ਆਸਟ੍ਰੇਲੀਆਈ ਟੀਮ ਨੇ ਭਾਰਤ ਖਿਲਾਫ 3 ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿੱਚ ਮਿਲੀ 5 ਵਿਕਟਾਂ ਨਾਲ ਹਾਰ ਤੋਂ ਬਾਅਦ ਦੂਜੇ ਵਨਡੇ ਵਿੱਚ ਸ਼ਾਨਦਾਰ ਵਾਪਸੀ ਕਰਦੇ ਹੋਏ ਇਕਤਰਫਾ 10 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਹੈ. ਵਿਸ਼ਾਖਾਪੱਟਨਮ ਦੇ ਮੈਦਾਨ ‘ਤੇ ਖੇਡੇ ਗਏ ਸੀਰੀਜ਼ ਦੇ ਦੂਜੇ ਮੈਚ ਵਿੱਚ ਭਾਰਤੀ ਟੀਮ ਦੀ ਪਾਰੀ ਸਿਰਫ 117 ਦੌੜਾਂ ‘ਤੇ ਸਿਮਟ ਗਈ ਸੀ, ਜਿਸ ਵਿੱਚ ਮਿਚੇਲ ਸਟਾਰਕ ਨੇ 5 ਵਿਕਟ ਹਾਸਲ ਕੀਤੇ। ਇਸ ਮਗਰੋਂ ਟ੍ਰੇਵਿਸ ਹੈੱਡ ਤੇ ਮਿਚੇਲ ਮਾਰਸ਼ ਦੀ ਜੋੜੀ ਨੇ ਇਸ ਟੀਚੇ ਨੂੰ ਸਿਰਫ 11 ਓਵਰਾਂ ਵਿੱਚ ਹੀ ਹਾਸਲ ਕਰਦੇ ਹੋਏ ਟੀਮ ਨੂੰ ਜਿੱਤ ਦਿਵਾ ਦਿੱਤੀ।
118 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆਈ ਟੀਮ ਦੇ ਓਪਨਿੰਗ ਬੱਲੇਬਾਜ਼ਾ ਨੇ ਪਹਿਲੇ ਹੀ ਓਵਰ ਤੋਂ ਹਮਲਾਵਰ ਤਰੀਕੇ ਨਾਲ ਦੌੜਾਂ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਮਗਰੋਂ ਉਨ੍ਹਾਂ ਨੂੰ ਰੋਕਣਾ ਭਾਰਤੀ ਗੇਂਦਬਾਜ਼ਾਂ ਲਈ ਪੂਰੀ ਤਰ੍ਹਾਂ ਨਾਮੁਮਕਿਨ ਜਿਹਾ ਦਿਸਣ ਲੱਗਾ। ਟ੍ਰੇਵਿਸ ਹੈ4ਡ ਨੇ ਜਿਥੇ 30 ਗੇਂਦਾਂ ਵਿੱਚ 51 ਦੌੜਾਂ ਦੀ ਸ਼ਾਨਦਾਰ ਪਾਰੀ ਕੇਡੀ ਦੂਜੇ ਪਾਸੇ ਮਿਚੇਲ ਮਾਰਸ਼ ਦੇ ਬੱਲੇ ਨਾਲ 36 ਗੇਂਦਾਂ ਵਿੱਚ 66 ਦੌੜਾਂ ਦੀ ਪਾਰੀ ਵੇਖਣ ਨੂੰ ਮਿਲੀ। ਦੋਵਾਂ ਨੇ ਸਿਰਫ 9 ਓਵਰਾਂ ਦੇ ਅੰਦਰ ਹੀ ਟੀਮ ਦਾ ਸਕੋਰ 100 ਦੌੜਾਂ ਤੱਕ ਪਹੁੰਚਾ ਦਿੱਤਾ ਸੀ।
