ਫਰੀਦਕੋਟ ਵਿਚ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ‘ਤੇ ਨਿਗਾਹੇ ਪੀਰ ਦੀ ਦਰਗਾਹ ‘ਚ ਮੱਥਾ ਟੇਕ ਕੇ ਵਾਪਸ ਪਰਤ ਰਹੀ ਸ਼ਰਧਾਲੂਆਂ ਨਾਲ ਭਰੀ ਟਰੈਕਟਰ ਟਰਾਲੀ ਨੂੰ ਪਿੱਛੇ ਤੋਂ ਆ ਰਹੇ ਓਵਰਸਪੀਡ ਕੈਂਟਰ ਨੇ ਟੱਕਰ ਮਾਰ ਦਿੱਤੀ। ਜਿਸ ਵਿਚ ਟ੍ਰੈਕਟਰ-ਟਰਾਲੀ ਵਿਚ ਸਵਾਰ 15 ਸਾਲਾ ਲੜਕੇ ਦੀ ਮੌਤ ਹੋ ਗਈ ਜਦੋਂ ਕਿ 5 ਹੋਰ ਸ਼ਰਧਾਲੂ ਜ਼ਖਮੀ ਹੋ ਗਏ।
ਜ਼ਖਮੀਆਂ ਨੂੰ ਇਲਾਜ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕ ਕਾਲਜ ਹਸਪਤਾਲ ਭਰਤੀ ਕਰਾਇਆ ਗਿਆ। ਹਾਦਸਾ ਨੈਸ਼ਨਲ ਹਾਈਵੇ ‘ਤੇ ਪਿੰਡ ਚੰਦਬਾਜਾ ਕੋਲ ਰਾਤ 2 ਵਜੇ ਵਾਪਰਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਪਛਾਣ ਜਸਮੀਤ ਸਿੰਘ ਵਜੋਂ ਹੋਈ ਹੈ ਤੇ ਜਗਦੇਵ ਸਿੰਘ ਸਣੇ 5 ਸ਼ਰਧਾਲੂਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਮ੍ਰਿਤਕ ਲੜਕੇ ਦੇ ਰਿਸ਼ਤੇਦਾਰਾਂ ਨੇ ਦੋਸ਼ ਲਗਾਇਆ ਕਿ ਕੈਂਟਰ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ ਤੇ ਇਸ ਕਾਰਨ ਟੱਕਰ ਦੇ ਬਾਅਦ ਉਹ ਟਰੈਕਟਰ ਟਰਾਲੀ ਨੂੰ ਕਾਫੀ ਦੂਰ ਤੱਕ ਘੜੀਸਦਾ ਲੈ ਗਿਆ ਤੇ ਬਹੁਤ ਮੁਸ਼ਕਲ ਨਾਲ ਕੈਂਟਰ ਨੂੰ ਰੋਕਿਆ।
ਇਹ ਵੀ ਪੜ੍ਹੋ : ਕਿਸਾਨਾਂ ਦੇ ਮੁੱਦੇ ‘ਤੇ ਪ੍ਰਗਟ ਸਿੰਘ ਨੂੰ ਸਿੱਧੇ ਹੋਏ ਸਪੀਕਰ ਸੰਧਵਾਂ, ਕਿਹਾ-‘ਜੇ ਗੱਲ ਕਰਨੀ ਨਹੀਂ ਆਉਂਦੀ ਤਾਂ ਸੋਚ ਕੇ ਬੋਲੋ’
ਦੂਜੇ ਪਾਸੇ ਕਲੇਰ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਹਰਦੇਵ ਸਿੰਘ ਨੇ ਦੱਸਿਆ ਕਿ ਜਲੰਧਰ ਤੋਂ ਆ ਰਹੇ ਕੈਂਟਰ ਦੇ ਡਰਾਈਵਰ ਜਲਾਲਾਬਾਦ ਵਾਸੀ ਟਿੰਕੂ ਨੂੰ ਨੀਂਦ ਆਉਣ ਕਰਕੇ ਹਾਦਸਾ ਵਾਪਰਿਆ। ਪੁਲਿਸ ਨੇ ਕੈਂਟਰ ਡਰਾਈਵਰ ਨੂੰ ਹਿਰਾਸਤ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
