ਈਸੇਵਾਲ ਸਮੂਹਿਕ ਜਬਰ ਜਨਾਹ ਮਾਮਲੇ ‘ਚ ਲੁਧਿਆਣਾ ਦੀ ਸਪੈਸ਼ਲ ਫਾਸਟ ਟਰੈਕ ਅਦਾਲਤ ਨੇ ਸੋਮਵਾਰ ਨੂੰ ਇਕ ਨਾਬਾਲਗ ਸਮੇਤ ਸਾਰੇ 6 ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਜੱਜ ਰਸ਼ਮੀ ਸ਼ਰਮਾ ਨੇ ਨਾਬਾਲਗ ਸਮੇਤ ਮੁੱਖ ਦੋਸ਼ੀ ਜਗਰੂਪ ਸਿੰਘ ਰੂਪੀ, ਸਾਦਿਕ ਅਲੀ, ਸੈਫ ਅਲੀ, ਸੁਰਮੂ ਅਤੇ ਅਜੈ ਉਰਫ ਲੱਲਨ ਉਰਫ ਬ੍ਰਿਜ ਨੰਦਨ ਨੂੰ ਸਾਰੀਆਂ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ ਦੋਸ਼ੀਆਂ ਨੂੰ 4 ਮਾਰਚ ਨੂੰ ਸਜ਼ਾ ਸੁਣਾਈ ਜਾਵੇਗੀ।
ਜ਼ਿਕਰਯੋਗ ਹੈ ਕਿ 9 ਫਰਵਰੀ 2019 ਦੀ ਰਾਤ ਅੱਠ ਵਜੇ ਆਪਣੇ ਦੋਸਤ ਨਾਲ ਪੀੜਤਾ ਅਤੇ ਉਸ ਦੇ ਦੋਸਤ ਨੂੰ ਉਸ ਸਮੇਂ ਅਗਵਾ ਕਰ ਲਿਆ ਗਿਆ ਜਦੋਂ ਉਹ ਆਪਣੇ ਦੋਸਤ ਨਾਲ ਚਾਕਲੇਟ ਡੇ ਮਨਾਉਣ ਲਈ ਕਾਰ ‘ਚ ਘੁੰਮ ਰਹੇ ਸਨ। ਲੁਧਿਆਣਾ ਦੇ ਪੌਸ਼ ਇਲਾਕੇ ਸਾਊਥ ਸਿਟੀ ਨੇੜੇ ਨਹਿਰ ਕਿਨਾਰੇ ਜਾ ਰਹੀ ਪੀੜਤਾ ਅਤੇ ਉਸ ਦੇ ਦੋਸਤ ਦੀ ਕਾਰ ਨੂੰ ਮੁਲਜ਼ਮਾਂ ਨੇ ਰੋਕ ਕੇ ਉਨ੍ਹਾਂ ’ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ। ਮੋਟਰਸਾਈਕਲ ਸਵਾਰ ਮੁਲਜ਼ਮ ਉਸ ਨੂੰ ਪਿਸਤੌਲ ਦੇ ਜ਼ੋਰ ’ਤੇ ਪਿੰਡ ਈਸੇਵਾਲ ਨੇੜੇ ਖਾਲੀ ਪਲਾਟ ’ਤੇ ਲੈ ਆਏ ਸਨ। ਜਿੱਥੇ ਮੁਲਜ਼ਮ ਸਵੇਰੇ ਚਾਰ ਵਜੇ ਤੱਕ ਪੀੜਤਾ ਨਾਲ ਜਬਰ ਜਨਾਹ ਕਰਦੇ ਰਹੇ।
ਪੀੜਤਾ ਅਤੇ ਉਸ ਦੇ ਦੋਸਤ ਨੂੰ ਪੂਰੀ ਰਾਤ ਬੰਨ੍ਹ ਕੇ ਕੁੱਟਿਆ ਗਿਆ। ਮੁਲਜ਼ਮਾਂ ਨੇ ਉਨ੍ਹਾਂ ਨੂੰ ਰਿਹਾਅ ਕਰਨ ਲਈ ਦੋ ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਪਰ ਮੰਗ ਪੂਰੀ ਨਾ ਹੁੰਦੀ ਦੇਖ ਕੇ ਮੁਲਜ਼ਮ ਉਨ੍ਹਾਂ ਨੂੰ ਉਥੇ ਹੀ ਛੱਡ ਕੇ ਫਰਾਰ ਹੋ ਗਏ। ਥਾਣਾ ਦਾਖਾ ਵਿੱਚ 10 ਫਰਵਰੀ ਨੂੰ ਕੇਸ ਦਰਜ ਕਰਕੇ ਪੁਲੀਸ ਨੇ ਇੱਕ ਹਫ਼ਤੇ ਵਿੱਚ ਸਾਰੇ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਕੇਸ ਦਾ ਚਲਾਨ 11 ਅਪ੍ਰੈਲ 2019 ਨੂੰ ਪੇਸ਼ ਕੀਤਾ ਗਿਆ ਸੀ। ਇੱਕ ਸਾਲ ਬਾਅਦ, 5 ਮਾਰਚ, 2020 ਨੂੰ, ਕੇਸ ਨੂੰ ਜ਼ਿਲ੍ਹਾ ਅਦਾਲਤ ਦੀ ਵਿਸ਼ੇਸ਼ ਫਾਸਟ ਟਰੈਕ ਅਦਾਲਤ ਵਿੱਚ ਭੇਜਿਆ ਗਿਆ।
ਵੀਡੀਓ ਲਈ ਕਲਿੱਕ ਕਰੋ -: