ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਚਰਚ ਦੇ ਪਾਦਰੀਆਂ ਦੇ ਘਰਾਂ ‘ਤੇ ਇਨਕਮ ਟੈਕਸ ਵਿਭਾਗ ਦੀ ਅਚਾਨਕ ਰੇਡ ਕੀਤੇ ਜਾਣ ਦੀ ਵੱਡੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਧਰਮ ਪਰਿਵਰਤਨ ਦੇ ਦੋਸ਼ਾਂ ਦਰਮਿਆਨ ਜਲੰਧਰ ਦੇ ਤਾਜਪੁਰ ਚਰਚ ਦੇ ਪਾਦਰੀ ਨਬੀ ਬਜਿੰਦਰ ਸਿੰਘ ਤੇਹਰਪ੍ਰੀਤ ਦਿਓਲ ਦੇ ਟਿਕਾਣਿਆਂ ‘ਤੇ ਇਨਕਮ ਟੈਕਸ (ਆਈ.ਟੀ.) ਦੀ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਇਨਕਮ ਟੈਕਸ ਵਿਭਾਗ ਨੇ ਅੰਮ੍ਰਿਤਸਰ ਵਿੱਚ ਚਰਚ ਦੇ ਪਾਦਰੀ ਦੇ ਘਰ ਅਤੇ ਕਪੂਰਥਲਾ ਦੇ ਨਬੀ ਹਰਪ੍ਰੀਤ ਸਿੰਘ ਖੋਜੇਵਾਲਾ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ । ਇਸ ਤੋਂ ਇਲਾਵਾ ਚੰਡੀਗੜ੍ਹ ਤੇ ਕੁਰਾਲੀ ਦੇ ਕੇਂਦਰਾਂ ‘ਤੇ ਵੀ ਰੇਡ ਕੀਤੀ ਗਈ ਹੈ।
ਇਹ ਵੀ ਪੜ੍ਹੋ : ਨਸ਼ੇ ‘ਚ ਟੱਲੀ ਔਰਤ ਨੇ ਲਾਹੇ ਕੱਪੜੇ, ਏਅਰ ਹੋਸਟੈੱਸ ਨੂੰ ਮਾਰਿਆ ਮੁੱਕਾ, ਮੁੰਬਈ ਆ ਰਹੀ ਫਲਾਈਟ ‘ਚ ਹੰਗਾਮਾ
ਦੱਸਿਆ ਜਾ ਰਿਹਾ ਹੈ ਕਿ ਕਿਸੇ ਨੂੰ ਵੀ ਅੰਦਰ-ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ, ਇੱਥੋਂ ਤੱਕ ਕਿ ਪੈਰਾ ਮਿਲਟਰੀ ਫੋਰਸ ਵੀ ਮੌਕੇ ‘ਤੇ ਤਾਇਨਾਤ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਬਠਿੰਡਾ, ਅੰਮ੍ਰਿਤਸਰ, ਜੰਮੂ ਤੇ ਹਰਿਆਣਾ ਤੋਂ ਇਨਕਮ ਟੈਕਸ ਦੀਆਂ ਟੀਮਾਂ ਵੱਲੋਂ ਇਹ ਛਾਪੇਮਾਰੀ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: