ਲੁਧਿਆਣਾ : ਪੂਰੇ ਪੰਜਾਬ ਵਿੱਚ ਦਵਾਈਆਂ ਦੇ ਕਾਰੋਬਾਰ ਵਿੱਚ ਕਿੰਗ ਅਖਵਾਉਣ ਵਾਲੀ ਲੁਧਿਆਣਾ ਦੀ ਇੱਕ ਵੱਡੀ ਡਰੱਗ ਡੀਲਰ ਕੰਪਨੀ ਗੁਰਮੇਲ ਮੈਡੀਕਲ ਹਾਲ ਦੀਆਂ ਵੱਖ-ਵੱਖ ਦੁਕਾਨਾਂ ਅਤੇ ਦਫ਼ਤਰਾਂ ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਟੀਮ ਦੇ ਨਾਲ ਸੀਆਰਪੀਐਫ ਦੀ ਵੱਡੀ ਟੁਕੜੀ ਵੀ ਮੌਜੂਦ ਹੈ।
ਜਾਣਕਾਰੀ ਅਨੁਸਾਰ ਅੱਜ ਸਵੇਰੇ 5 ਵਜੇ ਤੋਂ ਇਹ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਪਿੰਡੀ ਸਟ੍ਰੀਟ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਇਨਕਮ ਟੈਕਸ ਨੇ ਇੱਥੋਂ ਦੇ ਗੁਰਮੇਲ ਮੈਡੀਕਲ ਦੀ ਇਮਾਰਤ ਨੂੰ ਸੀਲ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਇਨਕਮ ਟੈਕਸ ਵਿਭਾਗ ਦੀਆਂ 40-50 ਗੱਡੀਆਂ ਇੱਥੇ ਪੁੱਜੀਆਂ ਹਨ। ਇਸ ਵੇਲੇ ਸ਼ਹਿਰ ਵਿੱਚ 100 ਤੋਂ ਵੱਧ ਇਨਕਮ ਟੈਕਸ ਦੇ ਅਧਿਕਾਰੀ ਮੌਜੂਦ ਹਨ।
ਇਹ ਵੀ ਪੜ੍ਹੋ : ਸੋਨਾਲੀ ਫ਼ੋਗਾਟ ਦੀ ਮੌਤ ਸਾਜ਼ਿਸ਼! ਪਰਿਵਾਰ ਵੱਲੋਂ CBI ਜਾਂਚ ਦੀ ਮੰਗ, ਕਿਹਾ- ‘ਖਾਣੇ ‘ਚ ਕੁਝ ਮਿਲਾਇਆ ਸੀ’
ਇਸ ਛਾਪੇਮਾਰੀ ਦੀ ਖ਼ਬਰ ਫੈਲਦਿਆਂ ਹੀ ਦਵਾਈ ਵਪਾਰੀਆਂ ਵਿੱਚ ਹਲਚਲ ਮਚ ਗਈ।ਦੱਸਿਆ ਜਾ ਰਿਹਾ ਹੈ ਕਿ ਟੀਮਾਂ ਇਸ ਦਵਾਈ ਵਪਾਰੀ ਦੇ ਘਰ ਸਣੇ 8 ਤੋਂ 10 ਥਾਵਾਂ ‘ਤੇ ਛਾਪੇਮਾਰੀ ਕਰਨ ਗਈਆਂ ਹਨ, ਜਿਸ ਵਿੱਚ ਸੀ.ਐਮ.ਸੀ., ਡੀ.ਐਮ.ਸੀ., ਸਿਵਲ ਹਸਪਤਾਲ ਨੇੜੇ ਮੈਡੀਕਲ ਸਟੋਰ, ਪੱਖੋਵਾਲ ਰੋਡ ‘ਤੇ ਸਟੋਰ, ਫਾਰਮ ਹਾਊਸ ਅਤੇ ਪ੍ਰਾਈਵੇਟ ਹਸਪਤਾਲ ਆਦਿ ਦੀ ਚੈਕਿੰਗ ਕੀਤੀ ਜਾ ਰਹੀ ਹੈ। ਕਾਗਜ਼ਾਂ ਵਿੱਚ ਹੇਰਾਫੇਰੀ ਦਾ ਮਾਮਲਾ ਦੱਸਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: