ਵਿਧਾਨ ਸਭਾ ਚੋਣਾਂ ਨੂੰ ਹੁਣ ਕੁਝ ਦਿਨ ਹੀ ਬਾਕੀ ਹਨ ਤੇ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਝਟਕੇ ‘ਤੇ ਝਟਕੇ ਲੱਗ ਰਹੇ ਹਨ। ਅੱਜ ਖਰੜ ਤੋਂ ਟਿਕਟ ਕੱਟੇ ਜਾਣ ਤੋਂ ਨਾਰਾਜ਼ ਜਗਮੋਹਨ ਕੰਗ ਕਾਂਗਰਸ ਪਾਰਟੀ ਛੱਡ ਆਪਣੇ ਦੋਵੇਂ ਪੁੱਤਰਾਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਤਿੰਨ ਵਾਰ ਕੈਬਨਿਟ ਮੰਤਰੀ ਰਹਿ ਚੁੱਕੇ ਜਗਮੋਹਨ ਸਿੰਘ ਕੰਗ ਉਨ੍ਹਾਂ ਦੇ ਪੁੱਤਰ ਯੂਥ ਕਾਂਗਰਸੀ ਲੀਡਰ ਯਾਦਵਿੰਦਰ ਸਿੰਘ ਤੇ ਅਮਰਿੰਦਰ ਸਿੰਘ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਆਗੂ ਰਾਘਵ ਚੱਢਾ ਦੀ ਅਗਵਾਈ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ। ਦਰਅਸਲ ਉਹ ਖਰੜ ਹਲਕੇ ਤੋਂ ਕਾਂਗਰਸ ਤੋਂ ਆਪਣੇ ਬੇਟੇ ਯਾਦਵਿੰਦਰ ਕੰਗ ਲਈ ਟਿਕਟ ਦੀ ਮੰਗ ਕਰ ਰਹੇ ਸਨ।
ਪਰ ਕਾਂਗਰਸ ਵੱਲੋਂ ਹਿੰਦੂ ਉਮੀਦਵਾਰ ਵਿਜੇ ਕੁਮਾਰ ਸ਼ਰਮਾ ਨੂੰ ਇਥੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ। ਇਸ ‘ਤੇ ਜਗਮੋਹਨ ਕੰਗ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਇਲਜ਼ਾਮ ਲਾਏ ਕਿ ਉਨ੍ਹਾਂ ਦੀ ਮਿਲੀਭੁਗਤ ਨਾਲ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਪਹਿਲਾਂ ਆਪਣੇ ਪੁੱਤਰ ਨੂੰ ਆਜ਼ਾਦ ਉਮੀਦਵਾਰ ਵਜੋਂ ਉਤਾਰਨ ਦੀ ਧਮਕੀ ਵੀ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਕੰਗ ਨੇ ਕਿਹਾ ਸੀ ਕਿ ਕਾਂਗਰਸ ਦੇ ਸਰਵੇ ਵਿਚ ਖਰੜ ਸੀਟ ਤੋਂ ਮੇਰਾ ਨਾਂ ਸਭ ਤੋਂ ਅੱਗੇ ਸੀ। ਇਹ ਦੇਖ ਕੇ ਸੀ. ਐੱਮ. ਚੰਨੀ ਨੇ ਕਿਹਾ ਕਿ ਖਰੜ ਵਿਚ ਹਿੰਦੂ ਵੋਟ ਜ਼ਿਆਦਾ ਹੈ। ਪਿਛਲੇ 50 ਸਾਲ ਤੋਂ ਖਰੜ ਵਿਚ ਜੱਟ ਸਿੱਖ ਹੀ ਵਿਧਾਇਕ ਚੁਣੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਟਿਕਟ ਨਹੀਂ ਦਿੱਤੀ ਗਈ। ਕੰਗ ਨੇ ਕਿਹਾ ਕਿ ਕਾਂਗਰਸ ਵਿਚ ਹੁਣ ਵਫਾਦਾਰੀ ਦੀ ਕੀਮਤ ਨਹੀਂ ਰਹੀ। ਇਥੇ ਵੀ ਨੋਟ ਲਿਆਓ ਤੇ ਟਿਕਟ ਲੈ ਜਾਓ ਦਾ ਫਾਰਮੂਲਾ ਚੱਲ ਪਿਆ ਹੈ।