ਯੂਕਰੇਨ ‘ਚ ਫਸੇ ਭਾਰਤੀਆਂ ਤੇ ਸਥਾਨਕ ਨਾਗਰਿਕਾਂ ਨੂੰ ਉਥੋਂ ਕੱਢਣ ਦਾ ਕੰਮ ਅਜੇ ਵੀ ਜਾਰੀ ਹੈ। ਅਜਿਹੇ ਵਿਚ ਸੋਸ਼ਲ ਮੀਡੀਆ ਜ਼ਰੀਏ ਉਥੇ ਫਸੇ ਲੋਕ ਸਥਾਨਕ ਪ੍ਰਸ਼ਾਸਨ ਤੇ ਭਾਰਤ ਸਰਕਾਰ ਤੋਂ ਲਗਾਤਾਰ ਮਦਦ ਦੀ ਗੁਹਾਰ ਲਗਾ ਰਹੇ ਹਨ। ਇਸ ਦਰਮਿਆਨ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਦਿਪਾਂਸ਼ੂ ਪ੍ਰਤਾਪ ਸਿੰਘ ਰਾਣਾ ਦੀ ਅਪੀਲ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। 32 ਸਾਲ ਦੇ ਦਿਪਾਂਸ਼ੂ ਯੂਕਰੇਨ ਵਿਚ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਗਏ ਸਨ। ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੇ ਯੂਕਰੇਨ ਦੀ ਇੱਕ ਲੜਕੀ ਨਾਲ ਵਿਆਹ ਕਰ ਲਿਆ ਤੇ ਹੁਣ ਉਨ੍ਹਾਂ ਦਾ ਪੂਰਾ ਪਰਿਵਾਰ ਯੂਕਰੇਨ ਵਿਚ ਹੀ ਫਸਿਆ ਹੈ।
ਦਿਪਾਂਸ਼ੂ ਨੇ ਸੋਸ਼ਲ ਮੀਡੀਆ ਜ਼ਰੀਏ ਭਾਰਤੀ ਅਧਿਕਾਰੀਆਂ ਤੋਂ ਇਹ ਮਦਦ ਮੰਗੀ ਹੈ ਕਿ ਉਨ੍ਹਾਂ ਦੇ ਪਰਿਵਾਰ ਨੂੰ ਯੂਕਰੇਨ ਤੋਂ ਬਾਹਰ ਕੱਢਿਆ ਜਾਵੇ। ਪਿਛਲੇ ਤਿੰਨ ਦਿਨ ਤੋਂ ਇੱਕ ਬੰਕਰ ਵਿਚ ਫਸੇ ਦਿਪਾਂਸ਼ੂ ਦੇ ਪਰਿਵਾਰ ਵਿਚ ਉਨ੍ਹਾਂ ਦੀ 25 ਸਾਲਾ ਪਤਨੀ ਨਤਾਲੀਆ ਤੇ ਉਨ੍ਹਾਂ ਦਾ 4 ਮਹੀਨੇ ਦਾ ਬੇਟਾ ਰਿਆਨ ਸ਼ਾਮਲ ਹੈ। ਦਿਪਾਂਸ਼ੂ ਤੇ ਉਸ ਦੇ ਪਰਿਵਾਰ ਨੂੰ ਭਾਰਤੀ ਨਾਗਰਿਕਤਾ ਤੇ ਵੀਜ਼ੇ ਦੀ ਕਮੀ ਕਾਰਨ ਉਥੋਂ ਕੱਢਣ ਤੋਂ ਰੋਕਿਆ ਜਾ ਰਿਹਾ ਹੈ
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ‘ਚ BSF ਜਵਾਨਾਂ ਨੇ ਇੱਕ-ਦੂਜੇ ਨੂੰ ਮਾਰੀ ਗੋਲੀ, ਦੋਵਾਂ ਦੀ ਹੋਈ ਮੌਤ
ਹਾਲ ਹੀ ਵਿਚ ਯੂਕਰੇਨ ਤੋਂ ਰਾਜਸਥਾਨ ਪਰਤੇ ਕੁਝ ਭਾਰਤੀ ਵਿਦਿਆਰਥੀਆਂ ਨੇ ਦਿਪਾਂਸ਼ੂ ਨਾਲ ਸੰਪਰਕ ਕੀਤਾ ਸੀ। ਦਿਪਾਂਸ਼ੂ ਨੇ PM ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਇਸ ਦੌਰਾਨ ਰਾਮਾ ਨੇ ਕਿਹਾ ਕਿ ਭਾਰਤ ਸਰਕਾਰ ਉਨ੍ਹਾਂ ਦੇ ਪਰਿਵਾਰ ਨੂੰ ਯੂਕਰੇਨ ਤੋਂ ਕੱਢਣ ਲਈ ਐਮਰਜੈਂਸੀ ਵੀਜ਼ੇ ਦੀ ਇਜਾਜ਼ਤ ਦੇਵੇ ਤੇ ਰਾਣਾ ਨੇ ਉਨ੍ਹਾਂ ਦੇ ਬੇਟੇ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਵੀ ਅਪੀਲ ਕੀਤੀ ਹੈ।
ਦਿਪਾਂਸ਼ੂ ਦੀ ਅਪੀਲ ‘ਤੇ ਕਾਰਵਾਈ ਕਰਦੇ ਹੋਏ ਵਿਦੇਸ਼ ਮੰਤਰਾਲੇ ਨੇ ਸੰਯੁਕਤ ਸਕੱਤਰ ਆਦਰਸ਼ ਸਿਵਕਾ ਨੂੰ ਨਿਯੁਕਤ ਕੀਤਾ ਪਰ ਅਜੇ ਤੱਕ ਕੋਈ ਮਦਦ ਨਹੀਂ ਪੁੱਜੀ।