ਕਹਿੰਦੇ ਹਨ ਰੱਬ ਹਰ ਪਾਸੇ ਨਹੀਂ ਹੋ ਸਕਦਾ ਇਸ ਲਈ ਉਸ ਨੇ ਮਾਂ ਬਣਾਈ ਪਰ ਅੱਜ ਦੀ ਕਲਯੁਗੀ ਮਾਂ ਨੂੰ ਆਪਣੇ ਜਿਗਰ ਦੇ ਟੋਟੇ ਨਾਲ ਵੀ ਪਿਆਰ ਨਹੀਂ ਰਿਹਾ, ਇਸੇ ਲਈ ਇੱਕ ਅਜਿਹੀ ਹੀ ਮਾਂ ਆਪਣੇ 9 ਮਹੀਨੇ ਦੇ ਬੱਚੇ ਨੂੰ ਰੋਂਦੇ-ਕੁਰਲਾਉਂਦੇ ਛੱਡ ਕੇ ਭੱਜ ਗਈ। ਬੱਚੇ ਦੀ ਮਾਂ ਨੂੰ ਲੱਭਣ ਦੀ ਪੁਲਿਸ ਦੀ ਕੋਸ਼ਿਸ਼ ਨੇ ਉਸ ਨੂੰ ਉਸ ਦੇ ਪਿਤਾ ਨਾਲ ਮਿਲਾ ਦਿੱਤਾ, ਨਹੀਂ ਤਾਂ ਪਤਾ ਨਹੀਂ ਕੀ ਹੁੰਦਾ।
ਮਾਮਲਾ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਨਾਲ ਜੁੜਿਆ ਹੈ। ਬੱਚੇ ਦੇ ਪਿਤਾ ਅਨਮੋਲ ਨੇ ਦੱਸਿਆ ਕਿ ਉਸ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ ਪਰ ਉਸ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਪਤਨੀ ਮਹੀਨਾ ਪਹਿਲਾਂ ਆਪਣੇ ਪੇਕੇ ਘਰ ਸਰਹਿੰਦ ਗਈ ਸੀ। ਮੰਗਲਵਾਰ ਨੂੰ ਉਸ ਦੀ ਪਤਨੀ ਨੇ 9 ਮਹੀਨੇ ਦੇ ਬੱਚੇ ਨੂੰ ਕਿਸੇ ਪਛਾਣ ਵਾਲੀ ਔਰਤ ਦੇ ਹੱਥ ਅੰਸ਼ ਭੇਜ ਦਿੱਤਾ, ਪਰ ਉਹ ਔਰਤ ਪੁੱਤਰ ਨੂੰ ਮੁਹੱਲੇ ਦੇ ਚੌਂਕ ‘ਤੇ ਇੱਕ ਕੁੜੀ ਨੂੰ ਫੜ ਕੇ ਫਰਾਰ ਹੋ ਗਈ। ਮੁਹੱਲੇ ਵਿੱਚ ਰੌਲਾ ਪੈ ਗਿਆ ਕਿ ਕੋਈ ਔਰਤ ਬੱਚੇ ਨੂੰ ਛੱਡ ਕੇ ਭੱਜ ਗਈ ਹੈ।
ਇਹ ਵੀ ਪੜ੍ਹੋ : ‘ਦੇਸ਼ ਨਿਕਾਲੇ’ ਦੇ ਵਿਰੋਧ, ਕੈਨੇਡਾ ‘ਚ ਧਰਨੇ ‘ਤੇ ਬੈਠੇ ਭਾਰਤੀ ਵਿਦਿਆਰਥੀ, ਪੰਜਾਬ ਨੇ ਕੇਂਦਰ ਤੋਂ ਮੰਗੀ ਮਦਦ
ਮਾਮਲਾ ਬੱਚੇ ਨਾਲ ਜੁੜਿਆ ਹੋਇਆ ਸੀ ਇਸ ਲਈ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ। ਪੁਲਿਸ ਨੂੰ ਉਦੋਂ ਰਾਹਤ ਮਿਲੀ, ਜਦੋਂ ਵਾਰਡ ਕੌਂਸਲਰ ਦੀ ਬਦੌਲਤ ਸੋਸ਼ਲ ਮੀਡੀਆ ਰਾਹੀਂ ਬੱਚੇ ਦੀ ਪਛਾਣ ਹੋਈ ਤੇ ਪਿਤਾ ਨੂੰ ਇਹ ਬੱਚਾ ਸੌਂਪਿਆ ਗਿਾ। ਪੁਲਿਸ ਨੇ ਬੱਚੇ ਦੇ ਪਰਿਵਾਰ ਨੂੰ ਲੱਭਣ ਲਈ ਉਸ ਦੀਆਂ ਤਸਵੀਰਾਂ ਵਾਇਰਲ ਕੀਤੀਆਂ। ਤਸਵੀਰਾਂ ਉਨ੍ਹਾਂ ਤੱਕ ਪਹੁੰਚੀਆਂ ਅਤੇ ਪਤਾ ਲੱਗਾ ਇਹ ਤਾਂ ਅੰਸ਼ ਹੈ। ਉਹ ਤੁਰੰਤ ਆਪਣੀ ਮਾਂ ਦੇ ਨਾਲ ਥਾਣੇ ਪਹੁੰਚੇ ਅਤੇ ਅੰਸ਼ ਦੀ ਕਸਟਡੀ ਲਈ। ਉਸ ਨੇ ਆਪਣੀ ਪਤਨੀ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ।
ਵਾਰਡ ਦੇ ਕੌਂਸਲਰ ਹਰਦੀਪ ਨੀਨੂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਇੱਕ ਔਰਤ ਬੱਚੀ ਨੂੰ ਇਹ ਕਹਿ ਰਹੀ ਸੀ ਕਿ ਉਸਦੀ ਬਾਂਹ ਵਿੱਚ ਦਰਦ ਹੋ ਰਿਹਾ ਹੈ। ਬੱਚੇ ਨੂੰ ਆਪਣੇ ਨਾਲ ਕਰਿਆਨੇ ਦੀ ਦੁਕਾਨ ਤੱਕ ਲੈ ਜਾਓ। ਜਦੋਂ ਕੁੜੀ ਨੇ ਬੱਚਾ ਫੜਿਆ ਤਾਂ ਔਰਤ ਫਰਾਰ ਹੋ ਗਈ। ਇਸ ਤੋਂ ਬਾਅਦ ਇਲਾਕੇ ‘ਚ ਹੰਗਾਮਾ ਹੋ ਗਿਆ ਕਿਉਂਕਿ ਇਹ ਇੱਕ ਬੱਚੇ ਦਾ ਮਾਮਲਾ ਸੀ, ਬੱਚਾ ਚੋਰੀ ਜਾਂ ਕੋਈ ਹੋਰ ਗੰਭੀਰ ਮਾਮਲਾ ਨਾ ਹੋਵੇ, ਇਸ ਲਈ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸਿਟੀ ਥਾਣਾ 2 ਦੇ ਐਸਐਚਓ ਕੁਲਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਬੱਚਾ ਪਰਿਵਾਰ ਕੋਲ ਪਹੁੰਚ ਗਿਆ ਹੈ, ਖੁਸ਼ੀ ਹੈ।
ਵੀਡੀਓ ਲਈ ਕਲਿੱਕ ਕਰੋ -: