ਇੰਡੀਗੋ ਏਅਰਲਾਈਨਜ਼ ਨੇ ਅੰਮ੍ਰਿਤਸਰ ਅਤੇ ਗੁਜਰਾਤ ਦੇ ਅਹਿਮਦਾਬਾਦ ਵਿਚਾਲੇ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇੰਡੀਗੋ ਹਫ਼ਤੇ ਵਿੱਚ ਤਿੰਨ ਦਿਨ ਇਹ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਇੰਡੀਗੋ ਨੇ 1 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਇਸ ਫਲਾਈਟ ਲਈ ਆਪਣੀ ਸਾਈਟ ‘ਤੇ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਜਿਥੇ ਸਪਾਈਸ ਜੈੱਟ ਦੀ ਮੋਨੋਪੋਲੀ ਟੁੱਟ ਜਾਏਗੀ, ਉੱਥੇ ਹੀ ਯਾਤਰੀਆਂ ਦੇ ਪੈਸੇ ਦੇ ਨਾਲ-ਨਾਲ ਸਮੇਂ ਦੀ ਵੀ ਬੱਚਤ ਹੋਵੇਗੀ।
ਇੰਡੀਗੋ ਦੀ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ ਏਅਰਲਾਈਨਜ਼ ਨੇ 1 ਦਸੰਬਰ ਤੋਂ ਹਫ਼ਤੇ ਵਿੱਚ ਤਿੰਨ ਦਿਨ ਅੰਮ੍ਰਿਤਸਰ ਤੋਂ ਅਹਿਮਦਾਬਾਦ ਲਈ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਹ ਫਲਾਈਟ ਹਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਦੋਹਾਂ ਸ਼ਹਿਰਾਂ ਵਿਚਾਲੇ ਉਡਾਣ ਭਰੇਗੀ। ਇਹ ਫਲਾਈਟ ਅੰਮ੍ਰਿਤਸਰ ਤੋਂ ਸ਼ਾਮ 7.25 ‘ਤੇ ਉਡਾਣ ਭਰੇਗੀ ਅਤੇ ਰਾਤ 9.35 ‘ਤੇ ਅਹਿਮਦਾਬਾਦ, ਗੁਜਰਾਤ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੇਗੀ। ਇਸੇ ਤਰ੍ਹਾਂ ਅਹਿਮਦਾਬਾਦ ਤੋਂ ਇਹ ਉਡਾਣ ਸ਼ਾਮ 4:50 ‘ਤੇ ਉਡਾਣ ਭਰੇਗੀ ਅਤੇ ਇਹ ਉਡਾਣ ਸ਼ਾਮ 6.55 ‘ਤੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੇਗੀ।
ਦੱਸ ਦੇਈਏ ਕਿ ਹੁਣ ਤੱਕ ਸਪਾਈਸ ਜੈੱਟ ਦੀਆਂ ਉਡਾਣਾਂ ਅੰਮ੍ਰਿਤਸਰ-ਅਹਿਮਦਾਬਾਦ ਰੂਟ ‘ਤੇ ਰੋਜ਼ਾਨਾ ਉਡਾਣ ਭਰਦੀਆਂ ਸਨ। ਮੋਨੋਪਾਲੀ ਕਰਕੇ ਇਸ ਫਲਾਈਟ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਕਰੀਬ ਸਾਢੇ ਸੱਤ ਹਜ਼ਾਰ ਰੁਪਏ ਖਰਚ ਕਰਨੇ ਪੈ ਰਹੇ ਸਨ। ਇੰਨਾ ਹੀ ਨਹੀਂ ਸਫਰ ਵੀ 2.35 ਘੰਟਿਆਂ ‘ਚ ਪੂਰਾ ਹੁੰਦਾ ਸੀ ਪਰ ਇੰਡੀਗੋ ਕਾਰਨ ਇਹ ਮੋਨੋਪਾਲੀ ਟੁੱਟੀ ਹੈ। ਯਾਤਰੀਆਂ ਲਈ ਇੰਡੀਗੋ ਇਹ ਬੁਕਿੰਗ ਲਗਭਗ 5 ਹਜ਼ਾਰ ਰੁਪਏ ਤੋਂ ਸ਼ੁਰੂ ਕਰ ਰਹੀ ਹੈ, ਜਦੋਂ ਕਿ ਫਲਾਈਟ ਵੀ ਸਿਰਫ 2.10 ਘੰਟਿਆਂ ਵਿੱਚ ਪਹੁੰਚ ਜਾਵੇਗੀ।
ਪੰਜਾਬ ਤੋਂ ਗੁਜਰਾਤ ਦੇ ਮਜ਼ਬੂਤ ਸਬੰਧ ਸਿਰਫ ਵਪਾਰ ਕਰਕੇ ਹਨ। ਕਈ ਵਪਾਰੀ ਰੋਜ਼ਾਨਾ ਅੰਮ੍ਰਿਤਸਰ ਤੋਂ ਗੁਜਰਾਤ ਲਈ ਉਡਾਨ ਭਰਦੇ ਹਨ। ਇਸ ਫਲਾਈਟ ਦੇ ਸ਼ੁਰੂ ਹੋਣ ਨਾਲ ਦੋਵੇਂ ਸ਼ਹਿਰਾਂ ਵਿਚਾਲੇ ਵਪਾਰ ਬਿਹਤਰ ਹੋਵੇਗਾ। ਦੂਜੇ ਪਾਸੇ ਵਪਾਰੀ ਇੱਕ ਹਫਤੇ ਦਾ ਟਰਿੱਪ ਦੋ ਜਾਂ ਤਿੰਨ ਦਿਨ ਵਿੱਚ ਪੂਰਾ ਕਰੇਕ ਵਾਪਸ ਆਪਣੇ ਸ਼ਹਿਰ ਪਹੁੰਚ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: