ਬੇਭਰੋਸਗੀ ਮਤੇ ‘ਤੇ ਵੋਟਿੰਗ ਤੋਂ ਕੁਝ ਸਮਾਂ ਪਹਿਲਾਂ ਸਪੀਕਰ ਨੇ PM ਇਮਰਾਨ ਖਾਨ ਖਿਲਾਫ ਬੇਭਰੋਸਗੀ ਮਤਾ ਖਾਰਜ ਕਰ ਦਿੱਤਾ । ਇਕ ਸਮੇਂ ‘ਚ ਔਰਤਾਂ ਨਾਲ ਨਜ਼ਦੀਕੀਆਂ ਦੇ ਚੱਲਦੇ ਚਰਚਾ ਵਿਚ ਰਹਿਣ ਵਾਲੇ ਸਾਬਕਾ ਕ੍ਰਿਕਟਰ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇਨ੍ਹੀਂ ਦਿਨੀਂ ਇਸੇ ਮੋਰਚੇ ‘ਤੇ ਸਭ ਤੋਂ ਵੱਧ ਜੂਝ ਰਹੇ ਹਨ। ਸਿਆਸਤ ‘ਚ ਉਨ੍ਹਾਂ ਨੂੰ ਔਰਤਾਂ ਵੱਲੋਂ ਸਭ ਤੋਂ ਵੱਧ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਨ੍ਹਾਂ ਔਰਤਾਂ ‘ਚੋਂ ਇੱਕ ਤਾਂ ਉਨ੍ਹਾਂ ਦੀ ਖੁਦ ਦੀ ਪਤਨੀ ਬੀਵੀ ਰੇਹਮ ਖਾਨ ਹੈ। ਰੇਹਮ ਨੇ ਅੱਜਕਲ ਆਪਣੇ ਸਾਬਕਾ ਪਤੀ ਇਮਰਾਨ ਖਾਨ ਖਿਲਾਫ ਜ਼ੋਰਦਾਰ ਮੋਰਚਾ ਖੋਲ੍ਹਿਆ ਹੈ। ਦੂਜੇ ਪਾਸੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੀ ਦੀ ਧੀ ਮਰੀਅਮ ਨਵਾਜ਼ ਵੀ ਇਮਰਾਨ ਖਾਨ ਨੂੰ ਛੱਡਣ ਦੇ ਮੂਡ ਵਿਚ ਨਜ਼ਰ ਨਹੀਂ ਆ ਰਹੀ ਹੈ।
ਖੁਦ ਨੂੰ ਚਾਰੋਂ ਪਾਸਿਓਂ ਘਿਰਦਾ ਦੇਖ ਇਮਰਾਨ ਖਾਨ ਨੇ ਦੇਸ਼ ਦੇ ਨੌਜਵਾਨ ਤੋਂ ਉਨ੍ਹਾਂ ਨੂੰ ਹਟਾਉਣ ਲਈ ਹੋ ਰਹੇ ਕਥਿਤ ‘ਵਿਦੇਸ਼ੀ ਸਾਜਿਸ਼’ ਖਿਲਾਫ ਸੜਕ ‘ਤੇ ਉਤਰਨ ਦੀ ਅਪੀਲ ਕਰ ਦਿੱਤੀ। ਇਸ ਗੱਲ ‘ਤੇ ਰੇਹਮ ਨੇ ਉਨ੍ਹਾਂ ਨੂੰ ‘ਮਿੰਨੀ ਟ੍ਰੰਪ’ ਦੱਸਿਆ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੀ ਚੋਣਾਂ ਹਾਰਨ ਤੋਂ ਬਾਅਦ ਹਿੰਸਾ ਦਾ ਸਹਾਰਾ ਲੈ ਕੇ ਸੱਤਾ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਦੇ ਸਮਰਥਕਾਂ ਨੇ ਅਮਰੀਕੀ ਪਾਰਲੀਮੈਂਟ ‘ਤੇ ਧਾਵਾ ਬੋਲ ਦਿੱਤਾ ਸੀ। ਇਮਰਾਨ ਦੀ ਇਸ ਅਪੀਲ ਤੋਂ ਬਾਅਦ ਰੇਹਮ ਨੇ ਟਵੀਟ ਕਰਕੇ ਇਮਰਾਨ ਨੂੰ ‘ਮਿੰਨੀ ਟਰੰਪ’ ਦੱਸਿਆ ਤੇ ਨਾਲ ਹੀ ਉਨ੍ਹਾਂ ਨੇ ਟਵਿੱਟਰ ਤੋਂ ਇਮਰਾਨ ਦੇ ਅਕਾਊਂਟ ਨੂੰ ਹਮੇਸ਼ਾ ਲਈ ਡਿਲੀਟ ਕਰਨ ਦੀ ਅਪੀਲ ਕੀਤੀ।
ਵੀਡੀਓ ਲਈ ਕਲਿੱਕ ਕਰੋ :
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਇਹ ਵੀ ਪੜ੍ਹੋ : ਅਖਿਲੇਸ਼ ਦਾ ਕੇਂਦਰ ‘ਤੇ ਨਿਸ਼ਾਨਾ, ਕਿਹਾ-‘ਅਗਲੀਆਂ ਚੋਣਾਂ ਤੱਕ 275 ਰੁਪਏ ਪ੍ਰਤੀ ਲੀਟਰ ਹੋਵੇਗੀ ਪੈਟਰੋਲ ਦੀ ਕੀਮਤ’
ਪਾਕਿਸਤਾਨ ਵਿਚ ਤਣਾਅ ਦੇ ਹਾਲਾਤ ਨੂੰ ਲੈ ਕੇ ਮਰੀਅਮ ਨਵਾਜ਼ ਨੇ ਇਮਰਾਨ ਨੂੰ ਖਰੀ ਖੋਟੀ ਸੁਣਾਈ। ਮਰੀਅਮ ਨੇ ਕਿਹਾ ਇਮਰਾਨ ਖਾਨ ਸਣੇ ਜੋ ਵੀ ਲੋਕ ਦੇਸ਼ ‘ਚ ਹਿੰਸਾ ਤੇ ਅਸਥਿਰਤਾ ਫੈਲਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਜੇਲ੍ਹ ਵਿਚ ਪਾ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਇਮਰਾਨ ਖਾਨ ‘ਤੇ ਦੋਸ਼ਧ੍ਰੋਹ ਦਾ ਵੀ ਦੋਸ਼ ਲਗਾਇਆ।