ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਹੋਰ ਦੇਸ਼ ਨੇ ਸਰਵਉੱਚ ਨਾਗਰਿਕ ਸਨਮਾਨ ਨਾਲ ਨਿਵਾਜਿਆ ਗਿਆ ਹੈ। ਭੂਟਾਨ ਦੀ ਯਾਤਰਾ ‘ਤੇ ਪਹੁੰਚੇ ਪੀਐੱਮ ਮੋਦੀ ਨੂੰ ਭੂਟਾਨ ਨੇ ਆਪਣੇ ਦੇਸ਼ ਵਿਚ ਸਰਵਉੱਚ ਨਾਗਰਿਕ ਸਨਮਾਨ ਦੇ ਕੇ ਸਨਮਾਨਿਤ ਕੀਤਾ ਹੈ। ਮੋਦੀ ਭੂਟਾਨ ਦਾ ਸਰਵਉੱਚ ਨਾਗਰਿਕ ਸਨਮਾਨ ਪਾਉਣ ਵਾਲੇ ਪਹਿਲੇ ਵਿਦੇਸ਼ੀ ਰਾਸ਼ਟਰੀ ਪ੍ਰਧਾਨ ਹਨ। ਭੂਟਾਨ ਦੇ ਰਾਜਾ ਨੇ ਪੀਐੱਮ ਮੋਦੀ ਨੂੰ ਆਰਡਰ ਆਫ ਡਰੁਕ ਗਯਾਲਪੋ ਨਾਲ ਸਨਮਾਨਿਤ ਕੀਤਾ।
ਭੂਟਾਨ ਦੇ ਥਿੰਪੂ ਵਿਚ ਆਰਡਰ ਆਫ ਦਿ ਡਰੁਕ ਗਯਾਲਪੋ ਸਨਮਾਨ ਨਾਲ ਸਨਮਾਨਿਤ ਹੋਣ ਦੇ ਬਾਅਦ ਪੀਐੱਮ ਮੋਦੀ ਨੇ ਇਸ ਨੂੰ 140 ਕਰੋੜ ਭਾਰਤੀਆਂ ਦਾ ਸਨਮਾਨ ਦੱਸਿਆ। ਉਨ੍ਹਾਂ ਕਿਹਾ ਕਿ ਇਹ ਸਨਮਾਨ ਮੇਰੀ ਵਿਅਕਤੀਗਤ ਉਪਲਬਧੀ ਨਹੀਂ ਹੈ। ਇਹ ਭਾਰਤ ਤੇ 140 ਕਰੋੜ ਭਾਰਤੀਆਂ ਦਾ ਸਨਮਾਨ ਹੈ। ਮੈਂ ਇਸ ਮਹਾਨ ਭੂਮੀ ‘ਤੇ ਸਾਰੇ ਭਾਰਤੀਆਂ ਵੱਲੋਂ ਨਿਮਰਤਾ ਪੂਰਵਕ ਇਸ ਸਨਮਾਨ ਨੂੰ ਸਵੀਕਾਰ ਕਰਦਾ ਹਾਂ। ਭੂਟਾਨ ਤੇ ਇਸ ਸਨਮਾਨ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ।
ਭੂਟਾਨ ਵਿਚ ਸਥਾਪਤ ਰੈਂਕਾਂ ਤੇ ਪ੍ਰਾਥਮਿਕਤਾ ਦੇ ਮੁਤਾਬਕ ਆਰਡਰ ਆਫ ਦਿ ਡਰੁਕ ਗਯਾਲਪੋ ਲਾਈਫ ਟਾਈਮ ਅਚੀਵਮੈਂਟ ਲਈ ਦਿੱਤਾ ਜਾਂਦਾ ਹੈ। ਇਹ ਭੂਟਾਨ ਦੇ ਸਾਰੇ ਸਨਮਾਨ ਪ੍ਰਣਾਲੀ ਦੇ ਟੌਪ ਆਰਡਰ ਵਿਚ ਆਉਂਦਾ ਹੈ। ਇਸ ਸਨਮਾਨ ਨੂੰ ਪਹਿਲੀ ਵਾਰ 2008 ਵਿਚ ਦਿੱਤਾ ਗਿਆ ਸੀ। ਭੂਟਾਨ ਨੇ ਆਰਡਰ ਆਫ ਦਿ ਡਰੁਕ ਗਯਾਲਪੋ ਨੂੰ ਸ਼ੁਰੂ ਕਰਨ ਦੇ ਬਾਅਦ ਹੁਣ ਤੱਕ ਸਿਰਫ 4 ਲੋਕਾਂ ਨੂੰ ਇਹ ਸਨਮਾਨ ਦਿੱਤਾ ਹੈ।
ਇਹ ਵੀ ਪੜ੍ਹੋ : ਪੇਸ਼ੀ ਦੌਰਾਨ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ-‘ਮੇਰਾ ਇਹ ਜੀਵਨ ਦੇਸ਼ ਨੂੰ ਸਮਰਪਿਤ ਹੈ’
ਚੌਥੀ ਹਸਤੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੈ। ਨਾਲ ਹੀ ਉਹ ਸਨਮਾਨ ਪਾਉਣ ਵਾਲੇ ਪਹਿਲੇ ਵਿਦੇਸ਼ੀ ਵੀ ਹ। ਇਹ ਪੁਰਸਕਾਰ ਸਭ ਤੋਂ ਪਹਿਲਾਂ 2008 ਵਿਚ ਭੂਟਾਨ ਦੀ ਰਾਇਲ ਕਵੀਨ ਦਾਦੀ ਆਸ਼ੀ ਕੇਸਾਂਗ ਚੋਡੇਨ ਵਾਂਗਚੁਕ ਨੂੰ ਦਿੱਤਾ ਗਿਆ ਸੀ। ਇਸੇ ਸਾਲ ਇਹ ਪੁਰਸਕਾਰ ਜੇ ਥ੍ਰਿਜੁਰ ਤੇਨਜਿਨ ਡੇਡੁਪ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ 10 ਸਾਲ ਬਾਅਦ ਇਹ ਪੁਰਸਕਾਰ 2018 ਵਿਚ ਜੇ ਖੇਂਪੋ ਤਰੁਲਕੁ ਨਿਗਾਵਾਂਗ ਜਿਗਮੇ ਚੋਏਦ੍ਰਾ ਨੂੰ ਦਿੱਤਾ ਗਿਆ ਸੀ ।
ਵੀਡੀਓ ਲਈ ਕਲਿੱਕ ਕਰੋ -: