ਅੰਮ੍ਰਿਤਸਰ ‘ਚ ਦੁਰਗਿਆਣਾ ਕਮੇਟੀ ਦੇ ਗੋਦਾਮ ‘ਚ ਅਚਾਨਕ ਅੱਗ ਲੱਗ ਗਈ। ਆਸ-ਪਾਸ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। 2 ਘੰਟੇ ਤੋਂ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਅੱਗ ਕਿਸ ਕਾਰਨ ਲੱਗੀ।
ਘਟਨਾ ਅੰਦਰਲੇ ਸ਼ਹਿਰ ਦੀ ਹਵੇਲੀ ਜ਼ਮੀਂਦਾਰਾਂ ਦੀ ਹੈ। 4 ਵਜੇ ਅਚਾਨਕ ਬੰਦ ਪਏ ਪੁਰਾਣੇ ਗੋਦਾਮ ਵਿੱਚੋਂ ਧੂੰਆਂ ਉੱਠਦਾ ਦੇਖਿਆ ਗਿਆ, ਜਿਸ ਤੋਂ ਬਾਅਦ ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਕੁਝ ਹੀ ਦੇਰ ਵਿੱਚ ਫਾਇਰ ਬ੍ਰਿਗੇਡ ਅਤੇ ਸੇਵਾ ਕਮੇਟੀ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਅੰਦਰ ਅੱਗ ਫੈਲ ਚੁੱਕੀ ਸੀ। ਫਾਇਰ ਬ੍ਰਿਗੇਡ ਨੂੰ ਅੰਦਰ ਜਾਣ ਲਈ ਹੋਰ ਕੋਈ ਰਸਤਾ ਨਾ ਹੋਣ ਕਾਰਨ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: ਦੇਸ਼ ਦੀ ਪਹਿਲੀ ਪੌਡ ਟੈਕਸੀ-ਸੇਵਾ ਜਲਦ ਹੋਵੇਗੀ ਸ਼ੁਰੂ, ਹਰ ਰੋਜ਼ 37,000 ਲੋਕ ਕਰ ਸਕਣਗੇ ਸਫਰ
ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਬੰਦ ਗੋਦਾਮ ਦੁਰਗਿਆਣਾ ਕਮੇਟੀ ਦਾ ਹੈ। ਦੁਰਗਿਆਣਾ ਕਮੇਟੀ ਇਸ ਥਾਂ ਆਪਣਾ ਪੁਰਾਣਾ ਸਮਾਨ ਰੱਖਦੀ ਹੈ। ਫਾਇਰ ਬ੍ਰਿਗੇਡ ਕਰਮਚਾਰੀਆਂ ਦਾ ਕਹਿਣਾ ਹੈ ਕਿ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਲੱਕੜ ਦੇ ਸਮਾਨ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਅੱਗ ‘ਤੇ ਕੁਝ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ, ਜਲਦ ਹੀ ਇਸ ‘ਤੇ ਕਾਬੂ ਪਾ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: