ਲੁਧਿਆਣਾ ਦੇ ਹਜ਼ੂਰੀ ਬਾਗ ਕਾਲੋਨੀ ਵਿੱਚ ਪਾਰਕਿੰਗ ਠੇਕੇਦਾਰ ਰਾਜਾ ਸੇਖੋਂ ਨੇ ਆਪਣੀ 33 ਸਾਲਾ ਪਤਨੀ ਨੀਰੂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਲਾਸ਼ ਨੂੰ ਬੰਨ੍ਹ ਕੇ ਪੱਖੇ ਨਾਲ ਲਟਕਾ ਦਿੱਤਾ ਗਿਆ। ਉਹ ਆਪਣੀ ਪਤਨੀ ਦੀ ਬੇਵਫ਼ਾਈ ਤੋਂ ਦੁਖੀ ਸੀ। ਕੁਝ ਸਾਲ ਪਹਿਲਾਂ ਦੋਹਾਂ ਨੇ ਲਵ ਮੈਰਿਜ ਕੀਤੀ ਸੀ। ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਥਾਣਾ ਇੰਚਾਰਜ ਗੋਪਾਲ ਕ੍ਰਿਸ਼ਨ ਨੇ ਦੱਸਿਆ ਔਰਤ ਦੇ ਪਿਤਾ ਵਿਕਰਮ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਨੀਰੂ ਦਾ ਪਹਿਲਾ ਵਿਆਹ ਪਰਿਵਾਰ ਦੀ ਮਰਜ਼ੀ ਨਾਲ ਹੋਇਆ ਸੀ। ਉਸ ਦਾ ਇੱਕ ਪੁੱਤਰ ਵੀ ਸੀ। ਬਾਅਦ ਵਿੱਚ ਉਸ ਨੇ ਰਾਜਾ ਸੇਖੋਂ ਨਾਲ ਲਵ ਮੈਰਿਜ ਕਰਵਾ ਲਈ। ਦੂਜੇ ਵਿਆਹ ਤੋਂ ਉਸ ਦੇ ਦੋ ਬੱਚੇ ਹਨ। ਪਹਿਲੇ ਵਿਆਹ ਤੋਂ ਹੋਇਆ ਪੁੱਤਰ ਆਪਣੇ ਨਾਣਕੇ ਰਹਿੰਦਾ ਹੈ। ਰਾਜਾ ਕਚਹਿਰੀ ਕੰਪਲੈਕਸ ਵਿੱਚ ਪਾਰਕਿੰਗ ਦਾ ਠੇਕੇਦਾਰ ਹੈ।
ਗ੍ਰਿਫਤਾਰੀ ਤੋਂ ਬਾਅਦ ਰਾਜਾ ਨੇ ਪੁਲਿਸ ਨੂੰ ਦੱਸਿਆ ਕਿ ਇੱਕ ਹਫ਼ਤਾ ਪਹਿਲਾਂ ਨੀਰੂ 3.75 ਲੱਖ ਰੁਪਏ ਲੈ ਕੇ ਘਰੋਂ ਚਲੀ ਗਈ ਸੀ। ਛਾਣਬੀਣ ਕਰਨ ‘ਤੇ ਪਤਾ ਲੱਗਿਆ ਕਿ ਉਹ ਨਵਾਂਸ਼ਹਿਰ ਵਿਚ ਇਕ ਨੌਜਵਾਨ ਦੇ ਨਾਲ ਰਹਿ ਰਹੀ ਸੀ। ਮੰਗਲਵਾਰ ਨੂੰ ਉਹ ਨੀਰੂ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨਾਲ ਨਵਾਂਸ਼ਹਿਰ ਗਿਆ ਸੀ। ਨੀਰੂ ਸਮਝਾਉਣ ਤੋਂ ਬਾਅਦ ਉਸਨੂੰ ਵਾਪਸ ਲੁਧਿਆਣਾ ਲੈ ਆਇਆ।
ਸ਼ਾਮ ਪੰਜ ਵਜੇ ਨੀਰੂ ਨਾਲ ਗੱਲ ਕਰਨ ਦਾ ਹਵਾਲਾ ਦਿੰਦੇ ਹੋਏ ਉਸ ਨੇ ਰਿਸ਼ਤੇਦਾਰਾਂ ਨੂੰ ਬਾਹਰ ਭੇਜ ਕੇ ਕਮਰੇ ਨੂੰ ਅੰਦਰੋਂ ਬੰਦ ਕਰ ਦਿੱਤਾ। ਉਸਨੇ 3.75 ਲੱਖ ਰੁਪਏ ਬਾਰੇ ਪੁੱਛਿਆ ਕਿਉਂਕਿ ਪੈਸੇ ਪਾਰਕਿੰਗ ਠੇਕੇਦਾਰ ਦੇ ਸਨ। ਨੀਰੂ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਉਸਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਸ ਨੌਜਵਾਨ ਤੋਂ ਬਗੈਰ ਉਹ ਮਰ ਜਾਏਗੀ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਨਵਜੋਤ ਸਿੱਧੂ ਹੋਏ ਨਤਮਸਤਕ, ਸੀਨੀਅਰ ਕਾਂਗਰਸੀ ਆਗੂ ਤੇ ਵਿਧਾਇਕ ਨਾਲ ਮੌਜੂਦ, ਨਾ ਮਾਸਕ, ਨਾ ਸੋਸ਼ਲ ਡਿਸਟੈਂਸਿੰਗ
ਗੁੱਸੇ ਵਿੱਚ ਉਹ ਆਪਾ ਗੁਆ ਬੈਠਾ ਅਤੇ ਉਸ ਨੇ ਕਿਹਾ ਕਿ ‘ਤੂੰ ਕੀ ਮਰੇਂਗੀ, ਮੈਂ ਤੈਨੂੰ ਮਾਰ ਦਿਆਂਗਾ। ਇਹ ਕਹਿਕੇ ਉਸਨੇ ਉਸਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।