ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਨੇ ਗੰਨੇ ਦੀ ਕੀਮਤ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਸ਼ਨੀਵਾਰ ਨੂੰ ਜਲੰਧਰ ਵਿੱਚ ਰੇਲਵੇ ਟਰੈਕ ਅਤੇ ਇੱਕ ਰਾਸ਼ਟਰੀ ਰਾਜ ਮਾਰਗ ਜਾਮ ਕਰ ਦਿੱਤਾ। ਇਸ ਨਾਲ ਗੱਡੀਆਂ ਦੀ ਆਵਾਜਾਈ ਅਤੇ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ। ਫ਼ਿਰੋਜ਼ਪੁਰ ਡਿਵੀਜ਼ਨ ਦੇ ਰੇਲਵੇ ਅਧਿਕਾਰੀਆਂ ਦੇ ਅਨੁਸਾਰ, 50 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ। ਇਸ ਦੇ ਨਾਲ ਹੀ, 54 ਰੇਲ ਗੱਡੀਆਂ ਨੂੰ ਜਾਂ ਤਾਂ ਮੋੜ ਦਿੱਤਾ ਗਿਆ ਜਾਂ ਉਨ੍ਹਾਂ ਦੀ ਮੰਜ਼ਿਲ ਤੋਂ ਪਹਿਲਾਂ ਰੋਕ ਦਿੱਤਾ ਗਿਆ।
ਅੰਮ੍ਰਿਤਸਰ-ਦਿੱਲੀ ਵਿਚਕਾਰ ਚੱਲਣ ਵਾਲੀ ਸ਼ਤਾਬਦੀ ਨੰਬਰ 02014 ਨੂੰ ਸਵੇਰੇ ਹੀ ਲੁਧਿਆਣਾ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਰੇਲਵੇ ਅਧਿਕਾਰੀ ਸ਼ਾਮ 4 ਵਜੇ ਇੱਕ ਵਾਰ ਫਿਰ ਵਿਚਾਰ ਕਰਨਗੇ ਅਤੇ ਟਰੇਨਾਂ ਨੂੰ ਉਦੋਂ ਹੀ ਰਵਾਨਾ ਕੀਤਾ ਜਾਵੇਗਾ ਜਦੋਂ ਸਥਿਤੀ ਆਮ ਹੋ ਜਾਵੇਗੀ।
ਸੈਂਕੜੇ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਗੰਨੇ ਦੇ ਬਕਾਏ ਅਤੇ ਗੰਨੇ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਸਬੰਧਤ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਪੰਜਾਬ ਸਰਕਾਰ ‘ਤੇ ਦਬਾਅ ਪਾਉਣ ਲਈ ਅਣਮਿੱਥੇ ਸਮੇਂ ਲਈ ਅੰਦੋਲਨ ਸ਼ੁਰੂ ਕੀਤਾ। ਸ਼ਨੀਵਾਰ ਨੂੰ, ਉਨ੍ਹਾਂ ਨੇ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਨਾਕਾਬੰਦੀ ਹਟਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਐਮਰਜੈਂਸੀ ਸੇਵਾ ਵਾਲੇ ਵਾਹਨਾਂ ਦੀ ਆਵਾਜਾਈ ਦੀ ਆਗਿਆ ਦਿੱਤੀ ਗਈ ਹੈ। ਪ੍ਰਦਰਸ਼ਨਕਾਰੀਆਂ ਨੇ ਜਲੰਧਰ-ਫਗਵਾੜਾ ਕੌਮੀ ਮਾਰਗ ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਧੰਨੋਵਾਲੀ ਨੇੜੇ ਜਾਮ ਕਰ ਦਿੱਤਾ।
ਇਸ ਵਿਰੋਧ ਕਾਰਨ ਜਲੰਧਰ, ਅੰਮ੍ਰਿਤਸਰ, ਪਠਾਨਕੋਟ ਵਿੱਚ ਆਵਾਜਾਈ ਪ੍ਰਭਾਵਿਤ ਹੋਈ ਹੈ। ਪ੍ਰਸ਼ਾਸਨ ਨੇ ਵਾਹਨਾਂ ਨੂੰ ਕੁਝ ਬਦਲਵੇਂ ਮਾਰਗਾਂ ‘ਤੇ ਮੋੜ ਦਿੱਤਾ ਹੈ। ਜਲੰਧਰ-ਚੇਰੂ ਸੈਕਸ਼ਨ ‘ਤੇ ਬੈਠੇ ਕਿਸਾਨਾਂ ਨੇ ਜਲੰਧਰ ਵਿਚ ਲੁਧਿਆਣਾ-ਅੰਮ੍ਰਿਤਸਰ ਅਤੇ ਲੁਧਿਆਣਾ-ਜੰਮੂ ਰੇਲ ਮਾਰਗਾਂ ਨੂੰ ਰੋਕ ਦਿੱਤਾ ਹੈ, ਜਿਸ ਨਾਲ ਅੰਮ੍ਰਿਤਸਰ-ਨਵੀਂ ਦਿੱਲੀ (02030) ਅਤੇ ਅੰਮ੍ਰਿਤਸਰ-ਨਵੀਂ ਦਿੱਲੀ ਸ਼ਾਨ-ਏ-ਪੰਜਾਬ (04068) ਸਮੇਤ ਕਈ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ।
ਜਿਹੜੀਆਂ ਰੇਲ ਗੱਡੀਆਂ ਅੰਮ੍ਰਿਤਸਰ ਤੋਂ ਰੱਦ ਕੀਤੀਆਂ ਗਈਆਂ ਹਨ-
- ਅੰਮ੍ਰਿਤਸਰ-ਸੱਚਖੰਡ-04688- ਸਵੇਰੇ 4 ਵਜੇ
- ਅੰਮ੍ਰਿਤਸਰ -ਨਾਂਦੇੜ – 02716 – ਸਵੇਰੇ 4.25 ਵਜੇ
- ਅੰਮ੍ਰਿਤਸਰ -ਚੰਡੀਗੜ੍ਹ – 04542 – ਸਵੇਰੇ 5.10 ਵਜੇ
- ਅੰਮ੍ਰਿਤਸਰ- ਲਾਲ ਕੂਆਂ- 04684 – ਸਵੇਰੇ 5.55 AM
- ਅੰਮ੍ਰਿਤਸਰ – ਨਵੀਂ ਦਿੱਲੀ – 04666 – ਸਵੇਰੇ 6.15 ਵਜੇ
- ਅੰਮ੍ਰਿਤਸਰ – ਹਾਵੜਾ – 02054 – ਸਵੇਰੇ 6.50 ਵਜੇ
- ਅੰਮ੍ਰਿਤਸਰ – ਬਾਂਦਰਾ ਟਰਮੀਨਲ – 02926 – ਸਵੇਰੇ 7.50 ਵਜੇ
- ਅੰਮ੍ਰਿਤਸਰ – ਕਟਿਹਾਰ – 05734 – ਸਵੇਰੇ 8.25 ਵਜੇ
- ਅੰਮ੍ਰਿਤਸਰ – ਸ਼ਿਵਾਜੀ ਟਰਮੀਨਸ ਮੁੰਬਈ – ਸਵੇਰੇ 8.45 ਵਜੇ
- ਅੰਮ੍ਰਿਤਸਰ – ਨੰਗਲ ਡੈਮ – 04537 – ਦੁਪਹਿਰ 2 ਵਜੇ
- ਅੰਮ੍ਰਿਤਸਰ – ਨਵੀਂ ਦਿੱਲੀ – 04068 – ਦੁਪਹਿਰ 3.10 ਵਜੇ
- ਅੰਮ੍ਰਿਤਸਰ – ਨਵੀਂ ਦਿੱਲੀ – 02030 – ਬਾਅਦ ਦੁਪਹਿਰ 4.50 ਵਜੇ
- ਅੰਮ੍ਰਿਤਸਰ – ਚੰਡੀਗੜ੍ਹ – 04562 – ਸ਼ਾਮ 5.20 ਵਜੇ
- ਪਠਾਨਕੋਟ-ਅੰਮ੍ਰਿਤਸਰ-ਦਿੱਲੀ- 04078- ਸ਼ਾਮ 5 ਵਜੇ
ਇਹ ਵੀ ਪੜ੍ਹੋ : ਪਠਾਨਕੋਟ ‘ਚ ਮੈਰਾਥਨ ਦੌਰਾਨ ਫੌਜੀਆਂ ਦੀ ਵਿਗੜੀ ਤਬੀਅਤ, ਇੱਕ ਦੀ ਮੌਤ
ਸ਼੍ਰੀ ਵੈਸ਼ਨੋ ਦੇਵੀ ਤੋਂ ਚੱਲਣ ਵਾਲੀਆਂ ਟ੍ਰੇਨਾਂ ਵੀ ਰੱਦ ਕਰ ਦਿੱਤੀਆਂ ਗਈਆਂ
- ਸ਼੍ਰੀ ਵੈਸ਼ਨੋ ਦੇਵੀ ਤੋਂ ਅੰਬੇਡਕਰ ਨਗਰ – 02920 – ਸਵੇਰੇ 8.35 ਵਜੇ
- ਸ਼੍ਰੀ ਵੈਸ਼ਨੋ ਦੇਵੀ ਤੋਂ ਨਵੀਂ ਦਿੱਲੀ – 04034 – ਦੁਪਹਿਰ 2.95 ਵਜੇ
- ਜੰਮੂ ਤਵੀ ਤੋਂ ਵਾਰਾਣਸੀ – 02238 – ਦੁਪਹਿਰ 2 ਵਜੇ
- ਸ਼੍ਰੀ ਵੈਸ਼ਨੋ ਦੇਵੀ ਤੋਂ ਨਵੀਂ ਦਿੱਲੀ – 22440 – ਦੁਪਹਿਰ 3 ਵਜੇ