ਭਾਰਤੀ ਮੂਲ ਦੇ ਮੁਹੰਮਦ ਆਦਿਲ ਖਾਨ ਨੇ ਯੂਏਈ ਵਿੱਚ ਇੱਕ ਮੈਗਾ ਲਾਟਰੀ ਜਿੱਤੀ ਹੈ। ਮੁਹੰਮਦ ਆਦਿਲ ਖਾਨ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਦੁਬਈ ਵਿੱਚ ਇੱਕ ਰੀਅਲ ਅਸਟੇਟ ਕੰਪਨੀ ਵਿੱਚ ਇੰਟੀਰੀਅਰ ਡਿਜ਼ਾਈਨ ਸਲਾਹਕਾਰ ਵਜੋਂ ਕੰਮ ਕਰਦਾ ਹੈ। ਹੁਣ ਆਦਿਲ ਨੂੰ ਅਗਲੇ 25 ਸਾਲਾਂ ਤੱਕ ਹਰ ਮਹੀਨੇ 5.5 ਲੱਖ ਰੁਪਏ ਤੋਂ ਵੱਧ ਮਿਲਣਗੇ।
ਮੀਡੀਆ ਮੁਤਾਬਕ ਵੀਰਵਾਰ ਨੂੰ ਇੱਕ ਪ੍ਰੈਸ ਵਾਰਤਾ ਵਿਚ ਉੱਤਰ ਪ੍ਰਦੇਸ਼ ਦੇ ਮੁਹੰਮਦ ਆਦਿਲ ਖਾਨ ਨੂੰ ਫਾਸਟ ਫਾਈਵ ਡਰਾਅ ਦੇ ਮੈਗਾ ਪੁਰਸਕਾਰ ਦਾ ਜੇਤੂ ਐਲਾਨਿਆ ਗਿਆ। ਇਹ ਲਾਟਰੀ ਜਿੱਤਣ ਤੋਂ ਬਾਅਦ ਹੁਣ ਉਸ ਨੂੰ ਹਰ ਮਹੀਨੇ 25000 ਦਿਰਹਮ ਮਿਲਣਗੇ। ਜੇਕਰ ਅਸੀਂ ਇਸਨੂੰ ਭਾਰਤੀ ਰੁਪਏ ਵਿੱਚ ਬਦਲਦੇ ਹਾਂ, ਤਾਂ ਇਹ ਲਗਭਗ 5.50 ਲੱਖ ਰੁਪਏ ਹੈ।
ਖਾਨ ਨੇ ਪੁਰਸਕਾਰ ਲਈ ਧੰਨਵਾਦ ਪ੍ਰਗਟਾਇਆ ਹੈ। ਖਾਨ ਨੇ ਕਿਹਾ ਕਿ ਮੈਂ ਆਪਣੇ ਪਰਿਵਾਰ ਵਿਚ ਇਕੱਲਾ ਕਮਾਊ ਵਿਅਕਤੀ ਹਾਂ। ਮੇਰੇ ਭਰਾ ਦੀ ਕਰੋਨਾ ਦੌਰਾਨ ਮੌਤ ਹੋ ਗਈ ਸੀ। ਹੁਣ ਉਸ ਦੇ ਪਰਿਵਾਰ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਮੇਰੇ ਸਿਰ ਆ ਗਈ ਹੈ। ਮੇਰੇ ਮਾਤਾ-ਪਿਤਾ ਅਤੇ ਇੱਕ ਪੰਜ ਸਾਲ ਦੀ ਬੇਟੀ ਹੈ। ਮੈਂ ਜਿੱਤ ਤੋਂ ਬਹੁਤ ਖੁਸ਼ ਹਾਂ। ਮੇਰਾ ਪਰਿਵਾਰ ਇਸ ‘ਤੇ ਵਿਸ਼ਵਾਸ ਨਹੀਂ ਕਰ ਸਕਦਾ ਸੀ।
ਇਹ ਵੀ ਪੜ੍ਹੋ : ਪੋਸਟ ਆਫਿਸ ਵੱਲੋਂ ਰੱਖੜੀ ਦਾ ਆਫਰ, ਖੁਦ ਰੱਖੜੀ ਖਰੀਦ ਕੇ ਤੁਹਾਡੇ ਭਰਾ ਤੱਕ ਪਹੁੰਚਾਏਗਾ ਡਾਕ ਵਿਭਾਗ, ਜਾਣੋ ਪੂਰਾ ਤਰੀਕਾ…
ਐਮੀਰੇਟਸ ਡਰਾਅ ਦੇ ਪ੍ਰਬੰਧਕ ਪਾਲ ਚੈਡਰ ਨੇ ਕਿਹਾ: “ਮੈਨੂੰ ਖੁਸ਼ੀ ਹੈ ਕਿ ਅਸੀਂ ਲਾਂਚ ਦੇ ਅੱਠ ਹਫ਼ਤਿਆਂ ਤੋਂ ਵੀ ਘੱਟ ਸਮੇਂ ‘ਚ ਫਾਸਟ-ਫਾਈਵ ਲਈ ਪਹਿਲੇ ਵਿਜੇਤਾ ਦਾ ਐਲਾਨ ਕੀਤਾ ਹੈ। ਇਸ ਨੂੰ ਲੈ ਕੇ ਮੈਂ ਬਹੁਤ ਖੁਸ਼ ਹਾਂ। ਉਨ੍ਹਾਂ ਕਿਹਾ ਕਿ ਅਸੀਂ ਇਸਨੂੰ ਫਾਸਟ-ਫਾਈਵ ਕਹਿੰਦੇ ਹਾਂ ਕਿਉਂਕਿ ਇਹ ਸਭ ਤੋਂ ਤੇਜ਼ ਹੈ। ਇਹ ਇੱਕ ਕਰੋੜਪਤੀ ਬਣਨ ਦਾ ਇੱਕ ਤਰੀਕਾ ਹੈ।
ਵੀਡੀਓ ਲਈ ਕਲਿੱਕ ਕਰੋ -: