ਦੇਸ਼ ਵਿੱਚ ਵਧ ਰਹੇ ਕੋਰੋਨਾ ਮਾਮਲਿਆਂ ਦਾ ਅਸਰ IPL 2022 ‘ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਇਹ ਟੂਰਨਾਮੈਂਟ ਭਾਰਤ ਵਿੱਚ ਹੀ ਖੇਡਿਆ ਜਾਵੇਗਾ ਪਰ ਇਸ ਵਿੱਚ ਦਰਸ਼ਕ ਨਹੀਂ ਹੋਣਗੇ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਪ੍ਰਧਾਨ ਸੌਰਭ ਗਾਂਗੁਲੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ IPL 2022 ਭਾਰਤ ਵਿੱਚ ਹੀ ਆਯੋਜਿਤ ਕੀਤਾ ਜਾਵੇਗਾ। ਪਰ ਇਸ ਦੌਰਾਨ ਦਰਸ਼ਕਾਂ ਦੇ ਜਾਣ ‘ਤੇ ਪਾਬੰਦੀ ਰਹੇਗੀ।
ਪਹਿਲਾਂ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਯੂਏਈ ਜਾਂ ਕਿਸੇ ਹੋਰ ਦੇਸ਼ ਵਿੱਚ ਆਈਪੀਐਲ ਦਾ ਆਯੋਜਨ ਕੀਤਾ ਜਾ ਸਕਦਾ ਹੈ, ਪਰ ਇਸਦੀ ਤਸਵੀਰ ਸਪੱਸ਼ਟ ਹੋ ਗਈ ਹੈ।
ਬੀਸੀਸੀਆਈ ਦੇ ਪ੍ਰਧਾਨ ਸੌਰਭ ਗਾਂਗੁਲੀ ਨੇ ਇੱਕ ਨਿਊਜ਼ ਏਜੰਸੀ ਨੂੰ ਦੱਸਿਆ ਹੈ ਕਿ ਇਹ ਟੂਰਨਾਮੈਂਟ ਦੇਸ਼ ਵਿੱਚ ਖੇਡਿਆ ਜਾਵੇਗਾ। ਕੋਵਿਡ ਮਹਾਮਾਰੀ ਦੇ ਕਾਰਨ ਟੂਰਨਾਮੈਂਟ ਦੇ ਆਖਰੀ ਦੋ ਸੀਜ਼ਨ ਯੂਏਈ ਵਿੱਚ ਆਯੋਜਿਤ ਕੀਤੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਆਈਪੀਐਲ ਦਾ ਅਗਲਾ ਸੀਜ਼ਨ ਕਈ ਮਾਇਨਿਆਂ ਤੋਂ ਖਾਸ ਹੋਣ ਵਾਲਾ ਹੈ, ਕਿਉਂਕਿ ਇਸ ਵਿੱਚ 10 ਟੀਮਾਂ ਹਿੱਸਾ ਲੈਣਗੀਆਂ। ਆਈ.ਪੀ.ਐੱਲ. ਵਿੱਚ ਲਖਨਊ ਅਤੇ ਅਹਿਮਦਾਬਾਦ ਦੀਆਂ ਟੀਮਾਂ ਜੁੜਨਗੀਆਂ। ਆਈ.ਪੀ.ਐੱਲ. ਦਾ ਪਿਛਲਾ ਸੀਜ਼ਨ ਬਹੁਤ ਰੋਮਾਂਚਕ ਸੀ। ਇਸ ਵਿੱਚ ਕਈ ਨੌਜਵਾਨ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਕਈ ਖਿਡਾਰੀਆਂ ਨੂੰ ਟੀਮ ਇੰਡੀਆ ‘ਚ ਜਗ੍ਹਾ ਵੀ ਮਿਲ ਚੁੱਕੀ ਹੈ। ਪਿਛਲੀ ਵਾਰ ਆਈ.ਪੀ.ਐੱਲ. ਦਾ ਖਿਤਾਬ ਚੇਨਈ ਸੁਪਰ ਕਿੰਗਜ਼ ਨੇ ਜਿੱਤਿਆ ਸੀ। ਇਸ ਵਾਰ ਵੀ ਟਰਾਫੀ ਲਈ ਰੋਮਾਂਚਕ ਲੜਾਈ ਹੋਵੇਗੀ।