history of labour day: ਦੁਨੀਆਂ ਨੂੰ ਚਲਾਉਣ ‘ਚ ਮੁੱਖ ਭੂਮਿਕਾ ਮਜ਼ਦੂਰਾਂ ਦੀ ਹੈ, ਤਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ। 1 ਮਈ ਨੂੰ ਵਿਸ਼ਵ ਦੇ ਬਹੁਤ ਸਾਰੇ ਦੇਸ਼ ਲੇਬਰ ਡੇਅ ਮਨਾਉਂਦੇ ਹਨ। ਭਾਰਤ ‘ਚ ਪਹਿਲੀ ਵਾਰ 1 ਮਈ 1923 ਨੂੰ ਹਿੰਦੁਸਤਾਨ ਕਿਸਾਨ ਪਾਰਟੀ ਨੇ ਮਦਰਾਸ ‘ਚ ਮਜ਼ਦੂਰ ਦਿਵਸ ਮਨਾਇਆ। 1 ਮਈ ਨੂੰ 80 ਤੋਂ ਵੱਧ ਦੇਸ਼ਾਂ ਵਿੱਚ ਰਾਸ਼ਟਰੀ ਛੁੱਟੀ ਹੁੰਦੀ ਹੈ। ਉੱਥੇ ਹੀ ਕਨੇਡਾ ਵਿੱਚ ਲੇਬਰ ਡੇਅ ਸਤੰਬਰ ਦੇ ਪਹਿਲੇ ਸੋਮਵਾਰ ਨੂੰ ਮਨਾਇਆ ਜਾਂਦਾ ਹੈ।
ਅੰਤਰਰਾਸ਼ਟਰੀ ਲੇਬਰ ਡੇਅ ਦੀ ਸ਼ੁਰੂਆਤ ਮਈ 1886 ਵਿੱਚ ਅਮਰੀਕਾ ਦੇ ਸ਼ਿਕਾਗੋ ‘ਚ ਹੋਈ। ਹੌਲੀ-ਹੌਲੀ ਇਹ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਫੈਲ ਗਿਆ। ਭਾਰਤ ਨੇ ਵੀ ਇਸ ਨੂੰ ਅਪਣਾਇਆ। ਭਾਰਤ ਵਿੱਚ ਪਹਿਲੀ ਵਾਰ ਲੇਬਰ ਡੇਅ ਅਰਥਾਤ ਕਿਰਤ ਦਿਵਸ 1 ਮਈ 1923 ਨੂੰ ਮਨਾਇਆ ਗਿਆ ਸੀ। ਮਜ਼ਦੂਰ ਦਿਵਸ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਜਾਣਿਆ ਜਾਂਦਾ ਹੈ। ਸਤੰਬਰ ਦੇ ਪਹਿਲੇ ਸੋਮਵਾਰ ਨੂੰ ਸੰਯੁਕਤ ਰਾਜ ਵਿੱਚ ਲੇਬਰ ਡੇਅ ਅਧਿਕਾਰਤ ਤੌਰ ‘ਤੇ ਮਨਾਇਆ ਜਾਂਦਾ ਹੈ। ਹਾਲਾਂਕਿ ਮਈ ਡੇ ਦੀ ਸ਼ੁਰੂਆਤ ਅਮਰੀਕਾ ਵਿੱਚ ਹੋਈ ਸੀ।
1886 ‘ਚ ਮਈ ਡੇ ਦੇ ਮੌਕੇ ‘ਤੇ 2 ਲੱਖ ਕਾਮੇ 8 ਘੰਟੇ ਕੰਮ ਕਰਨ ਦੀ ਮੰਗ ਕਰਦਿਆਂ ਦੇਸ਼ ਵਿਆਪੀ ਹੜਤਾਲ ‘ਤੇ ਚਲੇ ਗਏ ਸਨ। ਉਸ ਸਮੇਂ ਦੌਰਾਨ ਵੱਡੀ ਗਿਣਤੀ ਵਿੱਚ ਮਜ਼ਦੂਰ ਲੰਬੇ ਸਮੇਂ 12 ਤੋਂ 12 ਘੰਟੇ ਸੱਤ ਦਿਨ ਕੰਮ ਕਰਦੇ ਸਨ ਅਤੇ ਤਨਖਾਹ ਵੀ ਘੱਟ ਸੀ। ਅਮਰੀਕਾ ‘ਚ ਬੱਚਿਆਂ ਨੂੰ ਮਾੜੀਆਂ ਹਾਲਤਾਂ ‘ਚ ਫੈਕਟਰੀਆਂ, ਖਾਣਾਂ ਅਤੇ ਖੇਤਾਂ ‘ਚ ਕੰਮ ਕਰਨ ਲਈ ਮਜ਼ਬੂਰ ਸਨ। ਇਸ ਤੋਂ ਬਾਅਦ ਮਜ਼ਦੂਰਾਂ ਨੇ ਆਪਣੇ ਪ੍ਰਦਰਸ਼ਨਾਂ ਦੁਆਰਾ ਉਨ੍ਹਾਂ ਦੀ ਤਨਖਾਹ ਵਧਾਉਣ ਅਤੇ ਕੰਮ ਦੇ ਘੰਟਿਆਂ ਨੂੰ ਘਟਾਉਣ ਲਈ ਉਨ੍ਹਾਂ ‘ਤੇ ਦਬਾਅ ਬਣਾਉਣਾ ਸ਼ੁਰੂ ਕੀਤਾ। 1889 ‘ਚ ਪੈਰਿਸ ‘ਚ ਅੰਤਰਰਾਸ਼ਟਰੀ ਮਹਾਂਸਭਾ ਦੀ ਬੈਠਕ ਹੋਈ। ਇਸ ਸਮੇਂ ਦੌਰਾਨ ਇੱਕ ਮਤਾ ਪਾਸ ਕੀਤਾ ਗਿਆ ਕਿ ਅੰਤਰਰਾਸ਼ਟਰੀ ਲੇਬਰ ਡੇਅ ਸਾਰੇ ਦੇਸ਼ਾਂ ਵਿੱਚ ਮਨਾਇਆ ਜਾਵੇਗਾ।