Journalist police nail biting: ਜਲੰਧਰ : ਪਿਛਲੇ ਦਿਨੀਂ ਮੁਹਾਲੀ ਵਿੱਚ ਕਵਰੇਜ਼ ਕਰ ਰਹੇ ਪੰਜਾਬੀ ਅਖ਼ਬਾਰ ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਨੂੰ ਪੁਲਿਸ ਦੇ ਦੋ ਏ.ਐਸ.ਆਈ. ਨੇ ਅਗਵਾ ਕਰ ਕੇ ਉਸ ਦੀ ਥਾਣੇ ਵਿੱਚ ਲਿਜਾ ਕੇ ਭਾਰੀ ਮਾਰ ਕੁੱਟ ਕੀਤੀ ਸੀ ਅਤੇ ਗੁਰਸਿੱਖ ਹੋਣ ਕਰਕੇ ਕਕਾਰਾਂ ਦੀ ਬੇਅਦਬੀ ਕੀਤੀ ਸੀ। ਜਦੋਂ ਏ.ਐਸ.ਆਈ. ਉਸ ਦੀ ਕੁੱਟਮਾਰ ਕਰ ਰਹੇ ਸਨ ਤਾਂ ਥਾਣੇ ਵਿੱਚ ਬੈਠੇ ਐਸ.ਐਚ.ਓ. ਨੇ ਚੀਕਾਂ ਸੁਣ ਕੇ ਉਹ ਦੋ ਏ.ਐਸ.ਆਈ. ਤੋਂ ਮੇਜਰ ਸਿੰਘ ਨੂੰ ਛੁਡਵਾਇਆ ਸੀ। ਸੱਟਾਂ ਜ਼ਿਆਦਾ ਹੋਣ ਕਰਕੇ ਪੱਤਰਕਾਰ ਮੇਜਰ ਸਿੰਘ ਨੂੰ ਸਥਾਨਕ ਮੁਹਾਲੀ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ ਜੋ ਹੁਣ ਵੀ ਜ਼ੇਰੇ ਇਲਾਜ਼ ਹੈ। ਇਸ ਤਸ਼ੱਦਦ ਦੀ ਗੰਭੀਰਤਾ ਨੂੰ ਲੈਂਦੇ ਹੋਏ ਸਥਾਨਕ ਐਸ.ਐਸ.ਪੀ. ਨੇ ਪਹਿਲਾ ਦੋਸ਼ੀਆਂ ਨੂੰ ਲਾਇਨ ਹਾਜ਼ਰ ਕੀਤਾ ਅਤੇ ਉਨ੍ਹਾਂ ਵਲੋਂ ਕੀਤੇ ਤਸ਼ੱਦਦ ਕਰਕੇ ਉਨ੍ਹਾਂ ਦੋ ਏ.ਐਸ.ਆਈ. ਨੂੰ ਮੁਅੱਤਲ ਕਰ ਦਿੱਤਾ ਸੀ, ਪਰ ਹੁਣ ਤੱਕ ਉਨ੍ਹਾਂ ਦੋਸ਼ੀਆਂ ਵਿਰੁੱਧ ਕੋਈ ਪਰਚਾ ਨਹੀਂ ਦਰਜ ਕੀਤਾ ਗਿਆ।