ਬੀਤੇ ਦਿਨੀਂ ਕੋਲਕਾਤਾ ਐਨਕਾਊਂਟਰ ਵਿਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦਾ ਅੰਤਿਮ ਸਸਕਾਰ ਅੱਜ ਫਿਰ ਤੋਂ ਟਾਲ ਦਿੱਤਾ ਗਿਆ। ਪ੍ਰਸ਼ਾਸਨ ਵੱਲੋਂ ਪੋਸਟਮਾਰਟਮ ਤੋਂ ਇਨਕਾਰ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਇਹ ਫੈਸਲਾ ਲਿਆ ਗਿਆ।
ਹੁਣ ਜੈਪਾਲ ਭੁੱਲਰ ਦੇ ਪਿਤਾ ਇਨਸਾਫ ਲਈ ਹਾਈਕੋਰਟ ਦੀ ਸ਼ਰਨ ‘ਚ ਜਾਣਗੇ। ਜੈਪਾਲ ਭੁੱਲਰ ਦੇ ਪਿਤਾ ਨੇ ਇਸ ਨੂੰ ਫੇਕ ਇਨਕਾਊਂਟਰ ਦੱਸਿਆ ਤੇ ਕਿਹਾ ਕਿ ਉਨ੍ਹਾਂ ਦੇ ਪੁੱਤ ਦੇ ਗੰਭੀਰ ਸੱਟਾਂ ਲੱਗੀਆਂ ਹਨ ਤੇ ਜਦੋਂ ਤੱਕ ਉਸ ਦਾ ਪੋਸਟਮਾਰਟਮ ਨਹੀਂ ਕਰਵਾਇਆ ਜਾਂਦਾ, ਸਸਕਾਰ ਨਹੀਂ ਕੀਤਾ ਜਾਵੇਗਾ। ਜੈਪਾਲ ਭੁੱਲਰ ਨੂੰ ਆਖਰੀ ਵਾਰ ਦੇਖਣ ਲਈ ਤੇ ਉਸ ਦੀ ਚਿਤਾ ਨੂੰ ਅਗਨੀ ਦੇਣ ਲਈ ਉਸ ਦੇ ਭਰਾ ਅੰਮ੍ਰਿਤ ਭੁੱਲਰ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ। ਭਾਰੀ ਸੁਰੱਖਿਆ ਬਲ ਸਣੇ ਅੰਮ੍ਰਿਤ ਭੁੱਲਰ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ। ਅੰਮ੍ਰਿਤ ਭੁੱਲਰ ਜਿਸ ਨੂੰ ਉਸ ਦੇ ਪਿਤਾ ਵੱਲੋਂ ਵਿਦੇਸ਼ ਭੇਜਿਆ ਗਿਆ ਸੀ ਪਰ ਵਿਦੇਸ਼ੋਂ ਪਰਤਣ ਤੋਂ ਬਾਅਦ ਸੋਨਾ ਚੋਰੀ ਦੇ ਮਾਮਲੇ ਵਿਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫਿਲਹਾਲ ਉਹ ਜੇਲ੍ਹ ਵਿਚ ਬੰਦ ਹੈ ਤੇ ਅੱਜ ਭਰਾ ਦੇ ਆਖਰੀ ਦਰਸ਼ਨਾਂ ਲਈ ਉਸ ਨੂੰ ਜੇਲ੍ਹ ਤੋਂ ਭਾਰੀ ਸੁਰੱਖਿਆ ਬਲ ਨਾਲ ਬਾਹਰ ਕੱਢਿਆ ਗਿਆ ਸੀ।
ਸਸਕਾਰ ਨਾ ਹੋਣ ਕਾਰਨ ਅੰਮ੍ਰਿਤ ਭੁੱਲਰ ਨੂੰ ਵਾਪਸ ਜੇਲ੍ਹ ਵਿਚ ਭੇਜ ਦਿੱਤਾ ਗਿਆ। ਇਸ ਦੌਰਾਨ ਅੰਮ੍ਰਿਤ ਭੁੱਲਰ ਆਪਣੀ ਮਾਂ ਨਾਲ ਗੱਲਾਂ ਕਰਦੇ ਹੋਏ ਦੇਖਿਆ ਗਿਆ। ਮਾਂ ਰੋਂਦੀ ਕੁਰਲਾਉਂਦੀ ਹੋਈ ਪੁੱਤਰ ਨਾਲ ਗੱਲਾਂ ਕਰ ਰਹੀ ਹੈ ਤੇ ਅੰਮ੍ਰਿਤ ਭੁੱਲਰ ਵੱਲੋਂ ਵੀ ਜੈਪਾਲ ਭੁੱਲਰ ਦੀ ਐਨਕਾਊਂਟਰ ‘ਤੇ ਸਵਾਲ ਚੁੱਕੇ ਗਏ ਹਨ।
