ਯੂਕਰੇਨ ਦੇ ਰਾਸ਼ਟਰਪਤੀ ਜੇਲੇਂਲਕੀ ਨੇ ਯੂਕਰੇਨ ਨੂੰ ਰੂਸੀ ਹਮਲਿਆਂ ਤੋਂ ਬਚਾਉਣ ਲਈ ਪੱਛਮੀ ਦੇਸ਼ਾਂ ਦੇ ਅਧੂਰੇ ਵਾਅਦਿਆਂ ਦੀ ਨਿੰਦਾ ਕੀਤੀ ਹੈ। ਜੇਲੇਂਸਕੀ ਨੇ ਕਿਹਾ ਕਿ 13 ਦਿਨ ਹੋ ਗਏ ਹਨ, ਅਸੀਂ ਵਾਅਦੇ ਸੁਣ ਰਹੇ ਹਾਂ। 13 ਦਿਨ ਵਿਚ ਸਾਨੂੰ ਦੱਸਿਆ ਗਿਆ ਕਿ ਸਾਨੂੰ ਹਵਾ ‘ਚ ਮਦਦ ਕੀਤੀ ਜਾਵੇਗੀ, ਜੋ ਸਾਡੇ ਕੋਲ ਪਹੁੰਚਾਏ ਜਾਣਗੇ ਪਰ ਇਸ ਦੀ ਜ਼ਿੰਮੇਵਾਰੀ ਉਨ੍ਹਾਂ ਲੋਕਾਂ ‘ਤੇ ਵੀ ਹੈ ਜੋ 13 ਦਿਨਾਂ ਤੱਕ ਪੱਛਮ ਵਿਚ ਫੈਸਲਾ ਲੈਣ ਵਿਚ ਸਮਰੱਥ ਨਹੀਂ ਸਨ, ਉਨ੍ਹਾਂ ਲੋਕਾਂ ‘ਤੇ ਜਿਨ੍ਹਾਂ ਨੇ ਰੂਸੀ ਹਤਿਆਰਿਆਂ ਤੋਂ ਯੂਕਰੇਨੀ ਆਸਮਾਨ ਨੂੰ ਸੁਰੱਖਿਅਤ ਨਹੀਂ ਕੀਤਾ।
ਇਸ ਤੋਂ ਪਹਿਲਾਂ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਇੱਕ ਜਾਨਵਰ ਦੱਸਦੇ ਹੋਏ, ਜੋ ਕਦੇ ਸੰਤੁਸ਼ਟ ਨਹੀਂ ਹੋਵੇਗਾ, ਜੇਲੇਂਸਕੀ ਨੇ ਪੱਛਮੀ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਕਿਚੱਲ ਰਹੇ ਯੁੱਧ ਯੂਕਰੇਨ ਵਿਚ ਨਹੀਂ ਰੁਕਣਗੇ ਤੇ ਬਾਕੀ ਦੁਨੀਆ ਨੂੰ ਵੀ ਪ੍ਰਭਾਵਿਤ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਉਨ੍ਹਾਂ ਕਿਹਾ ਕਿ ਹਰ ਕੋਈ ਇਹੀ ਸੋਚਦਾ ਹੈ ਕਿ ਅਸੀਂ ਅਮਰੀਕਾ ਜਾਂ ਕੈਨੇਡਾ ਤੋਂ ਬਹੁਤ ਦੂਰ ਹਾਂ। ਨਹੀਂ, ਅਸੀਂ ਆਜ਼ਾਦੀ ਦੇ ਇਸ ਖੇਤਰ ਵਿਚ ਹਾਂ ਤੇ ਜਦੋਂ ਅਧਿਕਾਰਾਂ ਤੇ ਆਜ਼ਾਦੀ ਦੀਆਂ ਸਰਹੱਦਾਂ ਦਾ ਉਲੰਘਣ ਕੀਤਾ ਜਾ ਰਿਹਾ ਹੈ ਤੇ ਕਦਮ ਵਧਾਇਆ ਜਾ ਰਿਹਾ ਹੈ ਤੁਹਾਨੂੰ ਸਾਡੀ ਰੱਖਿਆ ਕਰਨੀ ਹੋਵੇਗੀ ਕਿਉਂਕਿ ਅਸੀਂ ਪਹਿਲਾਂ ਆਵਾਂਗੇ, ਤੁਸੀਂ ਦੂਜੇ ਨੰਬਰ ‘ਤੇ ਆਓਗੇ ਕਿਉਂਕਿ ਇਹ ਜਾਨਵਰ ਜਿੰਨੇ ਜ਼ਿਆਦਾ ਖਾਏਗਾ, ਉਹ ਹੋਰ ਵੱਧ ਤੋਂ ਵੱਧ ਚਾਹੁੰਦਾ ਹੈ।
ਯੂਕਰੇਨ ਦੇ ਹਵਾਈ ਖੇਤਰ ਨੂੰ ਸੁਰੱਖਿਅਤ ਕਰਨ ਦੀ ਆਪਣੀ ਅਪੀਲ ਨੂੰ ਦੁਹਰਾਉਂਦੇ ਹੋਏ ਜੇਲੇਂਸਕੀ ਨੇ ਕਿਹਾ ਕਿ ਅਸੀਂ ਰੂਸ ਨੂੰ ਸਿਰਫ ਇਥੇ ਸਰਗਰਮ ਹੋਣ ਦੀ ਇਜਾਜ਼ਤ ਨਹੀਂ ਦੇ ਸਕੇ ਕਿਉਂਕਿਉਹ ਸਾਡੇ ‘ਤੇ ਬੰਬਾਰੀ ਕਰ ਰਹੇ ਹਨ, ਉਹ ਮਿਜ਼ਾਈਲ, ਹੈਲੀਕਾਪਟਰ, ਜੈੱਟ ਫਾਈਟਰਸ ਭੇਜ ਰਹੇ ਹਨ। ਅਸੀਂ ਆਪਣੇ ਆਕਾਸ਼ ਨੂੰ ਕੰਟਰੋਲ ਨਹੀਂ ਕਰਦੇ ਹਾਂ। ਜੇਲੇਂਸਕੀ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਮਰੀਕੀ ਰਾਸ਼ਟਰਪੀਤ ਜੋ ਬਾਇਡੇਨ ਯੁੱਧ ਨੂੰ ਰੋਕਣ ਲਈ ਹੋਰ ਵੱਧ ਕਰ ਸਕਦੇ ਹਨ।