ਨਵੀਂ ਦਿੱਲੀ: 121 ਦੇਸ਼ਾਂ ਦੇ ਗਲੋਬਲ ਹੰਗਰ ਇੰਡੈਕਸ (ਜੀ.ਐਚ.ਆਈ.) 2022 ਵਿੱਚ ਭਾਰਤ 101 ਤੋਂ 107ਵੇਂ ਸਥਾਨ ‘ਤੇ ਖਿਸਕ ਗਿਆ ਹੈ। ਹੁਣ ਗੁਆਂਢੀ ਦੇਸ਼ ਪਾਕਿਸਤਾਨ, ਬੰਗਲਾਦੇਸ਼, ਨੇਪਾਲ ਅਤੇ ਸ਼੍ਰੀਲੰਕਾ ਨੇ ਵੀ ਇਸ ਸੂਚਕਾਂਕ ਵਿੱਚ ਭਾਰਤ ਨੂੰ ਪਛਾੜ ਦਿੱਤਾ ਹੈ।
ਭੁੱਖ ਅਤੇ ਕੁਪੋਸ਼ਣ ‘ਤੇ ਨਜ਼ਰ ਰੱਖਣ ਵਾਲੀ ਗਲੋਬਲ ਹੰਗਰ ਇੰਡੈਕਸ ਦੀ ਵੈੱਬਸਾਈਟ ਨੇ ਸ਼ਨੀਵਾਰ ਨੂੰ ਦੱਸਿਆ ਕਿ ਚੀਨ, ਤੁਰਕੀ ਅਤੇ ਕੁਵੈਤ ਸਮੇਤ 17 ਦੇਸ਼ GHI ਸਕੋਰ 5 ਤੋਂ ਘੱਟ ਦੇ ਨਾਲ ਸੂਚੀ ‘ਚ ਚੋਟੀ ‘ਤੇ ਹਨ।
ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ ਚਿਦੰਬਰਮ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ 8 ਸਾਲਾਂ ਵਿੱਚ 2014 ਤੋਂ ਬਾਅਦ ਸਾਡਾ ਸਕੋਰ ਵਿਗੜ ਗਿਆ ਹੈ। ਉਨ੍ਹਾਂ ਟਵਿੱਟਰ ‘ਤੇ ਪੁੱਛਿਆ, “ਮਾਣਯੋਗ ਪ੍ਰਧਾਨ ਮੰਤਰੀ ਬੱਚਿਆਂ ਵਿੱਚ ਕੁਪੋਸ਼ਣ, ਭੁੱਖਮਰੀ ਅਤੇ ਲਾਚਾਰੀ ਵਰਗੇ ਅਸਲ ਮੁੱਦਿਆਂ ਨੂੰ ਕਦੋਂ ਸੰਬੋਧਿਤ ਕਰਨਗੇ?”
ਆਇਰਿਸ਼ ਸਹਾਇਤਾ ਏਜੰਸੀ ਕੰਸਰਨ ਵਰਲਡਵਾਈਡ ਅਤੇ ਜਰਮਨ ਸੰਗਠਨ ਵੇਲਟ ਹੰਗਰ ਹਿਲਫੇ ਦੁਆਰਾ ਸਾਂਝੇ ਤੌਰ ‘ਤੇ ਤਿਆਰ ਕੀਤੀ ਗਈ ਰਿਪੋਰਟ ਵਿੱਚ ਭਾਰਤ ਵਿੱਚ ਭੁੱਖਮਰੀ ਦੇ ਪੱਧਰ ਨੂੰ “ਗੰਭੀਰ” ਦੱਸਿਆ ਗਿਆ ਹੈ।
ਸਾਲ 2021 ‘ਚ ਭਾਰਤ 116 ਦੇਸ਼ਾਂ ਦੀ ਸੂਚੀ ‘ਚ 101ਵੇਂ ਨੰਬਰ ‘ਤੇ ਸੀ ਪਰ ਇਸ ਵਾਰ 121 ਦੇਸ਼ਾਂ ਦੀ ਸੂਚੀ ‘ਚ ਭਾਰਤ ਛੇ ਅੰਕ ਹੇਠਾਂ ਖਿਸਕ ਕੇ 107ਵੇਂ ਨੰਬਰ ‘ਤੇ ਆ ਗਿਆ ਹੈ। 2000 ਵਿੱਚ ਇਹ 38.8 ਸੀ, ਜੋ 2014 ਤੇ 2022 ਵਿਚਾਲੇ 28.2-29.1 ਵਿਚਾਲੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ਪਹਿਲਾਂ ਫੜਿਆ… ਫਿਰ ਘਸੀਟਿਆ, ਪਰ ਕੁੜੀ ਨੇ ਨਹੀਂ ਮੰਨੀ ਹਾਰ, ਹੁਣ ਆਟੋ ਡਰਾਈਵਰ ਗ੍ਰਿਫਤਾਰ
ਭਾਰਤ ਦੀ ਰੈਂਕਿੰਗ ਡਿੱਗਣ ਤੋਂ ਬਾਅਦ ਸਰਕਾਰ ਨੇ ਪਿਛਲੇ ਸਾਲ ਰਿਪੋਰਟ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਗਲੋਬਲ ਹੰਗਰ ਇੰਡੈਕਸ ਦੀ ਗਣਨਾ ਕਰਨ ਲਈ ਵਰਤਿਆ ਜਾਣ ਵਾਲਾ ਤਰੀਕਾ ਗੈਰ-ਵਿਗਿਆਨਕ ਸੀ।
ਇੰਡੈਕਸ ਜਾਰੀ ਕਰਨ ਵਾਲੇ ਸੰਗਠਨ ਮੁਤਾਬਕ ਸ਼੍ਰੀਲੰਕਾ 64ਵੇਂ, ਨੇਪਾਲ 81ਵੇਂ, ਬੰਗਲਾਦੇਸ਼ 84ਵੇਂ ਅਤੇ ਪਾਕਿਸਤਾਨ 99ਵੇਂ ਨੰਬਰ ‘ਤੇ ਹੈ। ਦੱਖਣੀ ਏਸ਼ੀਆ ਵਿੱਚ ਸਿਰਫ਼ ਅਫ਼ਗਾਨਿਸਤਾਨ ਭਾਰਤ ਤੋਂ ਪਿੱਛੇ ਹੈ। ਅਫਗਾਨਿਸਤਾਨ ਇਸ ਸੂਚਕਾਂਕ ‘ਚ 109ਵੇਂ ਨੰਬਰ ‘ਤੇ ਹੈ। ਧਿਆਨ ਯੋਗ ਹੈ ਕਿ ਸੂਡਾਨ, ਇਥੋਪੀਆ, ਰਵਾਂਡਾ, ਨਾਈਜੀਰੀਆ, ਕੀਨੀਆ, ਗੈਂਬੀਆ, ਨਾਮੀਬੀਆ, ਕੰਬੋਡੀਆ, ਮਿਆਂਮਾਰ, ਘਾਨਾ, ਇਰਾਕ, ਵੀਅਤਨਾਮ, ਲੇਬਨਾਨ, ਗੁਆਨਾ, ਯੂਕਰੇਨ ਅਤੇ ਜਮਾਇਕਾ ਵਰਗੇ ਦੇਸ਼ ਵੀ ਇਸ ਸੂਚਕਾਂਕ ਵਿੱਚ ਭਾਰਤ ਤੋਂ ਬਹੁਤ ਉੱਪਰ ਹਨ।
ਵੀਡੀਓ ਲਈ ਕਲਿੱਕ ਕਰੋ -: