ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਮੁੱਖ ਚੇਲੀ ਅਤੇ ਮੂੰਹ ਬੋਲੀ ਧੀ ਹਨੀਪ੍ਰੀਤ ਦੇ ਇੰਸਟਾਗ੍ਰਾਮ ‘ਤੇ 1 ਮਿਲੀਅਨ ਫਾਲੋਅਰਜ਼ ਦੀ ਗਿਣਤੀ ਹੋ ਗਈ ਹੈ। ਇਸ ਖੁਸ਼ੀ ਵਿੱਚ ਦੋਵਾਂ ਨੇ ਇੱਕ-ਦੂਜੇ ਦਾ ਹੱਥ ਫੜ ਕੇ ਕੇਕ ਕੱਟਿਆ। ਇਸ ਤੋਂ ਬਾਅਦ ਰਾਮ ਰਹੀਮ ਨੇ ਹਨੀਪ੍ਰੀਤ ਨੂੰ ਕੇਕ ਖੁਆਇਆ ਅਤੇ ਉਸ ਦੇ ਸਿਰ ‘ਤੇ ਹੱਥ ਰੱਖ ਕੇ ਅਸ਼ੀਰਵਾਦ ਦਿੱਤਾ।
ਹਨੀਪ੍ਰੀਤ ਨੇ ਕਿਹਾ ਕਿ ‘ਕਿਸ ਤਰ੍ਹਾਂ ਕਰੂੰ ਸ਼ੁਰਕੀਆ, ਅਲਫਾਜ਼ ਨਹੀਂ ਹੋਤੇ। ਜ਼ਿੰਦਗੀ ਨਾ ਹੋਤੀ ਇਤਨੀ ਖੂਬਸੂਰਤ ਅਗਰ ਪਾਪਾ ਆਪ ਨਾ ਮਿਲਦੇ’। (ਤੁਹਾਡਾ ਸ਼ੁਕਰੀਆ ਕਰਨ ਲਈ ਸ਼ਬਦ ਨਹੀਂ ਹਨ, ਪਾਪਾ ਜੇ ਤੁਸੀਂ ਨਾ ਮਿਲਦੇ ਤਾਂ ਜ਼ਿੰਦਗੀ ਇੰਨੀ ਖੂਬਸੂਰਤ ਨਾ ਹੁੰਦੀ)। ਉਸ ਨੇ ਅੱਗੇ ਲਿਖਿਆ ਪਾਪਾ, ਅਸੀਂ ਤੁਹਾਡੀਆਂ ਸਿੱਖਿਆਵਾਂ ‘ਤੇ ਇਸੇ ਤਰ੍ਹਾਂ ਚੱਲਦੇ ਰਹੀਏ। ਮੈਨੂੰ ਮਾਣ ਹੁੰਦਾ ਹੈ ਤੁਹਾਡੀ ਰਹਿਮਤ ‘ਤੇ, ਲੋਕ ਜਦੋਂ ਮੈਨੂੰ ਤੁਹਾਡੀ ਧੀ ਕਹਿੰਦੇ ਨੇ।
ਦੱਸ ਦੇਈਏ ਕਿ ਅਗਸਤ 2017 ਵਿੱਚ ਰਾਮ ਰਹੀਮ ਨੂੰ ਸਾਧਵੀ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਦੌਰਾਨ ਪੰਚਕੂਲਾ ਵਿੱਚ ਦੰਗੇ ਹੋਏ। ਇਨ੍ਹਾਂ ਦੰਗਿਆਂ ਵਿੱਚ ਹਨੀਪ੍ਰੀਤ ਨੂੰ ਵੀ ਪੁਲਿਸ ਨੇ ਫੜ ਲਿਆ ਸੀ। ਹਨੀਪ੍ਰੀਤ 7 ਨਵੰਬਰ 2019 ਨੂੰ ਅੰਬਾਲਾ ਜੇਲ੍ਹ ਤੋਂ ਜ਼ਮਾਨਤ ‘ਤੇ ਬਾਹਰ ਆਈ ਸੀ।
ਹਨੀਪ੍ਰੀਤ ਰਾਮ ਰਹੀਮ ਦੀ ਮੁੱਖ ਚੇਲੀ ਹੈ। ਇਸ ਦੇ ਨਾਲ ਹੀ ਉਸ ਦੀ ਧਰਮ ਦੀ ਧੀ ਵੀ ਬਣੀ ਹੋਈ ਹੈ। ਰਾਮ ਰਹੀਮ ਨੇ ਆਪਣੇ ਪਰਿਵਾਰ ਪਛਾਣ ਪੱਤਰ (ਪੀਪੀਪੀ) ਵਿੱਚ ਹਨੀਪ੍ਰੀਤ ਨੂੰ ਆਪਣੀ ਮੁੱਖ ਚੇਲੀ ਦੱਸਿਆ ਹੈ। ਪੀਪੀਪੀ ਵਿੱਚ ਪਰਿਵਾਰ ਦੇ ਕਿਸੇ ਮੈਂਬਰ ਦਾ ਨਾਂ ਨਹੀਂ ਹੈ। ਹਨੀਪ੍ਰੀਤ ਡੇਰਾ ਸੱਚਾ ਸੌਦਾ ਮੈਨੇਜਮੈਂਟ ਦੀ ਚੇਅਰਪਰਸਨ ਅਤੇ ਵਾਈਸ ਪੈਟਰਨ ਵੀ ਹੈ।
