ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਗੈਂਗਸਟਰ ਰਾਣਾ ਕਾਂਧੋਵਾਲੀਆ ਦਾ ਕਤਲ ਜੱਗੂ ਭਗਵਾਨਪੁਰੀਆ ਨੇ ਕਰਵਾਇਆ ਸੀ। ਉਸ ਨੇ ਫੇਸਬੁੱਕ ‘ਤੇ ਇਕ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਦੇ ਨਾਲ ਹੀ ਰਾਣਾ ਕਾਂਧੋਵਾਲੀਆ ਦਾ ਪੋਸਟਮਾਰਟਮ ਕੀਤਾ ਗਿਆ ਹੈ।
ਮੈਡੀਕਲ ਕਾਲਜ ਦੀ ਫੌਰੈਂਸਿਕ ਲੈਬ ਦੇ ਮਾਹਰ ਨੇ ਪੋਸਟਮਾਰਟਮ ਕੀਤਾ, ਜਿਸ ਵਿੱਚ ਗੈਂਗਸਟਰ ਦੇ ਸਰੀਰ ਵਿੱਚੋਂ ਕੋਈ ਗੋਲੀ ਨਹੀਂ ਮਿਲੀ। ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਗੋਲੀਆਂ ਕਾਧੋਵਾਲੀਆ ਦੇ ਸਿਰ, ਛਾਤੀ, ਲੱਤ ਅਤੇ ਜਿਗਰ ਦੇ ਆਰ-ਪਾਰ ਹੋ ਗਈਆਂ। ਲਾਸ਼ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ, ਜੋ ਹੁਣ ਪਿੰਡ ਚਲੇ ਗਏ ਹਨ। ਸ਼ਾਮ ਨੂੰ ਉਥੇ ਅੰਤਿਮ ਸੰਸਕਾਰ ਕੀਤਾ ਜਾਏਗਾ।
ਜੱਗੂ ਭਗਵਾਨਪੁਰੀਆ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਲਿਖਿਆ ਹੈ ਕਿ ਇਸ ਦੀ ਜ਼ਿੰਮੇਵਾਰੀ ਉਹ ਤੇ ਗੋਲਡੀ ਬਰਾੜ ਲੈਂਦੇ ਹਨ। ਰਾਣਾ ਵੱਲੋਂ ਵਿੱਕੀ ਗੌਂਡਰ ਤੇ ਦਵਿੰਦਰ ਬੰਬੀਹਾ ਦਾ ਸਾਥ ਦੇਣ ਕਰਕੇ ਇਹ ਕਤਲ ਕੀਤਾ ਗਿਆ ਹੈ। ਰਾਣਾ ਨੇ ਉਨ੍ਹਾਂ ਦੇ ਗਰੁੱਪ ਦੇ ਬੰਦੇ ਖਿਲਾਫ ਦਵਿੰਦਰ ਬੰਬੀਹਾ ਦੀ ਮਦਦ ਕੀਤੀ ਸੀ। ਉਸ ਨੇ ਇਸ ਵਿੱਚ ਹੋਰ ਵੀ ਕੁਝ ਲੋਕਾਂ ਬਾਰੇ ਵੀ ਗੱਲ ਕੀਤੀ ਹੈ ਕਿ ਉਨ੍ਹਾਂ ਦਾ ਅਗਲਾ ਟਾਰਗੇਟ ਉਹ ਹਨ।
ਕੇਡੀ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਗੈਂਗਸਟਰ ਰਾਣਾ ਕੰਧੋਵਾਲੀਆ ਦੀ ਮੰਗਲਵਾਰ ਰਾਤ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਘਟਨਾ ਨੂੰ ਅੰਜਾਮ ਦੇਣ ਲਈ 5 ਨੌਜਵਾਨ ਸਵਿਫਟ ਕਾਰ ਵਿੱਚ ਆਏ ਸਨ। ਇੱਕ ਹੇਠਾਂ ਕਾਰ ਵਿੱਚ ਹੀ ਸੀ। 4 ਹਸਪਤਾਲ ਦੇ ਅੰਦਰ ਗਏ ਸਨ ਅਤੇ ਦੋ ਨੇ ਫਾਇਰਿੰਗ ਕੀਤੀ। ਇਸ ਦੇ ਨਾਲ ਹੀ ਪੁਲਿਸ ਨੇ ਗੈਂਗਸਟਰ ਦੀ ਲਾਸ਼ ਨੂੰ ਸਾਰੀ ਰਾਤ ਹਸਪਤਾਲ ਵਿੱਚ ਰੱਖਿਆ, ਕਿਉਂਕਿ ਜਿਵੇਂ ਹੀ ਕਾਂਧੋਵਾਲੀਆ ਦੇ ਕਤਲ ਦੀ ਖ਼ਬਰ ਫਲੀ, ਉਸਦੇ ਸਮਰਥਕ ਹਸਪਤਾਲ ਦੇ ਬਾਹਰ ਇਕੱਠੇ ਹੋ ਗਏ ਹਨ। ਇਸ ਲਈ ਪੁਲਿਸ ਮਾਹੌਲ ਖਰਾਬ ਹੋਣ ਦਾ ਡਰ ਸੀ।
ਇਹ ਵੀ ਪੜ੍ਹੋ : ਬਰਗਾੜੀ ਬੇਅਦਬੀ ਕਾਂਡ : ਪੰਜ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੇ ਭਾਈ ਧਿਆਨ ਸਿੰਘ ਮੰਡ ਨੂੰ ਚਿੱਠੀ ਲਿਖ ਕੇ ਦਿੱਤੀ ਸਫਾਈ
ਗੈਂਗਸਟਰ ਦੇ ਕਤਲ ਕੇਸ ਦੀ ਜਾਂਚ ਵਿੱਚ ਜੁਟੀ ਪੁਲਿਸ ਦੇ ਹੱਥਾਂ ਵਿੱਚ ਇੱਕ ਸੁਰਾਗ ਮਿਲਿਆ ਹੈ। ਹਸਪਤਾਲ ਦੇ ਸੀਸੀਟੀਵੀ ਫੁਟੇਜ ਵਿੱਚ ਪੁਲਿਸ ਨੇ 5 ਸ਼ੱਕੀ ਚਿਹਰੇ ਦੇਖੇ ਹਨ ਅਤੇ ਪਤਾ ਲੱਗਿਆ ਹੈ ਕਿ ਦੋਸ਼ੀ ਸਵਿਫਟ ਕਾਰ ਵਿੱਚ ਆਏ ਸਨ। ਪੁਲਿਸ ਨੇ ਕੁਝ ਹੋਰ ਸ਼ੱਕੀ ਲੋਕਾਂ ਦੀ ਸੂਚੀ ਵੀ ਤਿਆਰ ਕੀਤੀ ਹੈ।