ਰੂਸ ਵੱਲੋਂ ਕੀਤੇ ਗਏ ਹਮਲੇ ਨੂੰ ਲੈ ਕੇ ਯੂਕਰੇਨ ਵਿੱਚ ਅਪਰਾਧ ਦੇ ਦੋਸ਼ਾਂ ਦੀ ਇੰਟਰਨੈਸ਼ਨਲ ਕ੍ਰਿਮਿਨਲ ਕੋਰਟ (ICJ) ਜਾਂਚ ਕਰੇਗਾ। ਆਈਸੀਜੇ ਦੇ ਇਸਤਗਾਸਾ ਕਰੀਮ ਖਾਨ ਨੇ ਕਿਹਾ ਕਿ ਮੈਂ ਇਸ ਗੱਲ ਤੋਂ ਸੰਤੁਸ਼ਟ ਹਾਂ ਕਿ ਇਹ ਮੰਨਣ ਦਾ ਉਚਿਤ ਆਧਾਰ ਹੈ ਕਿ 2014 ਤੋਂ ਯੂਕਰੇਨ ਵਿੱਚ ਕਥਿਤ ਯੁੱਧ ਅਪਰਾਧ ਤੇ ਮਨੁੱਖਤਾ ਖਿਲਾਫ ਅਪਰਾਧ ਦੋਵੇਂ ਹੀ ਕੀਤੇ ਗਏ ਹਨ।
ਕਰੀਮ ਖਾਨ ਨੇ ਸੋਮਵਾਰ ਨੂੰ ਕਿਹਾ ਕਿ ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨ ਦੀ ਸਥਿਤੀ ‘ਤੇ ਇੱਕ ਜਾਂਚ ਸ਼ੁਰੂ ਕਰ ਰਹੇ ਹਾਂ। ਖਾਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅੱਜ ਮੈਂ ਇਹ ਐਲਾਨ ਕਰਨਾ ਚਾਹੁੰਦਾ ਹਾਂ ਕਿ ਮੈਂ ਯੂਕਰੇਨ ਦੀ ਸਥਿਤੀ ਦੀ ਜਲਦ ਤੋਂ ਜਲਦ ਜਾਂਚ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਖਾਨ ਨੇ ਕਿਹਾ ਕ ਹਾਲ ਹੀ ਦਿਨਾਂ ਵਿੱਚ ਸੰਘਰਸ਼ ਦੇ ਵਾਧੇ ਨੂੰ ਵੇਖਦੇ ਹੋਏ ਮੇਰਾ ਇਰਾਦਾ ਹੈ ਕਿ ਮੇਰੇ ਦਫ਼ਤਰ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਕਿਸੇ ਵੀ ਨਵੇਂ ਅਪਰਾਧ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਜੋ ਕਿਸੇ ਵੀ ਧਿਰ ਵੱਲੋਂ ਯੂਕਰੇਨ ਦੇ ਇਲਾਕੇ ਦੇ ਕਿਸੇ ਵੀ ਹਿੱਸੇ ਵਿੱਚ ਸੰਘਰਸ਼ ਲਈ ਕੀਤੇ ਗਏ ਹਨ।
ਖਾਨ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਹੇਗ ਸਥਿਤ ਅਦਾਲਤ ਨੂੰ ਹਮਲਾਵਰਤਾ ਦੇ ਅਪਰਾਧ ਦੇ ਸਬੰਧ ਵਿੱਚ ਕਈ ਸਵਾਲ ਮਿਲੇ, ਪਰ ਇਸ ਕਥਿਤ ਅਪਰਾਧ ‘ਤੇ ਅਧਿਕਾਰ ਖੇਤਰ ਦਾ ਇਸਤੇਮਾਲ ਨਹੀਂ ਕਰ ਸਕਿਆ ਕਿਉਂਕਿ ਨਾ ਤਾਂ ਰੂਸ ਤੇ ਨਾ ਹੀ ਯੂਕਰੇਨ ਆਈ.ਸੀ.ਸੀ. ਦੇ ਬਾਨੀ ਰੋਮ ਸੰਵਿਧੀ ਦੇ ਹਸਤਾਖਰਤਾ ਸਨ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਦੱਸ ਦੇਈਏ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਵੱਲੋਂ ਇੰਟਰਨੈਸ਼ਨਲ ਆਈ.ਸੀ.ਜੇ ਵਿੱਚ ਰੂਸ ਖਿਲਾਫ ਸ਼ਿਕਾਇਤ ਕੀਤੀ ਗਈ ਸੀ ਜਿਸ ਵਿੱਚ ਦੇਸ਼ ਵਿੱਚ ਕਤਲੇਆਮ ਲਈ ਰੂਸ ਨੂੰ ਜ਼ਿੰਮੇਵਾਰ ਠਿਹਰਾਇਆ ਗਿਆ ਸੀ। ਦੂਜੇ ਪਾਸੇ ਯੂ.ਐੱਨ. ਮਹਾਸਭਾ ਵਿੱਚ ਵੀ ਰੂਸ ਦੇ ਹਮਲੇ ਖਿਲਾਫ ਮਤੇ ‘ਤੇ ਵੋਟ ਲਈ ਬਹਿਸ ਸੋਮਵਾਰ ਸ਼ੁਰੂ ਹੋ ਗਈ ਹੈ। ਸੋਮਵਾਰ ਨੂੰ ਰੂਸ ਨੇ ਆਪਣੇ ਫ਼ਸੈਲੇ ਦਾ ਬਚਾਅ ਕੀਤਾ ਜਦਕਿ ਯੂਕਰੇਨ ਨੇ ਅੰਤਰਰਾਸ਼ਟਰੀ ਸੰਸਥਾ ਤੋਂ ਹਮਲਾਵਰਤਾ ਨੂੰ ਰੋਕਣ ਦੀ ਅਪੀਲ ਕੀਤੀ।