ਇਸ ਤੋਂ ਪਹਿਲਾਂ ਮੈਚ ਆਸਟ੍ਰੇਲਿਆਈ ਕਪਤਾਨ ਸਟੀਵ ਸਮਿਥ ਨੇ ਟੌਸ ਜਿੱਤਣ ਮਗਰੋਂ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਨੂੰ ਮਿਚੇਲ ਸਟਾਰਕ ਨੇ ਪੂਰੀ ਤਰ੍ਹਾਂ ਤੋਂ ਸਹੀ ਸਾਬਤ ਕੀਤਾ। ਟੀਮ ਇੰਡੀਆ ਨੂੰ ਪਾਰੀ ਦੇ ਪਹਿਲੇ ਓਵਰ ਵਿੱਚ ਹੀ ਸ਼ੁਭਮਨ ਗਿੱਲ ਵਜੋਂ ਝਟਕਾ ਲੱਗਾ ਜੋ ਬਿਨਾਂ ਖਾਤਾ ਖੋਲ੍ਹੀ ਹੀ ਪਵੇਲੀਅਨ ਪਰਤ ਗਏ ਸਨ।
ਭਾਰਤੀ ਟੀਮ ਦਾ ਇਸ ਮੁਕਾਬਲੇ ਵਿੱਚ ਜੇ ਪ੍ਰਦਰਸ਼ਨ ਦੇਖਿਆ ਜਾਵੇ ਤਾਂ ਉਹ ਬਹੁਤ ਹੀ ਖਰਾਬ ਵੇਖਣ ਨੂੰ ਮਿਲਿਆ, ਜਿਸ ਵਿੱਚ ਟੀਮ ਦੇ 4 ਖਿਡਾਰੀ ਆਪਣਾ ਖਾਤਾ ਤੱਕ ਖੋਲ੍ਹਣ ਵਿੱਚ ਕਾਮਯਾਬ ਨਹੀਂ ਹੋ ਸਕੇ, ਇਸ ਤੋਂ ਇਲਾਵਾ ਸਿਰਫ 4 ਬੱਲੇਬਾਜ਼ ਹੀ ਦਹਾਈ ਦਾ ਅੰਕੜਾ ਛੂਹਣ ਵਿੱਚ ਸਫਲ ਰਹੇ ਸਨ। ਭਾਰਤੀ ਟੀਮ ਵੱਲੋਂ ਵਿਰਾਟ ਕੋਹਲੀ ਨੇ ਸਭ ਤੋਂ ਵੱਧ 31 ਦੌੜਾਂ ਦੀ ਪਾਰੀ ਖੇਡਣ ਵਿੱਚ ਸਫਲ ਹੋ ਸਕੇ ਸਨ।
ਇਹ ਵੀ ਪੜ੍ਹੋ : ਜਲੰਧਰ DIG ਵੱਲੋਂ ਵੱਡੀ ਜਾਣਕਾਰੀ, ਦੱਸਿਆ- ‘ਕਿਵੇਂ ਫਰਾਰ ਹੋਇਆ ਅੰਮ੍ਰਿਤਪਾਲ’
ਕੰਗਾਰੂ ਟੀਮ ਵੱਲੋਂ ਗੇਂਦਬਾਜ਼ੀ ਵਿੱਚ ਮਿਚੇਲ ਸਟਾਰਕ ਨੇ 8 ਓਵਰਾਂ ਵਿੱਚ 53 ਦੌੜਾਂ ਦੇਣ ਦੇ ਨਾਲ ਅੱਧੀ ਭਾਰਤੀ ਟੀਮ ਨੂੰ ਪਵੇਲੀਅਨ ਭੇਜਮ ਦਾ ਕੰਮ ਕੀਤਾ ਸੀ। ਇਸ ਤੋਂ ਇਲਾਵਾ ਸੀਨ ਏਬੌਟ ਨੇ 3 ਜਦਕਿ ਨਾਥਨ ਏਲਿਸ ਨੇ 2 ਵਿਕਟਾਂ ਆਪਣੇ ਨਾਂ ਕੀਤੀਆਂ ਸਨ। ਹੁਣ ਦੋਵਾਂ ਹੀ ਟੀਮਾਂ ਵਿਚਾਲੇ ਸੀਰੀਜ਼ ਆਖਰੀ ਤੇ ਫੈਸਲਾਕੁੰਨ ਮੁਕਾਬਲਾ 22 ਮਾਰਚ ਨੂੰ ਚੇਨਈ ਦੇ ਐੱਮ.ਏ. ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਏਗਾ।
ਵੀਡੀਓ ਲਈ ਕਲਿੱਕ ਕਰੋ -: