ਪੰਜਾਬ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਗੋਲੀ ਮਾਰ ਕੇ ਕਤ.ਲ ਕਰ ਦਿੱਤਾ ਗਿਆ ਹੈ, ਜਵਾਨ ਪੁੱਤ ਦੀ ਮੌਤ ਦੀ ਖਬਰ ਸੁਣਦਿਆਂ ਹੀ ਉਸ ਦੀ ਵਿਧਵਾ ਮਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਮ੍ਰਿਤਕ 27 ਸਾਲਾਂ ਪ੍ਰਵੀਨ ਕੁਮਾਰ ਹੁਸ਼ਿਆਰਪੁਰ ਅਧੀਨ ਪੈਂਦੇ ਦਸੂਹਾ ਮੁਕੇਰੀਆਂ ਦੇ ਪਿੰਡ ਆਲੋ ਭੱਟੀ ਦਾ ਰਹਿਣ ਵਾਲਾ ਸੀ। ਪ੍ਰਵੀਨ ਨੂੰ ਕੈਲੀਫੋਰਨੀਆ ਦੇ ਵਿਕਟਰ ਵੈਲੀ ‘ਚ ਸਟੋਰ ‘ਤੇ ਕੰਮ ਕਰਦੇ ਸਮੇਂ ਗੋ.ਲੀ ਮਾਰ ਦਿੱਤੀ ਗਈ ਸੀ। ਮੌ.ਤ ਦੀ ਖਬਰ ਪਿੰਡ ‘ਚ ਪੁੱਜੀ ਤਾਂ ਸਾਰੇ ਪਾਸੇ ਸੋਗ ਦੀ ਲਹਿਰ ਫੈਲ ਗਈ।
ਜਾਣਕਾਰੀ ਦਿੰਦਿਆਂ ਮ੍ਰਿਤਕ ਪ੍ਰਵੀਨ ਕੁਮਾਰ ਦੇ ਚਾਚਾ ਸੂਰਮ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਭਤੀਜੇ ਹਨ ਅਤੇ ਦੋਵੇਂ ਅਮਰੀਕਾ ਵਿੱਚ ਇੱਕੋ ਥਾਂ ’ਤੇ ਕੰਮ ਕਰਦੇ ਹਨ। ਪ੍ਰਵੀਨ ਨੂੰ ਅਮਰੀਕਾ ਗਏ ਨੂੰ 7 ਸਾਲ ਹੋ ਗਏ ਹਨ ਅਤੇ ਛੋਟਾ ਪੁੱਤਰ 3 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ। ਉਨ੍ਹਾਂ ਨੂੰ ਫੋਨ ‘ਤੇ ਜਾਣਕਾਰੀ ਦਿੰਦਿਆਂ ਛੋਟੇ ਭਤੀਜੇ ਨੇ ਦੱਸਿਆ ਕਿ ਬੀਤੀ ਦੇਰ ਰਾਤ ਪ੍ਰਵੀਨ ਨੂੰ ਗੋਲੀ ਮਾਰੀ ਗਈ ਹੈ। ਮੈਕਸੀਕਨ ਮੂਲ ਦਾ 15-16 ਸਾਲ ਦਾ ਨੌਜਵਾਨ ਸਟੋਰ ‘ਤੇ ਆਇਆ ਅਤੇ ਪੈਸੇ ਮੰਗਣ ਲੱਗਾ। ਵਿਰੋਧ ਕਰਨ ‘ਤੇ ਉਸ ਨੇ ਪ੍ਰਵੀਨ ਨੂੰ ਗੋਲੀ ਮਾਰ ਦਿੱਤੀ।
ਇਹ ਵੀ ਪੜ੍ਹੋ : SHO ਨੂੰ ਕੀਤੀ ਗਲਤੀ ਪਈ ਭਾਰੀ, ਰਿਟਾਇਰ ਹੋਣ ਮਗਰੋਂ ਫ਼ਸਿਆ, ਜਲਦ ਹੋਵੇਗੀ ਗ੍ਰਿਫ਼ਤਾਰੀ
ਸੂਰਮ ਸਿੰਘ ਨੇ ਦੱਸਿਆ ਕਿ ਪ੍ਰਵੀਨ ਆਪਣੇ ਪਿੱਛੇ ਉਸ ਦੀ ਬਜ਼ੁਰਗ ਵਿਧਵਾ ਮਾਂ ਅਤੇ ਇੱਕ ਛੋਟਾ ਭਰਾ ਹੈ, ਜੋ ਅਮਰੀਕਾ ਵਿੱਚ ਹੈ, ਨੂੰ ਛੱਡ ਗਿਆ ਹੈ। ਪ੍ਰਵੀਨ ਦੇ ਪਿਤਾ ਦੀ 2015 ਵਿੱਚ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਪਰਿਵਾਰ ਨੇ ਸਰਕਾਰ ਤੋਂ ਮ੍ਰਿਤਕ ਪ੍ਰਵੀਨ ਦੀ ਲਾਸ਼ ਭਾਰਤ ਲਿਆਉਣ ਦੀ ਮੰਗ ਕੀਤੀ ਹੈ, ਤਾਂ ਜੋ ਉਹ ਭਾਰਤੀ ਰੀਤੀ-ਰਿਵਾਜਾਂ ਅਨੁਸਾਰ ਆਪਣੇ ਬੱਚੇ ਦਾ ਅੰਤਿਮ ਸੰਸਕਾਰ ਕਰ ਸਕਣ।
ਵੀਡੀਓ ਲਈ ਕਲਿੱਕ ਕਰੋ -: