ਲਗਭਗ ਦੋ ਮਹੀਨਿਆਂ ਤੋਂ ਬਾਅਦ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੰਟਰਨੈਸ਼ਨਲ ਇਡਾਨਾਂ ਮੁੜ ਸ਼ੁਰੂ ਕੀਤੀਆਂ ਗਈਆਂ ਹਨ। ਅੱਜ ਏਅਰ ਇੰਡੀਆ ਐਕਸਪ੍ਰੈਸ, AXB188/187 29 ਯਾਤਰੀਆਂ ਦੇ ਨਾਲ ਸ਼ਾਰਜਾਹ ਤੋਂ 1455 ਘੰਟੇ ‘ਤੇ ਪਹੁੰਚੀ ਅਤੇ 131 ਯਾਤਰੀਆਂ ਦੇ ਨਾਲ 1800 ਘੰਟਿਆਂ ‘ਤੇ ਸ਼ਾਰਜਾਹ ਲਈ ਰਵਾਨਾ ਹੋਈ।
ਰਵਾਨਗੀ ਦੀ ਉਡਾਨ ਸੰਯੁਕਤ ਅਰਬ ਅਮੀਰਾਤ ਦੁਆਰਾ ਜਾਰੀ ਕੀਤੇ ਗਏ ਨਵੇਂ ਕੋਵਿਡ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਈ ਗਈ ਸੀ। ਸਾਰੇ ਰਵਾਨਾ ਹੋਣ ਵਾਲੇ ਯਾਤਰੀਆਂ ਦੇ ਰੈਪਿਡ ਪੀਸੀਆਰ ਟੈਸਟ ਹਵਾਈ ਅੱਡੇ ‘ਤੇ ਹੀ ਕੀਤੇ ਗਏ ਸਨ।
ਏਅਰ ਇੰਡੀਆ ਐਕਸਪ੍ਰੈਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਤਰਰਾਸ਼ਟਰੀ ਉਡਾਨ ਹਫਤੇ ਦੇ ਹਰ ਵੀਰਵਾਰ ਅਤੇ ਐਤਵਾਰ ਨੂੰ ਚੱਲੇਗੀ।
ਇਹ ਵੀ ਪੜ੍ਹੋ : ਅੱਜ ਫਾਈਨਲ ਹੋਵੇਗੀ ਕੈਬਨਿਟ ਮੰਤਰੀਆਂ ਦੀ ਸੂਚੀ! CM ਚੰਨੀ ਦਿੱਲੀ ਲਈ ਰਵਾਨਾ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਾਰਜਾਹ ਤੋਂ 16 ਜੁਲਾਈ 2021 ਨੂੰ ਆਖਰੀ ਵਾਰ ਫਲਾਈਟ ਇਥੇ ਪਹੁੰਚੀ ਸੀ ਅਤੇ 23 ਅਪ੍ਰੈਲ 2021 ਨੂੰ ਸ਼ਾਰਜਾਹ ਲਈ ਇਥੋਂ ਫਲਾਈਟ ਨੇ ਉਡਾਨ ਭਰੀ ਸੀ। ਦੋਵੇਂ ਉਡਾਨਾਂ ਏਅਰ ਇੰਡੀਆ ਐਕਸਪ੍ਰੈਸ ਦੁਆਰਾ ਸੰਚਾਲਿਤ ਕੀਤੀਆਂ ਗਈਆਂ ਸਨ।