ਖਾਲਿਸਤਾਨੀ ਸਮਰਥਕ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਦਾ ਇੱਕ ਵਾਰ ਫਿਰ ਭੜਕਾਊ ਵੀਡੀਓ ਸਾਹਮਣੇ ਆਇਆ ਹੈ। ਇੱਕ ਪਾਸੇ ਕੇਂਦਰ ਤੇ ਪੰਜਾਬ ਸਰਕਾਰ ਜੀ-20 ਦੀਆਂ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ, ਦੂਜੇ ਪਾਸੇ ਅੱਤਵਾਦੀ ਬੈਠੇ ਇਸ ਅੱਤਵਾਦੀ ਨੇ ਇੱਕ ਵਾਰ ਫਿਰ ਅੰਮ੍ਰਿਤਸਰ ਦੇ ਵੇਰਕਾ ਵਿੱਚ ਖਾਲਿਸਤਾਨੀ ਨਾਅਰੇ ਲਗਵਾਏ ਹਨ।
ਇਹ ਨਾਅਰੇ ਵੇਰਕਾ ਬਾਈਪਾਸ ‘ਤੇ ਲਗਵਾਏ ਗਏ ਹਨ। ਨਾਅਰੇ ਲਗਵਾਉਣ ਦੇ ਨਾਲ ਹੀ ਪੰਨੂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਮੁੱਖ ਮੰਤਰੀ ਭਗਵੰਤ ਮਾਨ ਲਈ ਧਮਕੀ ਭਰੀ ਵੀਡੀਓ ਵੀ ਜਾਰੀ ਕੀਤੀ ਹੈ। ਪੰਨੂ ਨੇ ਸੀ.ਐੱਮ. ਮਾਨ ਤੇ ਸ਼ਾਹ ਨੂੰ ਚਿਤਾਵਨੀ ਦਿੱਤੀ ਕਿ ਸੀ ਖਾਲਿਸਤਾਨੀ ਸਮਰਥਕ ਵੇਰਕਾ ਤੱਕ ਪਹੁੰਚ ਚੁੱਕੇ ਹਨ। ਆਉਣ ਵਾਲੀ 15-16 ਮਾਰਚ ਨੂੰ ਉਹ ਅੰਮ੍ਰਿਤਸਰ ਵਿੱਚ ਹੋਣ ਵਾਲੀ G20 ਵਿੱਚ ਪਹੁੰਚਣਗੇ ਤੇ ੇਸ਼ਾਂ ਦੇ ਅਧਇਕਾਰੀਆਂ ਸਾਹਮਣੇ ਆਵਾਜ਼ ਉਠਾਉਣਗੇ।
ਇਹ ਵੀ ਪੜ੍ਹੋ : ਹੋਲੀ ‘ਤੇ ਪੰਜਾਬ-ਹਰਿਆਣਾ ‘ਚ ਪਏਗਾ ਮੀਂਹ! IMD ਵੱਲੋਂ ਅਲਰਟ ਜਾਰੀ, ਜਾਣੋ ਅੱਗੇ ਦਾ ਵੀ ਹਾਲ
ਦੱਸ ਦੇਈਏ ਕਿ ਜੀ20 ਨੂੰ ਲੈ ਕੇ ਪੰਨੂ ਦੀ ਇਹ ਤੀਜੀ ਧਮਕੀ ਹੈ। ਤਕਰੀਬਨ ਦੋ ਦਿਨ ਪਹਿਲਾਂ ਪੰਨੂ ਨੇ ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ ‘ਤੇ ਖਾਲਿਸਤਾਨੀ ਸਮਰਥਨ ਲਿੱਚ ਝੰਡੇ ਲਾਏ ਸਨ ਅਤੇ ਨਾਅਰੇ ਲਿਖੇ ਸਨ। ਦੂਜੇ ਪਾਸੇ ਬੀਤੇ ਕੱਲ੍ਹ ਸੋਮਵਾਰ ਨੂੰ ਪੰਨੂ ਨੇ ਮੱਖੂ ਰੇਲਵੇ ਸਟੇਸ਼ਨ ‘ਤੇ ਖਾਲੀ ਥਾਂ ‘ਤੇ ਵੀ ਨਾਅਰੇ ਲਿਖਵਾਏ ਸਨ। ਇਥੇ ਵੀ ਉਸ ਨੇ ਆਪਣੀ ਧਮਕੀ ਵਿੱਚ ਜੀ20 ਦਾ ਜ਼ਿਕਰ ਕੀਤਾ ਸੀ ਤੇ ਪੰਜਾਬ ਨੂੰ ਖਾਲਿਸਤਾਨ ਦੱਸਿਆ ਸੀ।
ਵੀਡੀਓ ਲਈ ਕਲਿੱਕ ਕਰੋ -: