ਵੀਰਵਾਰ ਨੂੰ ਲੁਧਿਆਣਾ ਦੀ ਅਦਾਲਤ ਵਿੱਚ ਹੋਏ ਬਲਾਸਟ ਨਾਲ ਜਿਥੇ ਪੂਰਾ ਪੰਜਾਬ ਕੰਬ ਉਠਿਆ ਹੈ, ਉਥੇ ਹੀ ਇਸ ਦੀ ਗੂੰਜ ਨਾਲ ਦਿੱਲੀ ‘ਚ ਕੇਂਦਰ ਸਰਕਾਰ ਦੀ ਵੀ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ। ਗ੍ਰਹਿ ਮੰਤਰੀ ਮਤੰਰਾਲਾ ਵੱਲੋਂ ਇਸ ਮਾਮਲੇ ‘ਚ ਅੱਜ ਅੰਦਰੂਨੀ ਸੁਰੱਖਿਆ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨਾਲ ਇੱਕ ਹਾਈ ਲੈਵਲ ਮੀਟਿੰਗ ਸੱਦੀ ਗਈ। NIA, CRPF ਅਤੇ BSF ਦੇ ਦੇਸ਼ ਦੇ ਚੋਟੀ ਦੇ ਸੁਰੱਖਿਆ ਕਰਮਚਾਰੀ ਇਸ ਬੈਠਕ ਦਾ ਹਿੱਸਾ ਸਨ।
ਕੇਂਦਰੀ ਗ੍ਰਹਿ ਸਕੱਤਰ ਅਜੇ ਕੁਮਾਰ ਭੱਲਾ ਦੀ ਅਗਵਾਈ ਵਾਲੀ ਇਸ ਮੀਟਿੰਗ ਵਿੱਚ CRPF ਦੇ IB ਡਾਇਰੈਕਟਰ ਅਰਵਿੰਦ ਕੁਮਾਰ, NIA ਦੇ ਮੁਖੀ ਕੁਲਦੀਪ ਸਿੰਘ ਤੇ BSF ਦੇ ਡੀਜੀ ਪੰਕਜ ਸਿੰਘ ਤੇ NIA ਤੇ ਗ੍ਰਹਿ ਮੰਤਰਾਲਾ ਦੇ ਹੋਰ ਅਧਿਕਾਰੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਇਸ ਘਟਨਾ ਦੇ ਵਾਪਰਨ ਪਿੱਛੋਂ ਗ੍ਰਹਿ ਮੰਤਰਾਲਾ ਨੇ ਇੱਕ ਚਿੱਠੀ ਲਿਖ ਕੇ ਪੰਜਾਬ ਸਰਕਾਰ ਤੋਂ ਘਟਨਾ ਦਾ ਬਿਓਰਾ ਦਿੰਦੇ ਹੋਏ ਛੇਤੀ ਤੋਂ ਛੋਤੀ ਰਿਪੋਰਟ ਭੇਜਣ ਲਈ ਕਿਹਾ ਸੀ। ਮੰਤਰਾਲਾ ਨੇ ਸੂਬਾ ਸਰਕਾਰ ਤੋਂ ਮੁੱਢਲੇ ਜਾਂਚ ਦੇ ਸਿੱਟਿਆਂ ਬਾਰੇ ਸੂਚਨਾ ਭੇਜਣ ਤੇ ਇਹ ਦੱਸਣ ਲਈ ਕਿਹਾ ਸੀ ਕਿ ਇਹ ਧਮਾਕਾ ਕਿਨ੍ਹਾਂ ਵੱਲੋਂ ਕੀਤੇ ਜਾਣ ਦੀ ਸੰਭਾਵਨਾ ਹੈ।
ਦੱਸ ਦੇਈਏ ਕਿ ਇਸ ਧਮਾਕੇ ਵਿਚ ਫਿਦਾਈਨ ਹਮਲੇ ਤੋਂ ਲੈ ਕੇ ਟਿਫਿਨ ਬੰਬ ਅਤੇ ਖਾਲਿਸਤਾਨੀ ਅੱਤਵਾਦੀਆਂ ਦਾ ਐਂਗਲ ਸਾਹਮਣੇ ਆ ਰਿਹਾ ਹੈ ਜਿਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਗੱਲਬਾਤ ਕੀਤੀ। ਸ਼ਾਹ ਨੇ ਚੰਨੀ ਨਾਲ ਧਮਾਕੇ ਤੇ ਪੰਜਾਬ ਦੇ ਸੁਰੱਖਿਆ ਹਾਲਾਤ ਨੂੰ ਲੈ ਕੇ ਬਿਓਰਾ ਲਿਆ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਕੇਂਦਰ ਤੋਂ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ।