ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਨੀਤੀ ਆਯੋਗ ਦੀ ਬੈਠਕ ਵਿਚ ਸ਼ਾਮਲ ਹੋਣ ਲਈ ਦਿੱਲੀ ਜਾ ਰਹੇ ਹਨ। ਇਸ ਤੋਂ ਪਹਿਲਾਂ CM ਮਾਨ ਨੇ ਕਿਹਾ ਕਿ ਮੇਰੇ ਤੋਂ ਪਹਿਲਾਂ ਕਈ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨੀਤੀ ਆਯੋਗ ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਪਰ ਬਦਕਿਸਮਤੀ ਨਾਲ ਉਹ ਉਥੇ ਨਹੀਂ ਗਏ ਪਰ ਇਸ ਵਾਰ ਪਹਿਲੀ ਵਾਰ ਮੈਂ ਪੰਜਾਬ ਵੱਲੋਂ ਜਾ ਰਿਹਾ ਹਾਂ ਤੇ ਉਥੇ ਜਾ ਕੇ ਮੈਂ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੁੱਕਾਂਗਾ। ਕਿਸਾਨੀ ਕਰਜ਼ਿਆਂ ਤੇ MSP ‘ਦੀ ਗੱਲ ਚੁੱਕਾਂਗਾ। ਇਸ ਦੇ ਨਾਲ ਹੀ ਬੁੱਢਾ ਨਾਲੇ ਦੀ ਸਫਾਈ ਕਰਵਾਉਣ ਤੇ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਚੁੱਕਾਂਗੇ ਹੈ ਤੇ ਸਿਹਤ ਨਾਲ ਜੁੜੇ ਬਹੁਤ ਸਾਰੇ ਮੁੱਦੇ ਹਨ ਜਿਸ ਨੂੰ ਨੀਤੀ ਆਯੋਗ ਦੀ ਮੀਟਿੰਗ ਵਿਚ ਚੁੱਕਾਂਗਾ।
CM ਮਾਨ ਨੇ ਕਿਹਾ ਕਿ ਨੀਤੀ ਆਯੋਗ ਦੀ ਮੀਟਿੰਗ 2 ਦਿਨ ਚੱਲਣੀ ਹੈ। ਪੰਜਾਬ ਨਾਲ ਜੁੜੀ ਹਰ ਸਮੱਸਿਆ ਨੂੰ ਆਯੋਗ ਦੇ ਸਾਹਮਣੇ ਰੱਖਾਂਗਾ। ਪੰਜਾਬ ਦੀ ਬਦਕਿਸਮਤੀ ਰਹੀ ਕਿ ਚੰਨੀ ਵਾਰ-ਵਾਰ ਬੁਲਾਉਣ ‘ਤੇ ਨਹੀਂ ਗਏ। 3 ਸਾਲ ਬਾਅਦ ਪੰਜਾਬ ਦਾ ਕੋਈ ਪ੍ਰਤੀਨਿਧੀ ਇਸ ਮੀਟਿੰਗ ਵਿਚ ਜਾ ਰਿਹਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਜੋ ਉਨ੍ਹਾਂ ਨੇ ਮੰਗਿਆ ਸੀ ਉਹ ਮੈਂ ਤਿਆਰ ਕਰਕੇ ਲੈ ਜਾਵਾਂਗਾ, ਨਾਲ ਹੀ ਇਸ ਤੋਂ ਪਹਿਲਾਂ ਵਾਲੀ ਮੀਟਿੰਗ ਵਿਚ ਕੋਈ ਗਿਆ ਹੀ ਨਹੀਂ।ਉਨ੍ਹਾਂ ਕਿਹਾ ਕਿ ਅਸੀਂ ਕੋਈ ਅਜਿਹਾ ਮੌਕਾ ਨਹੀਂ ਛੱਡਾਂਗੇ ਜਿਸ ਵਿਚ ਪੰਜਾਬ ਦਾ ਭਲਾ ਹੁੰਦਾ ਹੋਵੇ। ਪੰਜਾਬ ਨਾਲ ਜੁੜੀਆਂ ਸੰਸਥਾਵਾਂ ਨੂੰ ਫਾਇਦਾ ਹੋਵੇ, ਉਹ ਮੌਕਾ ਨਹੀਂ ਛੱਡਾਂਗੇ।
ਪੰਜਾਬ ਸਰਕਾਰ ਦਾ ਤਰਕ ਹੈ ਕਿ ਸਿੰਘੂ ਬਾਰਡਰ ‘ਤੇ 378 ਦਿਨ ਚੱਲੇ ਕਿਸਾਨ ਅੰਦੋਲਨ ਵਿਚ ਸਭ ਤੋਂ ਜ਼ਿਆਦਾ ਪੰਜਾਬ ਦੇ ਕਿਸਾਨ ਸਨ। ਸਭ ਤੋਂ ਵਧ ਪੰਜਾਬ ਦੇ ਕਿਸਾਨਾਂ ਦੀ ਹੀ ਇਸ ਵਿਚ ਮੌਤ ਹੋਈ ਸੀ। ਇਸੇ ਅੰਦੋਲਨ ਨੂੰ ਖਤਮ ਕਰਨ ਦੀ ਸ਼ਰਤ ਦੇ ਬਦਲੇ MSP ਕਮੇਟੀ ਬਣੀ। ਇਸ ਦੇ ਬਾਵਜੂਦ ਪੀੜਤ ਕਿਸਾਨਾਂ ਦੀ ਜਗ੍ਹਾ ਇਸ ਵਿਚ ਖੇਤੀ ਸੁਧਾਰ ਕਾਨੂੰਨਾਂ ਦਾ ਸਮਰਥਨ ਕਰਨ ਵਾਲਿਆਂ ਨੂੰ ਮੈਂਬਰ ਬਣਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: