ਨਵੀਂ ਦਿੱਲੀ: ਗੁਆਂਢੀ ਦੇਸ਼ ਸ੍ਰੀਲੰਕਾ ਆਪਣੀ ਆਜ਼ਾਦੀ ਤੋਂ ਬਾਅਦ ਇਸ ਵੇਲੇ ਸਭ ਤੋਂ ਮੰਦੇ ਆਰਥਿਕ ਦੌਰ ਤੋਂ ਲੰਘ ਰਿਹਾ ਹੈ। ਸਰਕਾਰੀ ਖਜ਼ਾਨਾ ਪੂਰੀ ਤਰ੍ਹਾਂ ਖਾਲੀ ਹੈ ਅਤੇ ਤੇਲ ਅਤੇ ਦਵਾਈਆਂ ਵਰਗੀਆਂ ਜ਼ਰੂਰੀ ਚੀਜ਼ਾਂ ਖਰੀਦਣ ਲਈ ਸਰਕਾਰ ਕੋਲ ਪੈਸੇ ਨਹੀਂ ਹਨ। ਦੇਸ਼ ‘ਚ ਖਾਣ-ਪੀਣ ਦੀਆਂ ਚੀਜ਼ਾਂ, ਈਂਧਨ, ਐੱਲ.ਪੀ.ਜੀ. ਦੀ ਭਾਰੀ ਕਮੀ ਹੈ।
ਲਗਭਗ ਸਾਰੇ ਸ਼ਹਿਰਾਂ ‘ਚ ਹਜ਼ਾਰਾਂ ਲੋਕਾਂ ਦੀਆਂ ਸਟੇਸ਼ਨਾਂ ‘ਤੇ ਈਂਧਨ ਲੈਣ ਲਈ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਇਸ ਦੌਰਾਨ ਸ਼ਨੀਵਾਰ ਨੂੰ ਦੇਸ਼ ਦੀ ਊਰਜਾ ਮੰਤਰੀ ਕੰਚਨਾ ਵਿਜੇਸੇਕਰਾ ਨੇ ਭਾਰਤ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
ਊਰਜਾ ਮੰਤਰੀ ਨੇ ਕਿਹਾ ਕਿ ਇਸ ਆਰਥਿਕ ਸੰਕਟ ਦੌਰਾਨ ਉਨ੍ਹਾਂ ਦੇ ਦੇਸ਼ ਨੇ ਮਦਦ ਲਈ ਕਈ ਦੇਸ਼ਾਂ ਨਾਲ ਗੱਲ ਕੀਤੀ। ਵੱਖ-ਵੱਖ ਦੇਸ਼ਾਂ ਤੋਂ ਬਾਲਣ ਲਈ ਬੇਨਤੀਆਂ ਕੀਤੀਆਂ ਗਈਆਂ ਹਨ, ਪਰ ਸੰਕਟ ਦੇ ਇਸ ਦੌਰ ਵਿੱਚ ਹੁਣ ਤੱਕ ਭਾਰਤ ਹੀ ਇੱਕ-ਇਕੋ ਅਜਿਹਾ ਦੇਸ਼ ਹੈ ਜਿਸ ਨੇ ਸਾਡੀ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦੀ ਸ਼ਲਾਘਾ ਕਰਦੇ ਹਾਂ ਜੋ ਸਾਡੀ ਮਦਦ ਲਈ ਆਉਂਦੇ ਹਨ।
ਰਿਪੋਰਟ ਮੁਤਾਬਕ ਸ਼੍ਰੀਲੰਕਾ ਦੀ ਊਰਜਾ ਮੰਤਰੀ ਕੰਚਨਾ ਵਿਜੇਸੇਕੇਰਾ ਨੇ ਈਂਧਨ ਖਰੀਦਣ ਲਈ ਕ੍ਰੈਡਿਟ ਲਾਈਨ ਦੇਣ ਲਈ ਭਾਰਤ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਮਦਦ ਲਈ ਰੂਸੀ ਸਰਕਾਰ ਨਾਲ ਵੀ ਗੱਲ ਕਰ ਰਹੇ ਹਾਂ ਅਤੇ ਅਸੀਂ ਉਨ੍ਹਾਂ ਨੂੰ ਆਪਣੀਆਂ ਲੋੜਾਂ ਦੱਸੀਆਂ ਹਨ।