ਰਾਮ ਰਹੀਮ ਪਿਛਲੀ ਪੈਰੋਲ ‘ਤੇ ਆਇਆ ਸੀ ਅਤੇ ਉਸ ਨੇ ਹਨੀਪ੍ਰੀਤ ਦਾ ਨਵਾਂ ਨਾਂ ‘ਰੂਹਦੀ’ ਯਾਨੀ ‘ਰੂਹ ਦੀਦੀ’ ਰੱਖਿਆ ਸੀ। ਉਦੋਂ ਤੋਂ ਹੁਣ ਪ੍ਰੇਮੀ ਉਸ ਨੂੰ ਇਸ ਨਾਂ ਨਾਲ ਬੁਲਾਉਂਦੇ ਹਨ। ਰਾਮ ਰਹੀਮ ਰੂਹਦੀ ਦੀ ਬਹੁਤ ਤਾਰੀਫ਼ ਕਰਦਾ ਹੈ।
ਫਰਵਰੀ 2022 ‘ਚ ਜਦੋਂ ਰਾਮ ਰਹੀਮ ਪਹਿਲੀ ਵਾਰ ਪੈਰੋਲ ‘ਤੇ ਆਇਆ ਤਾਂ ਉਸ ਨੇ ਆਪਣੇ ਆਧਾਰ ਕਾਰਡ ਅਤੇ ਪਰਿਵਾਰ ਦੇ ਪਛਾਣ ਪੱਤਰ ‘ਚੋਂ ਪਿਤਾ ਅਤੇ ਪਰਿਵਾਰ ਦੇ ਨਾਂ ਕਟਵਾ ਦਿੱਤੇ ਸਨ। ਉਸ ਨੇ ਆਪਣੇ ਪਿਤਾ ਦੇ ਨਾਮ ਦੇ ਅੱਗੇ ਆਪਣੇ ਗੁਰੂ ਸਤਨਾਮ ਸਿੰਘ ਦਾ ਨਾਮ ਉਕਰਿਆ। ਪਰਿਵਾਰਕ ਸ਼ਨਾਖਤੀ ਕਾਰਡ ‘ਚ ਆਪਣੀ ਪਤਨੀ ਅਤੇ ਮਾਂ ਦਾ ਨਾਂ ਨਾ ਲਿਖਦੇ ਹੋਏ ਸਿਰਫ ਹਨੀਪ੍ਰੀਤ ਦਾ ਨਾਂ ਮੁੱਖ ਚੇਲੀ ਵਜੋਂ ਲਿਖਿਆ ਗਿਆ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਸ਼ਹਿਰ ਦੇ ਸੁੰਦਰੀਕਰਨ ਦੇ ਨਾਂ ‘ਤੇ ਹੋਇਆ ਘਪਲਾ! MLA ਕੁੰਵਰ ਵਿਜੇ ਨੇ ਵਿਜੀਲੈਂਸ ਨੂੰ ਲਿਖੀ ਚਿੱਠੀ
ਰਾਮ ਰਹੀਮ 40 ਦਿਨਾਂ ਲਈ ਪੈਰੋਲ ‘ਤੇ ਆਇਆ ਹੈ। ਉਦੋਂ ਤੋਂ ਹਨੀਪ੍ਰੀਤ ਰਾਮ ਰਹੀਮ ਦੇ ਨਾਲ ਯੂਪੀ ਦੇ ਬਰਨਾਵਾ ਡੇਰੇ ਵਿੱਚ ਹੈ। ਇੱਥੇ ਉਹ ਸਤਿਸੰਗ ਕਰ ਰਿਹਾ ਹੈ। ਰਾਮ ਰਹੀਮ ਨੂੰ 14 ਮਹੀਨਿਆਂ ‘ਚ ਚੌਥੀ ਵਾਰ ਪੈਰੋਲ ਮਿਲੀ ਹੈ। ਪਿਛਲੇ ਸਾਲ ਉਹ 91 ਦਿਨ ਜੇਲ੍ਹ ਤੋਂ ਬਾਹਰ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -: