ਇਮਰਾਨ ਖਾਨ ਸਰਕਾਰ ਆਖਿਰਕਾਰ ਡਿੱਗ ਗਈ। ਸੰਸਦ ਵਿੱਚ ਵਿਰੋਧੀ ਵਿੱਚ 174 ਪਏ, ਪਰ ਇਸ ਪੂਰੀ ਕਵਾਇਤ ਤੋਂ ਪਹਿਲਾਂ ਇਮਰਾਨ ਖਾਨ ਨੇ ਸੱਤਾ ਬਚਾਉਣ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ। ਹਾਲ ਵਿੱਚ ਜਦੋਂ ਡਿਪਟੀ ਸਪੀਕਰ ਨੇ ਪਾਕਿਸਤਾਨ ਦੀ ਸੰਸਦ ਨੂੰ ਭੰਗ ਕਰ ਦਿੱਤਾ ਸੀ ਤਾਂ ਇਮਰਾਨ ਨੇ ਵਿਰੋਧੀ ਧਿਰ ‘ਤੇ ਤੰਜ ਕੱਸਿਆ ਸੀ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਅਖੀਰ ਉਨ੍ਹਾਂ ਨਾਲ ਕੀ ਹੋਇਆ ਹੈ।
ਇੰਨਾ ਹੀ ਨਹੀਂ ਇਮਰਾਨ ਨੇ ਪੂਰੇ ਮਾਮਲੇ ਵਿੱਚ ਬਾਹਰੀ ਦੇਸ਼ਾਂ ਦੀ ਸਾਜ਼ਿਸ਼ ਹੋਣ ਦੀ ਵੀ ਗੱਲ ਕਹੀ ਸੀ। ਨਾਲ ਹੀ ਕਿਹਾ ਸੀ ਕਿ ਉਨ੍ਹਾਂ ਦੇ ਕੋਲ ਵਿਦੇਸ਼ੀ ਸਾਜ਼ਿਸ਼ ਦਾ ਪੱਤਰ ਵੀ ਹੈ। ਇਮਰਾਨ ਨੇ ਸੱਤਾ ਬਚਾਉਣ ਲਈ ਇਸ ਨੂੰ ਆਪਣਾ ‘ਹਥਿਆਰ’ ਬਣਾਇਆ ਪਰ ਹੁਣ ਇਹੀ ਪੱਤਰ ਉਨ੍ਹਾਂ ਲਈ ਮੁਸੀਬਤ ਬਣ ਸਕਦਾ ਹੈ ਕਿਉਂਕਿ ਇਸ ਪੂਰੇ ਕਾਂਡ ਨੂੰ ਲੈ ਕੇ ਇਸਲਾਮਾਬਾਦ ਹਾਈਕੋਰਟ ਵਿੱਚ ਪਟੀਸ਼ਨ ਲਾਈ ਗਈ ਹੈ, ਜਿਸ ‘ਤੇ ਹੁਣ ਸੁਣਵਾਈ ਹੋਵੇਗੀ।
ਇਸਲਾਮਾਬਾਦ ਹਾਈਕੋਰਟ ਹੁਣ ਇਮਰਾਨ ਖਾਨ ਨੂੰ ਐਗਜ਼ਿਟ ਕੰਟਰੋਲ ਲਿਸਟ (ECL) ਵਿੱਚ ਸ਼ਾਮਲ ਕਰਨ ਦੀ ਮੰਗ ਵਾਲੀ ਇੱਕ ਪਟੀਸ਼ਨ ‘ਤੇ ਸੁਣਵਾਈ ਕਰੇਗਾ। ਦੱਸ ਦੇਈਏ ਕਿ ਐਗਜ਼ਿਟ ਕੰਟਰੋਲ ਲਿਸਟ ਵਿੱਚ ਇਮਰਾਨ ਖਾਨ, ਸ਼ਾਹ ਮਹਿਮੂਦ ਕੁਰੈਸ਼ੀ, ਫਵਾਦ ਚੌਧਰੀ ਤੇ ਹੋਰ ਨੂੰ ਸ਼ਾਮਲ ਕਰਨ ਦੀ ਮੰਗ ਲਈ ਇਸਲਾਮਾਬਾਦ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ। ਹਾਈਕੋਰਟ ਸੋਮਵਾਰ ਨੂੰ ਪਟੀਸ਼ਨ ‘ਤੇ ਸੁਣਵਾਈ ਕਰੇਗਾ।
