦਰਿਆਵਾਂ ਵਿਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਡੇਰਾ ਬਾਬਾ ਨਾਨਕ ਗੁਰਦਾਸਪੁਰ ਵਿੱਚ ਰਾਵੀ ਦਰਿਆ ਓਵਰਫਲੋ ਹੋਣ ਕਾਰਨ ਪਿੰਡ ਘਣੀਏਕੇ ਬੇਟ, ਸਹਾਰਨ, ਕੱਸੋਵਾਲ ਦੇ ਖੇਤਾਂ ਅਤੇ ਡੇਰਿਆਂ ਦਾ 5 ਦਿਨਾਂ ਤੋਂ ਸੰਪਰਕ ਟੁੱਟ ਗਿਆ ਹੈ। ਟਾਂਡਾ ਉੜਮੁੜ ਵਿਖੇ ਬਿਆਸ ਦਰਿਆ ਓਵਰਫਲੋ ਹੋ ਗਿਆ।
ਇਹ ਵੀ ਪੜ੍ਹੋ : 54 ਸਾਲ ਬਾਅਦ ਸਹੀ ਪਤੇ ‘ਤੇ ਪਹੁੰਚਿਆ ਪੋਸਟਕਾਰਡ ਪਰ ਉਦੋਂ ਤੱਕ ਹੋ ਚੁੱਕੀ ਸੀ ਬਹੁਤ ਦੇਰ
ਇਸੇ ਤਰ੍ਹਾਂ ਪਠਾਨਕੋਟ ਵਿਚ ਹਿਮਾਚਲ ਪ੍ਰਦੇਸ਼ ਨੂੰ ਪੰਜਾਬ ਨਾਲ ਜੋੜਨ ਵਾਲੇ ਚੱਕੀ ਪੁਲ ਦੀ ਜਾਂਚ ਕਰਨ ਪਹੁੰਚੇ NHAI ਦੇ ਅਧਿਕਾਰੀਆਂ ਨੇ ਕਿਹਾ ਕਿ ਹੁਣ ਇਸ ਨੂੰ ਬਚਾਉਣਾ ਮੁਸ਼ਕਲ ਹੈ। ਇਹ ਕਿਸੇ ਸਮੇਂ ਵੀ ਹਾਦਸੇ ਦਾ ਸ਼ਿਕਾਰ ਹੋ ਸਕਾ ਹੈ। ਇਸ ਲਈ ਹੁਣ ਲੋਕਾਂ ਨੂੰ ਆਉਣ ਵਾਲੇ ਸਮੇਂ ਵਿਚ 25 ਕਿਲੋਮੀਟਰ ਦਾ ਵਾਧੂ ਸਫਰ ਕਰਨਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: