ਮਹਾਰਾਸ਼ਿੲਰਾਤਰੀ ਦੇ ਮੌਕੇ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਭਗਵਾਨ ਸ਼ਿਵ ਦੇ ਦਰਸ਼ਨਾਂ ਲਈ ਪਹੁੰਚਦੇ ਹਨ। ਸ਼ਰਧਾਲੂਆਂ ਦੀ ਭਾਰੀ ਭੀੜ ਦੇ ਮੱਦੇਨਜ਼ਰ ਕਾਸ਼ੀ ਵਿਸ਼ਵਨਾਥ ਮੰਦਰ ਨੂੰ ਹਾਇਟੈਕ ਬਣਾਉਣ ਲਈ ਹੁਣ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ।
ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਡਰੀਮ ਪ੍ਰਾਜੈਕਟ ਹੈ, ਜਿਸ ਨੂੰ ਉਨ੍ਹਾਂ ਨੇ 13 ਦਸੰਬਰ ਨੂੰ ਲਾਂਚ ਕੀਤਾ ਸੀ। ਵਿਸ਼ਵਨਾਥ ਮੰਦਰ ਪ੍ਰਸ਼ਾਸਨ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਿਰ ਟਰੱਸਟ ਮੁਤਾਬਕ ਟਰੱਸਟ ਦੇ ਨਾਮ ‘ਤੇ ਇੱਕ ਐਪ ਲਾਂਚ ਕੀਤਾ ਜਾ ਰਿਹਾ ਹੈ, ਤਾਂ ਜੋ ਸ਼ਰਧਾਲੂਆਂ ਨੂੰ ਮੰਦਰ ਵਿੱਚ ਆਉਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਤਿਆਰ ਕੀਤੀ ਜਾ ਰਹੀ ਇਸ ਐਪ ਦੀ ਮਦਦ ਨਾਲ ਸ਼ਰਧਾਲੂ ਆਪਣਾ ਟਾਈਮ ਸਲਾਟ ਬੁੱਕ ਕਰ ਸਕਣਗੇ ਅਤੇ ਦਰਸ਼ਨ ਕਰ ਸਕਣਗੇ। ਟਰੱਸਟ ਨੇ ਇਸ ਐਪ ਬਾਰੇ ਆਮ ਸ਼ਰਧਾਲੂਆਂ ਦੀ ਫੀਡਬੈਕ ਵੀ ਮੰਗੀ ਹੈ।
ਵਿਸ਼ਵਨਾਥ ਮੰਦਰ ਪ੍ਰਸ਼ਾਸਨ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਰ ਟਰੱਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁਨੀਲ ਵਰਮਾ ਮੁਤਾਬਕ ਇਸ ਐਪ ਨੂੰ ਤਿਆਰ ਕਰਨ ਅਤੇ ਇਸ ਨੂੰ ਬਿਹਤਰ ਬਣਾਉਣ ਲਈ ਆਮ ਲੋਕਾਂ ਦੀ ਫੀਡਬੈਕ ਮੰਗੀ ਜਾ ਰਹੀ ਹੈ ਤਾਂ ਜੋ ਇਸ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਜਾ ਸਕੇ। ਇੰਨਾ ਹੀ ਨਹੀਂ ਇਸ ਐਪ ਨੂੰ ਬਣਾਉਣ ਲਈ ਸ਼ਰਧਾਲੂਆਂ ਤੋਂ ਉਨ੍ਹਾਂ ਦੀ ਟਾਈਮਿੰਗ ਵੀ ਜਾਣੀ ਜਾ ਰਹੀ ਹੈ ਤਾਂਜੋ ਉਸੇ ਟਾਈਮਿੰਗ ਮੁਤਾਬਕ ਐਪ ਨੂੰ ਡਿਜ਼ਾਈਨ ਕੀਤਾ ਜਾ ਸਕੇ।
ਮੰਦਰ ਨੂੰ ਹਾਈਟੈੱਕ ਬਣਾਉਣ ਸਬੰਧੀ ਸੁਨੀਲ ਵਰਮਾ ਨੇ ਕਿਹਾ ਕਿ ਟਰੱਸਟ ਵੱਲੋਂ ਸ਼ਰਧਾਲੂਆਂ ਨੂੰ ਬਿਹਤਰ ਸਹੂਲਤਾਂ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਰਾਹੀਂ ਉਹ ਕ੍ਰਾਊਡ ਮੈਨੇਜਮੈਂਟ ਨੂੰ ਹੋਰ ਵੀ ਚੰਗੇ ਤਰੀਕੇ ਨਾਲ ਡੀਲ ਕਰ ਸਕਣਗੇ ਤੇ ਬਿਹਤਰ ਸਹੂਲਤਾਂ ਵੀ ਦੇ ਸਕਣਗੇ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਸੁਨੀਲ ਵਰਮਾ ਨੇ ਕਿਹਾ ਕਿ ਉਹ ਇਸ ਐਪ ਰਾਹੀਂ ਭੀੜ ਨੂੰ ਸੰਭਾਲ ਵਿੱਚ ਸਫ਼ਲ ਰਹਿਣਗੇ ਤੇ ਲਾਈਨ ਤੋਂ ਲੈ ਕੇ ਪਾਣੀ, ਵਾਸ਼ਰੂਮ ਅਤੇ ਹੋਰ ਸਹੂਲਤਾਂ ਦਾ ਵੀ ਸਹੀ ਢੰਗ ਨਾਲ ਧਿਆਨ ਰੱਖ ਸਕਣਗੇ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਸਿਰਫ਼ ਸ਼ਰਧਾਲੂਆਂ ਨੂੰ ਹੀ ਇਸ ਐਪ ਪ੍ਰਤੀ ਆਪਣੀ ਪ੍ਰਤੀਕਿਰਿਆ ਦੱਸਣੀ ਹੈ ਜਿਵੇਂ ਕਿ ਉਹ ਕਿਸ ਸਮੇਂ ‘ਚ ਮੰਦਰ ‘ਚ ਆਉਣਾ ਚਾਹੁੰਦੇ ਹਨ ਜਾਂ ਮੰਦਰ ‘ਚ ਹੋਰ ਕਿਹੜੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ, ਆਦਿ ਦੇ ਆਧਾਰ ‘ਤੇ ਐਪ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ, ਜਿਸ ਦੇ ਇਸਤੇਮਾਲ ਨੂੰ ਸ਼ਰਧਾਲੂਆਂ ਨੂੰ ਸਾਰੀਆਂ ਸਹੂਲਤਾਂ ਮਿਲ ਸਕਣ।