ਪਟੀਸ਼ਨਕਰਤਾ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਸਰਕਾਰ ਖਿਲਾਫ ਅਮਰੀਕੀ ਸਾਜ਼ਿਸ਼ ਦੇ ਸੰਬੰਧ ਵਿੱਚ ਇਮਰਾਨ ਖਾਨ ਦੇ ਦੋਸ਼ਾਂ ਦੀ ਜਾੰਟ ਕਰਨ ਦੇ ਹੁਕਮ ਦੇਣ ਲਈ ਹਾਈਕੋਰਟ ਵਿੱਚ ਗੁਹਾਰ ਲਾਈ। ਉਨ੍ਹਾਂ ਪਟੀਸ਼ਨ ਵਿੱਚ ਕਿਹਾ ਕਿ ਪਾਕਿਸਤਾਨ ਦੀ ਏਕਤਾ, ਪ੍ਰਭੂਸੱਤਾ ਤੇ ਸੁਰੱਖਿਆ ਨੂੰ ਨੁਕਸਾਨ ਪਹੁੰਚਿਆ ਹੈ। ਨਾਲ ਹੀ ਅਦਾਲਤ ਤੋਂ ਸੰਯੁਕਤ ਰਾਜ ਦੇ ਨਾਲ ਸੰਬੰਧ ਖਤਮ ਕਰਕੇ ਪਾਕਿਸਤਾਨ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਦੀ ਜਾਂਚ ਦਾ ਹੁਕਮ ਦੇਣ ਦੀ ਵੀ ਬੇਨਤੀ ਕੀਤੀ ਗਈ। ਪਟੀਸ਼ਨਕਰਤਾ ਨੇ ਰਾਜਦ੍ਰੋਹ ਐਕਟ ਤਹਿਤ ਮੁਕੱਦਮੇ ਦੀ ਮੰਗ ਕੀਤੀ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਦੱਸ ਦੇਈਏ ਕਿ ਇਮਰਾਨ ਖਾਨ ਨੇ 27 ਮਾਰਚ ਨੂੰ ਦਾਅਵਾ ਕੀਤਾ ਸੀ ਕਿ ਵਿਰੋਧੀ ਧਿਰ ਦਾ ਬੇਭਰੋਸਗੀ ਮਤਾ ਉਨ੍ਹਾਂ ਦੀ ਸਰਕਾਰ ਖਿਲਾਫ ਵਿਦੇਸ਼ੀ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਸੀ ਕਿ ਤਹਿਰੀਕ-ਏ-ਇਨਸਾਫ ਸਰਕਾਰ ਡਿਗਾਉਣ ਲਈ ਚੱਲ ਰਹੀਆਂ ਕੋਸ਼ਿਸ਼ਾਂ ਵਿੱਚ ਵਿਦੇਸ਼ੀ ਧਨ ਵਰਤਿਆ ਜਾ ਰਿਹਾ ਹੈ। ਉਨ੍ਹਾਂ ਦੀ ਸਰਕਾਰ ਨੂੰ ਇੱਕ ਪੱਤਰ ਰਾਹੀਂ ਧਮਕੀ ਦਿੱਤੀ ਗਈ ਸੀ ਜਿਸ ਨੂੰ ਉਨ੍ਹਾਂ ਨੇ ਆਪਣੇ ਕੋਲ ਸਬੂਤ ਵਜੋਂ ਰਖਿਆ ਹੈ। ਨਾਲ ਹੀ ਕਿਹਾ ਸੀ ਕਿ ਜੇ ਕਿਸੇ ਨੂੰ ਸ਼ੱਕ ਹੈ ਤਾਂ ਮੈਂ ਪੱਤਰ ਨੂੰ ਆਫ ਦਿ ਰਿਕਾਰਡ ਲਿਖਾਉਣ ਲਈ ਤਿਆਰ ਹਾਂ। ਬਾਅਦ ਵਿੱਚ ਇਮਰਾਨ ਖਾਨ ਨੇ ਆਪਣੀ ਸਰਕਾਰ ਨੂੰ ਉਖਾੜ ਸੁੱਟਣ ਦੀ ਵਿਦੇਸ਼ੀ ਸਾਜ਼ਿਸ਼ ਲਈ ਖੁੱਲ੍ਹੇ ਤੌਰ ‘ਤੇ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਸੀ।