ਇਟਲੀ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੱਥੇ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਭੰਗਾਲਾ ਦੇ ਇੱਕ ਪੰਜਾਬੀ ਪਰਿਵਾਰ ਦੀ ਹੋਣਹਾਰ ਧੀ ਮਨਰੂਪ ਕੌਰ ਨੇ ਇਟਾਲੀਅਨ ਨੇਵੀ ਵਿੱਚ ਭਰਤੀ ਹੋ ਕੇ ਪੰਜਾਬ ਦੇ ਨਾਲ-ਨਾਲ ਪੂਰੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਮਨਰੂਪ ਕੌਰ ਦੇ ਪਿਤਾ ਭੁਪਿੰਦਰ ਸਿੰਘ ਅਤੇ ਮਾਤਾ ਜਸਵਿੰਦਰ ਕੌਰ ਇਟਲੀ ਦੇ ਵਿਸੇਂਜ਼ਾ ਨੇੜੇ ਕਸਬਾ ਚਿਆਂਪੋ ਵਿਖੇ ਰਹਿੰਦੇ ਹਨ।
ਜਾਣਕਾਰੀ ਅਨੁਸਾਰ ਮਨਰੂਪ ਨੇ ਇਟਾਲੀਅਨ ਜਲ ਸੈਨਾ ਵਿੱਚ ਸ਼ਾਮਲ ਹੋਣ ਦੇ ਉਦੇਸ਼ ਨਾਲ ਪਿਛਲੇ ਸਾਲ ਇਟਲੀ ਦੇ ਰੱਖਿਆ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਜਲ ਸੈਨਾ ਦੀਆਂ ਅਸਾਮੀਆਂ ਲਈ ਅਰਜ਼ੀ ਦਿੱਤੀ ਸੀ। ਇਸ ਇਮਤਿਹਾਨ ਵਿੱਚ ਉਸ ਨੇ ਕਈ ਔਖੇ ਸਵਾਲਾਂ ਦੇ ਜਵਾਬ ਦਿੰਦਿਆਂ ਲਿਖਤੀ ਪ੍ਰੀਖਿਆ ਵਿੱਚ 82 ਫੀਸਦੀ ਅੰਕ ਹਾਸਲ ਕੀਤੇ।
ਇਹ ਵੀ ਪੜ੍ਹੋ : CM ਅਰਵਿੰਦ ਕੇਜਰੀਵਾਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਦਿੱਲੀ ਪੁਲਿਸ ਨੇ ਮੁਲਜ਼ਮ ਦੀ ਕੀਤੀ ਸ਼ਨਾਖਤ
ਜਿਸ ‘ਤੋਂ ਬਾਅਦ ਵਿੱਚ ਉਸਨੇ ਆਪਣੇ ਰੋਜ਼ਾਨਾ ਅਭਿਆਸ ਦੀ ਬਦੌਲਤ, ਸਰੀਰਕ ਪ੍ਰੀਖਿਆ ਵਿੱਚ ਵੀ ਸਾਰੇ ਟੈਸਟ ਪਾਸ ਕੀਤੇ ਅਤੇ ਇੱਕ ਇਟਾਲੀਅਨ ਨੇਵੀ ਅਫਸਰ ਬਣਨ ਦੇ ਆਪਣੇ ਸੁਪਨੇ ਨੂੰ ਸਾਕਾਰ ਕੀਤਾ।ਮਨਰੂਪ ਕੌਰ ਇਟਲੀ ਦੇ ਸਾਰਡੀਨੀਆ ਸੂਬੇ ਵਿੱਚ ਸਥਿਤ ਇਟਾਲੀਅਨ ਨੇਵੀ ਦੇ ਮੈਡਾਲੇਨਾ ਟਰੇਨਿੰਗ ਸੈਂਟਰ ਵਿੱਚ 5 ਹਫ਼ਤਿਆਂ ਦੀ ਨਿਯਮਤ ਸਿਖਲਾਈ ਤੋਂ ਬਾਅਦ ਹੁਣ ਮੋਨਫਾਲਕੋਨ ਵਿਖੇ ਇਟਾਲੀਅਨ ਨੇਵੀ ਦੇ ਇੱਕ ਹਿੱਸੇ ਵਜੋਂ ਸੇਵਾ ਨਿਭਾ ਰਹੀ ਹੈ।
ਇਸ ਸਬੰਧੀ ਮਨਰੂਪ ਕੌਰ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਨੇ ਹਮੇਸ਼ਾ ਉਸ ਨੂੰ ਇਟਲੀ ਦੀ ਜਲ ਸੈਨਾ ਵਿਚ ਭਰਤੀ ਹੋਣ ਲਈ ਉਤਸ਼ਾਹਿਤ ਕੀਤਾ ਅਤੇ ਹਰ ਕਦਮ ‘ਤੇ ਉਸ ਦਾ ਸਾਥ ਦਿੱਤਾ। ਮਨਰੂਪ ਦੇ ਮਾਪਿਆਂ ਨੇ ਵੀ ਆਪਣੀ ਬੇਟੀ ਦੀ ਇਸ ਵਿਲੱਖਣ ਪ੍ਰਾਪਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: