ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਧਰ ਵਿਚ ਨਾਕਾ ਲਗਾ ਕੇ ਖੁਦ ਬਿਨਾਂ ਪਰਮਿਟ ਦੇ ਸੜਕਾਂ ‘ਤੇ ਦੌੜ ਰਹੀਆਂ ਬੱਸਾਂ ਦੇ ਚਾਲਾਨ ਕੱਟੇ ਤੇ ਜਿਹੜੀਆਂ ਬੱਸਾਂ ਦੇ ਕਾਗਜ਼ਾਤ ਪੂਰੇ ਨਹੀਂ ਸੀ, ਉਨ੍ਹਾਂ ਨੂੰ ਥਾਣੇ ਵਿਚ ਬੰਦ ਕਰਵਾ ਦਿੱਤਾ। ਸੂਬੇ ਦੇ ਟਰਾਂਸਪੋਰਟ ਮੰਤਰੀ ਭੁੱਲਰ ਨੇ ਕਿਹਾ ਕਿ ਟੈਕਸ ਚੋਰੀ ਕਰਕੇ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਗਾਉਣ ਵਾਲਿਆਂ ਦੀ ਗੁੰਡਾਗਰਦੀ ਹੁਣ ਨਹੀਂ ਚੱਲੇਗੀ।
ਭੁੱਲਰ ਨੇ ਜਲੰਧਰ ‘ਚ ਦੋ ਥਾਵਾਂ ਵਿਧੀਪੁਰ ਤੇ ਰਾਮਾਮੰਡੀ ਕੋਲ ਅਧਿਕਾਰੀਆਂ ਨਾਲ ਨਾਕਾ ਲਗਾਇਆ। ਉਨ੍ਹਾਂ ਨੇ ਖੁਦ ਸੜਕਾਂ ‘ਤੇ ਦੌੜ ਰਹੇ ਨਿੱਜੀ ਦੇ ਨਾਲ-ਨਾਲ ਸਰਕਾਰੀ ਬੱਸਾਂ ਦੇ ਵੀ ਕਾਗਜ਼ਾਤ ਚੈੱਕ ਕੀਤੇ। ਉਨ੍ਹਾਂ ਨੇ ਕਰਤਾਰ ਬੱਸ ਕੰਪਨੀ ਦੀਆਂ 300 ਬੱਸਾਂ ਨੂੰ ਇੰਪਾਊਂਡ ਕੀਤਾ। ਇਹ ਬੱਸਾਂ ਸਾਬਕਾ ਟਰਾਂਸਪੋਰਟ ਮੰਤਰੀ ਅਵਤਾਰ ਹੈਨਰੀ ਦੀਆਂ ਹਨ।
ਟੈਕਸ ਚੋਰੀ ਕਰਨ ਜਾਂ ਜ਼ਰੂਰੀ ਦਸਤਾਵੇਜ਼ ਦੇ ਬਿਨਾਂਬੱਸਾਂ ਚਲਾਉਣ ਵਾਲਿਆਂ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਭੁੱਲਰ ਨੇ ਕਿਹਾ ਕਿ ਇਹ ਕੰਮ ਹੁਣ ਨਹੀਂ ਚੱਲਣ ਦਿੱਤਾ ਜਾਵੇਗਾ। ਆਉਣ ਵਾਲੇ ਦਿਨਾਂ ਵਿਚ ਟੈਕਸ ਚੋਰੀ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਜ਼ਿਆਦਾ ਸ਼ਿਕੰਜਾ ਕੱਸਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਬੱਸਾਂ ਦੇ ਚਾਲਾਨ ਕੱਟੇ ਗਏ ਹਨ ਜਾਂ ਫਿਰ ਜਲੰਧਰ ਦੀ ਜਿਸ ਫਰਮ ਦੀਆਂ ਬੱਸਾਂ ਨੂੰ ਇੰਪਾਊਂਡ ਕੀਤਾ ਗਿਆ ਹੈ, ਉਹ ਖੁਦ ਟਰਾਂਸਪੋਰਟ ਮੰਤਰੀ ਰਹੇ ਹਨ। ਉਨ੍ਹਾਂ ਦੀ ਪਾਰਟੀ ਦੀ ਸਰਕਾਰ ਲੰਮੇ ਸਮੇਂ ਤੱਕ ਸੱਤਾ ਵਿਚ ਰਹੀ ਹੈ। ਉਨ੍ਹਾਂ ਨੇ ਆਪਣੇ ਫਾਇਦੇ ਲਈ ਆਪਣੇ ਮਨ ਮੁਤਾਬਕ ਕਾਨੂੰਨ ਬਣਾਏ। ਹੁਣ ਖੁਦ ਹੀ ਟੈਕਸ ਚੋਰੀ ਕਰਕੇ ਕਾਨੂੰਨਾਂ ਦੀਆਂ ਧੱਜੀਆਂ ਉਡਾ ਰਹੇ ਹਨ।
ਇਹ ਵੀ ਪੜ੍ਹੋ : ਹਰਭਜਨ ਸਿੰਘ ਨੇ ਰਾਜ ਸਭਾ ਮੈਂਬਰ ਵਜੋਂ ਮਿਲਦੀ ਤਨਖਾਹ ਕਿਸਾਨਾਂ ਦੀਆਂ ਧੀਆਂ ਨੂੰ ਦੇਣ ਦਾ ਕੀਤਾ ਐਲਾਨ
ਪਹਿਲਾਂ ਦੀਆਂ ਸਰਕਾਰਾਂ ਨੇ ਬਹੁਤ ਲੁੱਟ ਕੀਤੀ ਹੈ ਪਰ ਹੁਣ ਸੂਬੇ ਵਿਚ ਸੱਤਾ ਦਾ ਤਖਤਾ ਪਲਟ ਹੋ ਚੁੱਕਾ ਹੈ। ਟਰਾਂਸਪੋਰਟ ਮਾਫੀਆ ‘ਤੇ ਨਕੇਲ ਕੱਸੀ ਜਾਵੇਗੀ। ਉਹ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਨਹੀਂ ਕਰਨਗੇ ਪਰ ਗਲਤ ਕੰਮ ਕਰਨ ਵਾਲਿਆਂ ਨੂੰ ਬਖਸ਼ਣਗੇ ਨਹੀਂ। ਜੇਕਰ ਟਰਾਂਸਪੋਰਟ ਵਿਚ ਕੋਈ ਆਮ ਆਦਮੀ ਪਾਰਟੀ ਦਾ ਨੇਤਾ ਵੀ ਗਲਤ ਕਰ ਰਿਹਾ ਹੋਵੇਗਾ ਤਾਂ ਉਸ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।