ਇਹ ਵੀ ਪੜ੍ਹੋ : ਕੁਦਰਤ ਦੇ ਰੰਗ, ਅਸਮਾਨ ‘ਚ ਦਿਸਿਆ ਅਲੌਕਿਕ ਨਜ਼ਾਰਾ, ਤਸਵੀਰਾਂ ‘ਚ ਹੋਇਆ ਕੈਦ, ਤੁਸੀਂ ਵੀ ਵੇਖੋ
ਦੱਸ ਦੇਈਏ ਕਿ ਸ਼੍ਰੀਲੰਕਾ ਦੇ ਊਰਜਾ ਮੰਤਰੀ ਨੇ ਅੱਜ ਨੈਸ਼ਨਲ ਫਿਊਲ ਪਾਸ ਸਕੀਮ ਦੇ ਨਾਂ ਨਾਲ ਫਿਊਲ ਰਾਸ਼ਨਿੰਗ ਯੋਜਨਾ ਦੀ ਸ਼ੁਰੂਆਤ ਕੀਤੀ। ਸਰਕਾਰ ਵੱਲੋਂ ਜਾਰੀ ਕੀਤਾ ਗਿਆ ਨਵਾਂ ਪਾਸ ਹਫਤਾਵਾਰੀ ਆਧਾਰ ‘ਤੇ ਈਂਧਨ ਕੋਟੇ ਦੀ ਵੰਡ ਦੀ ਗਰੰਟੀ ਦੇਵੇਗਾ। ਇਸ ਵਿੱਚ ਵਾਹਨ ਅਤੇ ਹੋਰ ਦਸਤਾਵੇਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਹਰੇਕ ਰਾਸ਼ਟਰੀ ਪਛਾਣ ਧਾਰਕ ਲਈ ਇੱਕ QR ਕੋਡ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਤੁਹਾਨੂੰ ਦੱਸ ਦੇਈਏ ਕਿ ਸ਼੍ਰੀਲੰਕਾ ਵਿੱਚ ਆਰਥਿਕ ਸੰਕਟ ਦਾ 2 ਕਰੋੜ ਤੋਂ ਵੱਧ ਲੋਕਾਂ ‘ਤੇ ਅਸਰ ਪਿਆ ਹੈ। ਭਾਰਤ ਨੇ ਇਸ ਔਖੀ ਘੜੀ ਵਿੱਚ ਸ਼੍ਰੀਲੰਕਾ ਦੀ ਖੁੱਲ੍ਹ ਕੇ ਮਦਦ ਕੀਤੀ ਹੈ ਅਤੇ ਹੁਣ ਤੱਕ ਈਂਧਨ, ਦਵਾਈਆਂ ਸਣੇ ਬਹੁਤ ਸਾਰੀਆਂ ਖੇਪਾਂ ਗੁਆਂਢੀ ਦੇਸ਼ ਨੂੰ ਪਹੁੰਚਾਈਆਂ ਜਾ ਚੁੱਕੀਆਂ ਹਨ। ਭਾਰਤ ਹੁਣ ਤੱਕ ਸ਼੍ਰੀਲੰਕਾ ਨੂੰ 3 ਅਰਬ ਡਾਲਰ ਤੋਂ ਵੱਧ ਦੀ ਮਦਦ ਕਰ ਚੁੱਕਾ ਹੈ। ਭਾਰਤ ਨੇ ਸ਼ਨੀਵਾਰ ਨੂੰ ਭਰੋਸਾ ਦਿੱਤਾ ਕਿ ਉਹ ਆਰਥਿਕ ਸੁਧਾਰ ਲਈ ਭਵਿੱਖ ਵਿੱਚ ਮਦਦ ਕਰਦਾ ਰਹੇਗਾ।