ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇੱਕ ਵੱਡਾ ਸਫਲ ਲਾਂਚ ਕੀਤਾ ਹੈ। ਦੇਸ਼ ਦੇ ਸਭ ਤੋਂ ਵੱਡੇ ਰਾਕੇਟ LVM3 ਨੂੰ ਐਤਵਾਰ ਨੂੰ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ। ਖਾਸ ਗੱਲ ਇਹ ਹੈ ਕਿ ਇਹ ਰਾਕੇਟ 36 ਸੈਟੇਲਾਈਟਾਂ ਨੂੰ ਆਪਣੇ ਨਾਲ ਲੈ ਗਿਆ ਹੈ।
ਇਸ ਰਾਕੇਟ ਨੂੰ ਐਤਵਾਰ ਸਵੇਰੇ 9 ਵਜੇ ਲਾਂਚ ਕੀਤਾ ਗਿਆ। ਇਸ ਦੇ ਲਈ ਇੱਕ ਦਿਨ ਪਹਿਲਾਂ ਹੀ ਕਾਊਂਟਡਾਊਨ ਸ਼ੁਰੂ ਕਰ ਦਿੱਤਾ ਗਿਆ ਸੀ। ਇਸਰੋ ਮੁਤਾਬਕ ਇਹ ਰਾਕੇਟ ਧਰਤੀ ਦੇ 450 ਕਿਲੋਮੀਟਰ ਗੋਲ ਚੱਕਰ ਵਿੱਚ 36 OneWeb Gen-1 ਉਪਗ੍ਰਹਿ ਸਥਾਪਿਤ ਕਰੇਗਾ, ਜਿਨ੍ਹਾਂ ਦਾ ਕੁੱਲ ਭਾਰ 5805 ਕਿਲੋਗ੍ਰਾਮ ਹੈ। MVM3 ਨੂੰ ਪਹਿਲਾਂ ਪੰਜ ਵਾਰ ਸਫਲਤਾਪੂਰਵਕ ਲਾਂਚ ਕੀਤਾ ਗਿਆ ਹੈ। ਚੰਦਰਯਾਨ-2 ਮਿਸ਼ਨ ਵਿੱਚ ਵੀ ਇਸ ਦੀ ਵਰਤੋਂ ਕੀਤੀ ਗਈ ਸੀ।
ਇਸਰੋ ਅਤੇ ਵਨਵੈਬ ਨੇ 72 ਸੈਟੇਲਾਈਟ ਲਾਂਚ ਕਰਨ ਲਈ ਸਮਝੌਤਾ ਕੀਤਾ ਹੈ। ਇਸ ਤੋਂ ਪਹਿਲਾਂ 23 ਅਕਤੂਬਰ 2022 ਨੂੰ 36 ਸੈਟੇਲਾਈਟ ਲਾਂਚ ਕੀਤੇ ਗਏ ਸਨ। ਦੱਸ ਦੇਈਏ ਕਿ ਇਰ ਰਾਕੇਟ ਦੀ ਲੰਬਾਈ 43.5 ਮੀਟਰ ਹੈ।
ਇਹ ਵੀ ਪੜ੍ਹੋ : ਰਾਹੁਲ ਦੀ ਮੈਂਬਰਸ਼ਿਪ ਰੱਦ ਹੋਣ ਖਿਲਾਫ਼ ਕਾਂਗਰਸ ਦਾ ਸੱਤਿਆਗ੍ਰਹਿ, ਖੜਗੇ-ਪ੍ਰਿਯੰਕਾ ਪਹੁੰਚੇ ਰਾਜਘਾਟ
ਇਸਰੋ ਅਤੇ ਵਨਵੈਬ ਨੇ 72 ਸੈਟੇਲਾਈਟ ਲਾਂਚ ਕਰਨ ਲਈ ਸਮਝੌਤਾ ਕੀਤਾ ਹੈ। ਇਸ ਤੋਂ ਪਹਿਲਾਂ 23 ਅਕਤੂਬਰ 2022 ਨੂੰ 36 ਸੈਟੇਲਾਈਟ ਲਾਂਚ ਕੀਤੇ ਗਏ ਸਨ। WebOne ਗਰੁੱਪ ਦੀ ਕੰਪਨੀ ਬ੍ਰਿਟੇਨ ਦੀ ਹੈ ਅਤੇ ਇਸ ਨੇ ਇਸਰੋ ਦੀ ਵਪਾਰਕ ਬਾਂਹ, NewSpace India Limited ਨਾਲ ਸਮਝੌਤਾ ਕੀਤਾ ਸੀ। ਇਸ ਲਾਂਚਿੰਗ ਦੇ ਨਾਲ ਹੀ WebOne ਕੰਪਨੀ ਦੇ 616 ਸੈਟੇਲਾਈਟ ਪੁਲਾੜ ਵਿੱਚ ਪਹੁੰਚ ਗਏ ਹਨ। ਇਸਰੋ ਨੇ ਇਸ ਸਾਲ ਇਹ ਦੂਜੀ ਲਾਂਚਿੰਗ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: