ਦੁਨੀਆ ਕੋਰੋਨਾ ਕਾਲ ਤੋਂ ਉਭਰਨ ਲੱਗੀ ਹੈ। ਆਸਟ੍ਰੇਲੀਆ ਵਿੱਚ ਸੋਮਵਾਰ ਨੂੰ 722 ਦਿਨਾਂ ਬਾਅਦ ਇੰਟਰਨੈਸ਼ਨਲ ਫਲਾਈਟਸ ਸ਼ੁਰੂ ਹੋ ਗਈਆਂ। ਵੈਕਸੀਨ ਲਗਵਾ ਚੁੱਕੇ ਲੋਕਾਂ ਨੂੰ ਕੁਆਰੰਟੀਨ ਨਹੀਂ ਹੋਣਾ ਪਏਗਾ। ਦੂਜੇ ਪਾਸੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਲਿਵਿੰਗ ਵਿਦ ਕੋਰੋਨਾ ਪਲਾਨ ਲਾਂਚ ਕੀਤਾ।
ਇਸ਼ ਅਧੀਨ ਬ੍ਰਿਟੇਨ ਵਿੱਚ 24 ਫਰਵਰੀ ਤੋਂ ਬੰਦਿਸ਼ਾਂ ਖਤਮ ਹੋ ਜਾਣਗੀਆਂ। ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਸੈਲਫ ਆਈਸੋਲੇਸ਼ਨ ਖਤਮ ਹੋ ਜਾਏਗੀ। ਪਾਜ਼ੀਟਿਵ ਘਰ ਤੋਂ ਬਾਹਰ ਆ ਸਕਣਗੇ। ਕਾਂਟ੍ਰੈਕਟ ਟ੍ਰੇਸਿੰਗ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। 1 ਅਪ੍ਰੈਲ ਤੋਂ ਸਰਕਾਰ ਵੱਲੋਂ ਫ੍ਰੀ ਟੈਸਟਿੰਗ ਵੀ ਖਤਮ ਕਰ ਦਿੱਤੀ ਜਾਵੇਗੀ। ਬਿਨਾਂ ਟੀਕਾ ਲਗਵਾਏ ਸੈਲਾਨੀਆਂ ਨੂੰ ਇਜ਼ਰਾਈਲ ਇੱਕ ਮਾਰਚ ਤੋਂ ਆਪਣੇ ਦੇਸ਼ ਵਿੱਚ ਆਉਣ ਦੀ ਮਨਜ਼ੂਰੀ ਦੇਵੇਗਾ।
ਫਰਾਂਸ ਨੇ ਟੀਕਾਕਰਨ ਵਾਲੇ ਇੰਟਰਨੈਸ਼ਨਲ ਸੈਲਾਨੀਆਂ ਲਈ ਨੈਗੇਟਿਵ ਕੋਰੋਨਾ ਟੈਸਟ ਦੀ ਲੋੜ ਨੂੰ ਖਤਮ ਕਰ ਦਿੱਤਾ ਹੈ। ਜਰਮਨੀ ਵਿੱਚ 20 ਮਾਰਚ ਤੋਂ ਬਾਅਦ ਪਾਬੰਦੀਆਂ ਖਤਮ ਹੋ ਜਾਣਗੀਆਂ।
ਮੈਲਬਰਨ ਏਅਰਪੋਰਟ ‘ਤੇ ਸੋਮਵਾਰ ਨੂੰ ਕਈ ਭਾਵੁਕ ਮਿਲਨ ਨਜ਼ਰ ਆਏ। ਲਗਭਗ ਦੋ ਸਾਲਾਂ ਬਾਅਦ ਆਪਠਣਿਆਂ ਨੂੰ ਮਿਲਣ ਦੀ ਖੁਸ਼ੀ ਲੋਕਾਂ ਦੇ ਚਿਹਰਿਆਂ ‘ਤੇ ਹੰਝੂਆਂ ਦੇ ਨਾਲ ਛਲਕ ਰਹੀ ਸੀ। 50 ਹਜ਼ਾਰ ਤੋਂ ਵੱਧ ਆਸਟ੍ਰੇਲੀਆਈ ਵਿਦੇਸ਼ਾਂ ਵਿੱਚ ਫਸੇ ਹੋਏ ਸਨ। ਦੁਨੀਆ ਦੇ ਸਭ ਤੋਂ ਲੰਮੇ ਤੇ ਸਖਤ ਲਾਕਡਾਊਨ ਨੂੰ ਝਲਣ ਵਾਲੇ ਮੈਲਬਰਨ ਦੇ ਏਅਰਪੋਰਟ ‘ਤੇ ਭਾਰਤ ਤੋਂ ਆਈ ਸੁਰਿੰਦਰ ਦੇ ਚਿਹਰੇ ‘ਤੇ ਖੁਸ਼ੀ ਸਾਫ ਨਜ਼ਰ ਆਈ।
ਪ੍ਰਿਯੰਕਾ ਦੇ ਚਚੇਰੇ ਭਰਾ ਸੁਰਿੰਦਰ ਮੈਲਬਰਨ ‘ਚ ਰਹਿੰਦੇ ਹਨ। ਇਨ੍ਹਾਂ ਦੋਵਾਂ ਨੇ ਕੋਰੋਨਾ ਕਰਕੇ ਆਪਣੇ ਕਈ ਰਿਸ਼ਤੇਦਾਰਾਂ ਨੂੰ ਗੁਆ ਦਿੱਤਾ। ਪ੍ਰਿਯੰਕਾ ਦੇ ਪਰਿਵਾਰ ਵਿੱਚ ਉਸ ਦੇ ਚਚੇਰੇ ਭਰਾ ਸੁਰਿੰਦਰ ਤੋਂ ਇਲਾਵਾ ਕੋਈ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਭਰਾ-ਭੈਣ ਗਲੇ ਲੱਗ ਕੇ ਰੋਣ ਲੱਗੇ। ਆਸਟ੍ਰੇਲੀਆ ਵਿੱਚ ਲਗਭਗ 6.60 ਲੱਖ ਭਾਰਤੀ ਰਹਿੰਦੇ ਹਨ। ਇਸ ਵਿਚਾਲੇ ਆਸਟ੍ਰੇਲੀਆ ਵਿੱਚ ਸੋਮਵਾਰ ਨੂੰ ਦੂਜੇ ਦੇਸ਼ਾਂ ਤੋਂ ਲਗਭਗ 50 ਕੌਮਾਂਤਰੀ ਜਹਾਜ਼ਾਂ ਦੀ ਲੈਂਡਿੰਗ ਹੋਈ। ਆਸਟ੍ਰੇਲੀਆ ਦੀ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਭਵਿੱਖ ਵਿੱਚ ਕਦੇ ਲੌਕਡਾਊਨ ਨਹੀਂ ਲਗਾਇਆ ਜਾਵੇਗਾ।