ਬੀਤੇ ਦਿਨ ਅੰਨਪੂਰਨਾ ਦੇ ਕੈਂਪ IV ਦੇ ਨੇੜੇ ਸਿਖਰ ਸਥਾਨ ਤੋਂ ਉਤਰਨ ਵੇਲੇ ਲਾਪਤਾ ਹੋਈ ਭਾਰਤ ਦੀ ਮਸ਼ਹੂਰ ਪਰਬਤਾਰੋਹੀ ਬਲਜੀਤ ਕੌਰ ਨੂੰ ਇੱਕ ਦਿਨ ਬਾਅਦ ਮੰਗਲਵਾਰ ਨੂੰ ਜਿਊਂਦਾ ਲੱਭ ਲਿਆ ਗਿਆ ਹੈ। ਮੁਹਿੰਮ ਦੇ ਆਯੋਜਕ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਰਿਪੋਰਟਾਂ ਮੁਤਾਬਕ ਪਾਇਨੀਅਰ ਐਡਵੈਂਚਰ ਪਾਸਾਂਗ ਸ਼ੇਰਪਾ ਦੇ ਚੇਅਰਮੈਨ ਕੈਂਪ IV ਦੇ ਉੱਪਰ, ਸੋਮਵਾਰ ਨੂੰ ਪੂਰਕ ਆਕਸੀਜਨ ਦੀ ਵਰਤੋਂ ਕੀਤੇ ਬਿਨਾਂ ਦੁਨੀਆ ਦੀ 10ਵੀਂ ਸਭ ਤੋਂ ਉੱਚੀ ਚੋਟੀ ਨੂੰ ਸਰ ਕਰਨ ਵਾਲੀ ਬਲਜੀਤ ਕੌਰ ਦਾ ਇੱਕ ਏਰੀਅਲ ਖੋਜ ਟੀਮ ਨੇ ਪਤਾ ਗਿਆ। ਹੁਣ ਉਸ ਨੂੰ ਉੱਚ ਕੈਂਪ ਤੋਂ ਏਅਰਲਿਫਟ ਕਰਨ ਲਈ ਇੱਕ ਰੇਸਕਿਊ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਏਰੀਅਲ ਸਰਚ ਟੀਮ ਨੇ ਬਲਜੀਤ ਕੌਰ ਨੂੰ ਕੈਂਪ IV ਵੱਲ ਇਕੱਲੇ ਉਤਰਦੇ ਦੇਖਿਆ।
ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਪ੍ਰਮੁੱਖ ਭਾਰਤੀ ਮਹਿਲਾ ਪਰਬਤਾਰੋਹੀ ਬਲਜੀਤ ਕੌਰ ਜੋ ਸਿਖਰ ਸਥਾਨ ਤੋਂ ਹੇਠਾਂ ਇਕੱਲੀ ਰਹਿ ਗਈ ਸੀ, ਅੱਜ ਸਵੇਰ ਤੱਕ ਰੇਡੀਓ ਸੰਪਰਕ ਤੋਂ ਬਾਹਰ ਰਹੀ। ਮੰਗਲਵਾਰ ਸਵੇਰੇ ਇੱਕ ਹਵਾਈ ਖੋਜ ਮਿਸ਼ਨ ਸ਼ੁਰੂ ਕੀਤਾ ਗਿਆ ਸੀ ਜਦੋਂ ਉਹ ‘ਤੁਰੰਤ ਮਦਦ’ ਮੰਗਣ ਲਈ ਇੱਕ ਰੇਡੀਓ ਸਿਗਨਲ ਭੇਜਣ ਵਿੱਚ ਕਾਮਯਾਬ ਹੋ ਗਈ ਸੀ।
ਗੁੜਗਾਓਂ ਦੀ ਰਹਿਣ ਵਾਲੀ ਬਲਜੀਤ ਕੌਰ ਨੇ ਅਧਿਕਾਰੀਆਂ ਨਾਲ ਸੰਪਰਕ ਟੁੱਟਣ ਤੋਂ ਕੁਝ ਘੰਟੇ ਪਹਿਲਾਂ ਆਪਣੀ ਇੱਕ ਤਸਵੀਰ ਪੋਸਟ ਕੀਤੀ ਸੀ, ਜਿਸਵਿੱਚ ਕਿਹਾ ਗਿਆ ਸੀ ਕਿ ਪਹਾੜ ਚੜ੍ਹਣਾ ਜ਼ਿੰਦਗੀ ਲਈ ਇੱਕ ਗ੍ਰੇਟ ਮੇਟਾਫਰ ਹੈ, ਤੁਸੀਂ ਇੱਕ ਟਾਰਗੇਟ ਬਣਾਉਂਦੇ ਓ, ਤਿਆਰੀ ਕਰਦੇ ਹੋ, ਚੜ੍ਹਦੇ ਹੋ ਤੇ ਆਨੰਦ ਮਾਣਦੇ ਹੋ।