ਇਹ ਵੀ ਪੜ੍ਹੋ : ਪਿਤਾ ਨੇ ਰੋਕਿਆ Jaipal Bhullar ਦਾ ਸਸਕਾਰ, ਦੇਖੋ LIVE, ਕਹਿੰਦੇ “ਮੇਰੇ ਪੁੱਤ ਦਾ ਫੇਕ Encounter ਹੋਇਆ …
ਗੈਂਗਸਟਰ ਦੇ ਪਿਤਾ ਨੇ ਕਿਹਾ ਕਿ ਬੰਗਾਲ ਪੁਲਿਸ ਨੇ ਉਸ ਨਾਲ ਫੇਕ ਐਨਕਾਊਂਟਰ ਕੀਤਾ ਸੀ। ਉਸ ਦੇ ਸਰੀਰ ‘ਤੇ ਬਹੁਤ ਸਾਰੇ ਫ੍ਰੈਕਚਰ ਹਨ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਪਹਿਲਾਂ ਉਸ ਨਾਲ ਮਾਰਕੁੱਟ ਕੀਤੀ ਗਈ ਹੈ ਅਤੇ ਫਿਰ ਉਸ ਦਾ ਐਨਕਾਊਂਟਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਜੈਪਾਲ ਦਾ ਪੋਸਟ ਮਾਰਟਮ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪਰਿਵਾਰ ਉਸ ਦਾ ਅੰਤਿਮ ਸੰਸਕਾਰ ਨਹੀਂ ਕਰੇਗਾ।
ਜਗਰਾਓਂ ਵਿੱਚ ਦੋ ਏਐਸਆਈਜ਼ ਦਾ ਕਤਲ ਕਰਨ ਵਾਲੇ ਇਨ੍ਹਾਂ ਦੋਹਾਂ ਗੈਂਗਸਟਰਾਂ ਦਾ ਬੀਤੇ ਦਿਨੀਂ ਕੋਲਕਾਤਾ ਵਿੱਚ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਸੀ। ਗੈਂਗਸਟਰ ਜੈਪਾਲ ਭੁੱਲਰ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ ਅਤੇ ਅਪਰਾਧ ਦੀ ਦੁਨੀਆ ਵਿੱਚ ਬਹੁਤ ਵੱਡਾ ਮੰਨਿਆ ਜਾਂਦਾ ਸੀ। ਪੁਲਿਸ ਨੇ ਉਸ ‘ਤੇ ਇਨਾਮ ਰੱਖਿਆ ਹੋਇਆ ਸੀ। ਪੰਜਾਬ ਪੁਲਿਸ ਲੰਬੇ ਸਮੇਂ ਤੋਂ ਉਸ ਦੀ ਭਾਲ ਕਰ ਰਹੀ ਸੀ। ਇਸ ਤੋਂ ਇਲਾਵਾ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਯੂ.ਪੀ ਵਿਚ ਵੀ ਕਈ ਕੇਸ ਦਰਜ ਸਨ।
ਇਹ ਵੀ ਪੜ੍ਹੋ : ਚੰਗੀ ਪਹਿਲ : ਭੀਖੀ ਪਿੰਡ ਜ਼ਿਲ੍ਹਾ ਲੁਧਿਆਣਾ ਦਾ ਪਹਿਲਾ ਪਿੰਡ ਬਣਿਆ, ਜਿਥੇ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ ਕੀਤਾ ਗਿਆ 100 ਫੀਸਦੀ ਟੀਕਾਕਰਨ