ਪੰਜਾਬ ਵਿਧਾਨ ਸਭਾ ਦੇ ਦੋ ਰੋਜ਼ਾ ਵਿਸ਼ੇਸ਼ ਸੈਸ਼ਨ ਦੇ ਆਖ਼ਰੀ ਦਿਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ‘ਤੇ ਸਖ਼ਤ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਕੇਂਦਰ ਨੇ ਸਾਰੇ ਰਾਜਾਂ ਵਿੱਚ ਇੱਕ ਬੰਦੇ ਨੂੰ ਰਾਜਪਾਲ ਵਜੋੰ ਤਾਇਨਾਤ ਕੀਤਾ ਹੈ, ਉਹ ਜਿਨ੍ਹਾਂ ਸੂਬਿਆਂ ਵਿੱਚ ਤਾਇਨਾਤ ਹਨ ਉਨ੍ਹਾਂ ਦੇ ਮੁੱਖ ਮੰਤਰੀਆਂ ਨਾਲ ਹੰਗਾਮਾ ਨਹੀਂ ਕਰਦੇ ਜਾਂ ਫਿਰ ਕੋਈ ਚਿੱਠੀ ਨਹੀਂ ਲਿਖਦੇ ਤਾਂ ਉਨ੍ਹਾਂ ਕੋਲ ਕੇਂਦਰ ਤੋਂ ਫੋਨ ਆ ਜਾਂਦਾ ਹੈ ਕਿ ਤੁਸੀਂ ਕੰਮ ਕਿਉਂ ਨਹੀਂ ਕਰ ਰਹੇ।
ਰਾਜਪਾਲ ਵੱਲੋਂ ਲਿਖੀਆਂ ਚਿੱਠੀਆਂ ਨੂੰ ‘ਲਵ ਲੈਟਰ’ ਦੱਸਦਿਆਂ CM ਮਾਨ ਨੇ ਕਿਹਾ ਕਿ ਉਹ ਲਿਖਦੇ ਹਨ, ਕਈ ਸਵਾਲਾਂ ਦੇ ਜਵਾਬ ਵੀ ਪੁੱਛਦੇ ਹਨ। ਮੈਂ ਕਈ ਸਵਾਲਾਂ ਦੇ ਜਵਾਬ ਵੀ ਦਿੱਤੇ ਹਨ। ਅਤੇ ਸਮਾਂ ਮਿਲਣ ‘ਤੇ ਹੋਰ ਸਵਾਲਾਂ ਦੇ ਜਵਾਬ ਵੀ ਉਨ੍ਹਾਂ ਵੱਲੋਂ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸਿਰਫ਼ ਚਿੱਠੀਆਂ ਲਿਖਣਾ ਹੀ ਰਾਜਪਾਲ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਰਾਜਪਾਲ ਦੀ ਜ਼ਿੰਮੇਵਾਰੀ ਹੈ ਕਿ ਉਹ ਸਰਕਾਰ ਲਈ ਆਵਾਜ਼ ਉਠਾਉਣ। ਕੇਂਦਰ ਤੋਂ RDF ਫੰਡਾਂ ਦੀ ਮੰਗ ਕੀਤੀ ਜਾਵੇ। ਸਗੋਂ ਉਹ ਤਾਂ ਇਸ ਦੇ ਉਲਟ ਕਰਦੇ ਹਨ, ਪੰਜਾਬ ਯੂਨੀਵਰਸਿਟੀ ਦੇ ਮੁੱਦੇ ‘ਤੇ ਹਰਿਆਣਾ ਦਾ ਪੱਖ ਲੈਂਦੇ ਹਨ।
ਇਹ ਵੀ ਪੜ੍ਹੋ : DGP ਨੂੰ ਲੈ ਕੇ ਪੁਲਿਸ ਐਕਟ ਸੋਧ ਬਿੱਲ ਨੂੰ ਮਿਲੀ ਵਿਧਾਨ ਸਭਾ ‘ਚ ਮਨਜ਼ੂਰੀ, ਚੱਲੇਗੀ ਮਾਨ ਸਰਕਾਰ ਦੀ ਮਰਜ਼ੀ
ਸੀ.ਐੱਮ. ਮਾਨ ਨੇ ਰਾਜਪਾਲ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਰਾਜਭਵਨ ਸੱਤਧਾਰੀ ਪਾਰਟੀ ਦੇ ਦਫਤਰ ਬਣ ਗਏ ਹਨ। ਨਾ ਕੋਈ ਪੈਸਾ ਆਉਣ ਦਿੰਦੇ ਹੈ ਅਤੇ ਨਾ ਹੀ ਕੋਈ ਸਕੀਮ ਆਉਣ ਦਿੰਦੇ ਹੈ। ਉਨ੍ਹਾਂ ਕਿਹਾ ਕਿ ਇਹ ਸਾਡਾ ਹੱਕ ਹੈ ਅਸੀਂ ਕੋਈ ਭੀਖ ਨਹੀਂ ਮੰਗ ਰਹੇ। ਆਰਡੀਐੱਫ ਦਾ ਪੈਸਾ ਸਾਡੀ ਪੰਜਾਬ ਸਰਕਾਰ ਦਾ ਹੈ ਜੋ 3622 ਕਰੋੜ ਰੁਪਏ ਹੈ। ਜੇ 3622 ਕਰੋੜ ਰੁਪਏ ਪੂਰੇ ਆਏ ਤਾਂ ਪੂਰੇ ਪੰਜਾਬ ਦੀ ਸੜਕਾਂ ਨੂੰ ਚਮਕਾ ਦਿੱਤਾ ਜਾਏਗਾ। ਮੰਡੀਆਂ ਅਬਾਦੀ ਵਧਣ ਨਾਲ ਸ਼ਹਿਰ ਵਿੱਚ ਆ ਗਈ ਹੈ ਉਨ੍ਹਾਂ ਨੂੰ ਸ਼ਹਿਰੋਂ ਬਾਹਰ ਬਣਾਇਆ ਜਾਵੇਗਾ। ਕੀ ਪੰਜਾਬ ਦੀ ਕੋਈ ਕੀਮਤ ਨਹੀਂ ਹੈ ਜਿਥੇ ਸ਼ਹੀਦੇਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਦੀ ਵੀ ਕੋਈ ਕੀਮਤ ਨਹੀਂ ਸਮਝੀ ਜਾ ਰਹੀ।
ਵੀਡੀਓ ਲਈ ਕਲਿੱਕ ਕਰੋ -: