In Ferozepur MLA Pinki : ਕੋਵਿਡ-19 ਕਾਰਨ ਲੱਗੇ ਕਰਫਿਊ ਦੌਰਾਨ ਫਿਰੋਜ਼ਪੁਰ ਵਿਚ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਨਿਵੇਕਲੀ ਪਹਿਲ ਕੀਤੀ ਜਾ ਰਹੀ ਹੈ। ਫਿਰੋਜ਼ਪੁਰ ਵਿਚ ਪਹਿਲੀ ਵਾਰ ਗਾਇਕੀ ਕਾਂਟੈਸਟ ’ਵੁਆਇਸ ਆਫ ਫਿਰੋਜ਼ਪੁਰ ਛੋਟਾ ਚੈਂਪ’ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਕਰਫਿਊ ਬੱਚੇ ਘਰਾਂ ਵਿਚ ਬੈਠੇ ਹਨ। ਉਨ੍ਹਾਂ ਵਿਚ ਲੁਕੀ ਕਲਾ ਨੂੰ ਬਾਹਰ ਲਿਆਉਣ ਅਤੇ ਘਰ ਬੈਠੇ ਹੀ ਉਨ੍ਹਾਂ ਦਾ ਮਨੋਰੰਜਨ ਕਰਨ ਲਈ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।
ਵਿਧਾਇਕ ਪਿੰਕੀ ਨੇ ਕਾਂਟੈਸਟ ਵਿਚ ਬੱਚਿਆਂ ਨੂੰ ਹਿੱਸਾ ਲੈਣ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਬੱਚੇ ਇਸ ਕਾਂਟੈਸਟ ਵਿਚ ਹਿੱਸਾ ਲੈਣਾ ਚਾਹੁੰਦੇ ਹਨ, ਉਹ 15 ਮਈ ਤੱਕ ਆਪਣੇ ਦੀ ਪਰਫਾਰਮੈਂਸ ਵੀਡੀਓ ਰਿਕਾਰਡ ਕਰਕੇ ਵ੍ਹਾਟਸਐਪ ਨੰਬਰ ’ਤੇ ਭੇਜ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕਾਂਟੈਸਟ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ, ਪਹਿਲੇ ਹਿੱਸੇ ਵਿਚ ਪਹਿਲੀ ਤੋਂ ਅੱਠਵੀਂ ਕਲਾਸ ਵਿਚ ਪੜ੍ਹਦੇ ਬੱਚੇ ਆਪਣੇ ਗਾਣੇ ਦੀ ਪਰਫਾਰਮੈਂਸ ਦੀ ਵੀਡੀਓ ਰਿਕਾਰਡ ਕਰਕੇ ਵ੍ਹਾਟਸਐਪ ਨੰਬਰ 79861-77664 ’ਤੇ ਭੇਜ ਸਕਦੇ ਹਨ।
ਇਸੇ ਤਰ੍ਹਾਂ ਦੂਜੇ ਹਿੱਸੇ ਵਿਚ 9ਵੀਂ ਤੋਂ 12ਵੀਂ ਵਿਚ ਪੜ੍ਹਦੇ ਬੱਚੇ ਵ੍ਹਾਟਸਐਪ ਨੰਬਰ 81948-00164 ’ਤੇ ਆਪਣੇ ਗਾਣੇ ਦੀ ਵੀਡੀਓ ਰਿਕਾਰਡ ਕਰਕੇ ਭੇਜ ਸਕਦੇ ਹਨ। ਉਨ੍ਹਾਂ ਕਿਹਾ ਕਿ ਚਾਹਵਾਨ ਬੱਚਿਆਂ ਵੱਲੋਂ 15 ਮਈ ਤੱਕ ਆਪਣੀਆਂ ਐਂਟਰੀਆਂ ਭੇਜੀਆਂ ਜਾ ਸਕਦੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜਿਸ ਬੱਚੇ ਦੀ ਸਿੰਗਿੰਗ ਤੇ ਵੀਡੀਓ ਪਰਫਾਰਮੈਂਸ ਵਧੀਆ ਹੋਵੇਗੀ, ਉਸ ਨੂੰ ਇਨਾਮ ਦਿੱਤਾ ਜਾਵੇਗਾ। ਇਨਾਮ ਵਿਚ ਪਹਿਲੇ ਜੇਤੂ ਨੂੰ 11000 ਰੁਪਏ, ਦੂਸਰੇ ਜੇਤੂ ਨੂੰ 7100 ਰੁਪਏ ਅਤੇ ਤੀਸਰੇ ਨੂੰ 5100 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਫਿਰੋਜ਼ਪੁਰ ਦੇ ਬੱਚਿਆਂ ਨੂੰ ਇਸ ਕਾਂਟੈਸਟ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਦੀ ਅਪੀਲ ਕੀਤੀ ਹੈ।