ਸ਼ੇਰਪਾ ਮੁਤਾਬਕ ਉਸਦੇ ਜੀਪੀਐਸ ਸਥਾਨ ਨੇ 7,375 ਮੀਟਰ (24,193 ਫੁੱਟ) ਦੀ ਉਚਾਈ ਦਾ ਸੰਕੇਤ ਦਿੱਤਾ ਹੈ। ਉਹ ਸੋਮਵਾਰ ਸ਼ਾਮ ਕਰੀਬ 5:15 ਵਜੇ ਦੋ ਸ਼ੇਰਪਾ ਗਾਈਡਾਂ ਨਾਲ ਅੰਨਪੂਰਨਾ ਮਾਊਂਟ ‘ਤੇ ਚੜ੍ਹੀ। ਉਸ ਨੂੰ ਲੱਭਣ ਲਈ ਘੱਟੋ-ਘੱਟ ਤਿੰਨ ਹੈਲੀਕਾਪਟਰ ਲਾਏ ਗਏ ਸਨ।
ਪਿਛਲੇ ਸਾਲ ਮਈ ਵਿੱਚ ਹਿਮਾਚਲ ਪ੍ਰਦੇਸ਼ ਦੀ ਕੌਰ ਨੇ ਮਾਊਂਟ ਲਹੋਤਸੇ ਨੂੰ ਸਰ ਕੀਤਾ ਸੀ ਅਤੇ ਇੱਕ ਹੀ ਸੀਜ਼ਨ ਵਿੱਚ ਚਾਰ 8000 ਮੀਟਰ ਦੀਆਂ ਚੋਟੀਆਂ ਉੱਤੇ ਚੜ੍ਹਨ ਵਾਲੀ ਪਹਿਲੀ ਭਾਰਤੀ ਪਰਬਤਾਰੋਹੀ ਬਣ ਗਈ।
ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ, BJP ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਰ ਨੇ ਭਰੀ ਨਾਮਜ਼ਦਗੀ
ਸੋਮਵਾਰ ਨੂੰ ਰਾਜਸਥਾਨ ਦੇ ਕਿਸ਼ਨਗੜ੍ਹ ਦਾ ਰਹਿਣ ਵਾਲਾ ਅਨੁਰਾਗ ਮਾਲੂ ਮਾਊਂਟ ਅੰਨਪੂਰਨਾ ਦੇ ਕੈਂਪ 3 ਤੋਂ ਉਤਰਦੇ ਸਮੇਂ ਲਾਪਤਾ ਹੋ ਗਿਆ ਸੀ। ਬਾਅਦ ਵਿੱਚ ਇਹ ਪਾਇਆ ਗਿਆ ਕਿ ਸੋਮਵਾਰ ਨੂੰ ਕੈਂਪ IV ਤੋਂ ਉਤਰਦੇ ਸਮੇਂ 6,000 ਮੀਟਰ ਤੋਂ ਇੱਕ ਕ੍ਰੇਵੇਸ ਵਿੱਚ ਡਿੱਗਣ ਤੋਂ ਬਾਅਦ ਮਾਲੂ ਦੀ ਮੌਤ ਹੋ ਗਈ।
ਸੇਵਨ ਸਮਿਟ ਟ੍ਰੇਕਸ ਦੇ ਚੇਅਰਮੈਨ ਮਿੰਗਮਾ ਸ਼ੇਰਪਾ ਦੇ ਅਨੁਸਾਰ, ਸਰਦੀਆਂ ਦੇ ਮੌਸਮ ਵਿੱਚ ਕੇ2 ਦੇ ਸਿਖਰ ‘ਤੇ ਪਹੁੰਚਣ ਵਾਲੇ ਆਇਰਲੈਂਡ ਦੇ ਪਹਿਲੇ ਵਿਅਕਤੀ ਨੋਏਲ ਹੈਨਾ ਨੇ ਬੀਤੀ ਰਾਤ ਕੈਂਪ IV ਵਿੱਚ ਆਖਰੀ ਸਾਹ ਲਿਆ। ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਲਾਸ਼ਾਂ ਨੂੰ ਬੇਸ ਕੈਂਪ ਵਿੱਚ ਵਾਪਸ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਅੰਨਪੂਰਨਾ ਦੁਨੀਆ ਦਾ ਦਸਵਾਂ ਸਭ ਤੋਂ ਉੱਚਾ ਪਹਾੜ ਹੈ, ਜੋ ਸਮੁੰਦਰ ਤਲ ਤੋਂ 8,091 ਮੀਟਰ ਦੀ ਉਚਾਈ ‘ਤੇ ਖੜ੍ਹਾ ਹੈ। ਇਹ ਇਸਦੀ ਚੜ੍ਹਾਈ ਵਿੱਚ ਸ਼ਾਮਲ ਮੁਸ਼ਕਲ ਅਤੇ ਖ਼ਤਰੇ ਲਈ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: